jātanaजातन
ਸੰਗ੍ਯਾ- ਤਾੜਨਾ. ਸਜ਼ਾ. ਦੇਖੋ, ਯਾਤਨਾ. "ਜੇ ਜੇ ਜਿਯ ਜਾਤਨ ਤੇ ਡਰੇ." (ਵਿਚਿਤ੍ਰ) ੨. ਜਿਸ ਨਾਲ. ਜਿਸ ਸੇ. "ਜਾਤਨ ਮਧੁ ਕੈਟਭ ਕੋ ਖੰਡ੍ਯੋ." (ਪਾਰਸਾਵ)
संग्या- ताड़ना. सज़ा. देखो, यातना. "जे जे जिय जातन ते डरे." (विचित्र) २. जिस नाल. जिस से. "जातन मधु कैटभ को खंड्यो." (पारसाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
(ਸੰ. तड्. ਧਾ- ਮਾਰਨਾ, ਤਾੜਨ ਕਰਨਾ). ਕ੍ਰਿ- ਕੁੱਟਣਾ. ਪੀਟਨਾ। ੨. ਡਾਂਟਨਾ. ਧਮਕਾਉਣਾ। ੩. ਦੰਡ ਦੇਣਾ। ੪. ਨੀਝ ਲਾਕੇ ਤੱਕਣਾ. ਦੇਖੋ, ਤਾੜ ੧....
ਫ਼ਾ. [سزا] ਸਜ਼ਾ. ਸੰਗ੍ਯਾ- ਦੰਡ. ਤਾੜਨਾ। ੨. ਬਦਲਾ। ੩. ਵਿ- ਯੋਗ੍ਯ. ਲਾਇਕ। ੪. ਦੇਖੋ, ਸੱਜਾ....
ਸੰ. ਸੰਗ੍ਯਾ- ਸਖ਼ਤ ਦਰਦ. ਵਡੀ ਪੀੜ। ੨. ਸਜ਼ਾ. ਤਾੜਨਾ. ਦੇਖੋ, ਯਤ ਧਾ....
ਸੰਗ੍ਯਾ- ਜੀਵ। ੨. ਮਨ. ਚਿੱਤ....
ਸੰਗ੍ਯਾ- ਤਾੜਨਾ. ਸਜ਼ਾ. ਦੇਖੋ, ਯਾਤਨਾ. "ਜੇ ਜੇ ਜਿਯ ਜਾਤਨ ਤੇ ਡਰੇ." (ਵਿਚਿਤ੍ਰ) ੨. ਜਿਸ ਨਾਲ. ਜਿਸ ਸੇ. "ਜਾਤਨ ਮਧੁ ਕੈਟਭ ਕੋ ਖੰਡ੍ਯੋ." (ਪਾਰਸਾਵ)...
ਡਾਰੇ. "ਤਿਨ ਕੇ ਫੋਰ ਮੂੰਡ ਕਲ ਡਰੇ." (ਚਰਿਤ੍ਰ ੪੦੫) ਉਨ੍ਹਾਂ ਦੇ ਸਿਰ ਕਾਲ ਨੇ ਭੰਨਸੁੱਟੇ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਸ਼ਰਾਬ. ਮਦ੍ਯ। ੨. ਸ਼ਹਦ. ਮਾਧ੍ਵੀਕ. ਮਾਕ੍ਸ਼ਿਕ. ਮਧੁ ਲਹੂ ਦੇ ਵਿਕਾਰ ਹਟਾਉਂਦਾ ਹੈ. ਨੇਤ੍ਰਾਂ ਦੀ ਜੋਤ ਵਧਾਉਂਦਾ ਹੈ. ਵਸੰਤ ਰੁੱਤ ਦੈ ਸ਼ਹਦ ਹੋਰ ਰੁੱਤਾਂ ਤੋ, ਉੱਤਮ ਹੁੰਦਾ ਹੈ. L. Mel (honey). "ਮਧੁ ਲੀਨੋ, ਮੁਖਿ ਦੀਨੋ ਛਾਰੁ." (ਸਾਰ ਨਾਮਦੇਵ) ੩. ਚੇਤ ਦਾ ਮਹੀਨਾ. "ਮਧੁ ਮਾਸ ਕੀ ਪੂਰਨਮਾਸੀ." (ਗੁਪ੍ਰਸੂ) ੪. ਜਲ। ੫. ਮਿੱਠਾ ਰਸ। ੬. ਦੁੱਧ। ੭. ਮਹੂਆ ਬਿਰਛ। ੮. ਮੁਲੱਠੀ। ੯. ਲੇਲਾ ਦਾ ਪੁਤ੍ਰ ਇੱਕ ਦੈਤ, ਜੋ ਲਵਣਾਸੁਰ ਦਾ ਪਿਤਾ ਸੀ. ਇਸ ਦੀ ਵਸਾਈ ਮਧੁਪੁਰੀ (ਮਥੁਰਾ) ਇਤਿਹਾਸ ਪ੍ਰਸਿੱਧ ਹੈ. ਦੇਖੋ ਰਾਮਾਯਣ ਕਾਂਡ ੭, ਅਃ ੬੧। ੧੦. ਕੈਟਭ ਦੈਤ ਦਾ ਭਾਈ. ਮਹਾਭਾਰਤ ਅਤੇ ਕਾਲਿਕਾ ਪੁਰਾਣ¹ ਵਿੱਚ ਕਥਾ ਹੈ ਕਿ ਮਧੁ ਅਤੇ ਕੰਟਭ ਵਿਸਨੁ ਦੇ ਕੰਨ ਵਿੱਚੋਂ ਉਪਜੇ, ਜਦਕਿ ਉਹ ਸੁੱਤਾ ਪਿਆ ਸੀ, ਅਰ ਬ੍ਰਹਮਾ੍ ਜੋ ਅਜੇ ਨਾ ਭਿਕਮਲ ਵਿੱਚੋਂ ਜੰਮਿਆ ਹੀ ਸੀ, ਉਸ ਦੇ ਖਾਣ ਨੂੰ ਲਪਕੇ, ਇਸ ਪੁਰ ਵਿਸਨੁ ਨੇ ਦੋਹਾਂ ਨੂੰ ਮਾਰਿਆ, ਜਿਸ ਤੋਂ ਨਾਮ ਮਧੁਸੂਦਨ ਅਤੇ ਕੈਟਭਜਿਤ ਹੋਇਆ. "ਸਹਸਬਹੁ ਮਧੁ ਕੀਟ ਮਹਿ ਖਾਸਾ." (ਗਉ ਅਃ ਮਃ ੧) ਸਹਸ੍ਰਵਾਹੁ, ਮਧੁ, ਕੈਟਭ ਅਤੇ ਮਹਿਖਾਸੁਰ.#ਹਰਿਵੰਸ਼ ਵਿੱਚ ਲਿਖਿਆ ਹੈ ਕਿ ਸੰਧੁ ਅਤੇ ਕੈਟਭ ਦੀ ਮਿੰਜ (ਮੇਦਾ) ਜੋ ਸਮੁੰਦਰ ਤੇ ਫੈਲੀ, ਉਸ ਤੋਂ ਪ੍ਰਿਥਿਵੀ ਬਣੀ ਅਰ ਮੋਦਿਨੀ ਨਾਮ ਦਾ ਮੂਲ ਭੀ ਇਹੀ ਹੈ.#ਰਾਮਾਯਣ ਵਿੱਚ ਲੇਖ ਹੈ ਕਿ ਬ੍ਰਹਮਾ ਦੀ ਕੰਨ ਮੈਲ ਤੋਂ ਮਧੁ ਅਤੇ ਕੈਟਭ ਪੈਦਾ ਹੋਏ. ਦਸਮਗ੍ਰੰਥ ਵਿੱਚ ਇਸੇ ਦਾ ਅਨੁਵਾਦ ਹੈ. "ਏਕ ਸ੍ਵਰਣ ਤੇ ਮੈਲ ਨਿਕਾਰਾ। ਤਾਂਤੇ ਮਧੁ ਕੈਟਭ ਤਨ ਧਾਰਾ." (ਵਿਚਿਤ੍ਰ) ਦੇਖੋ, ਕੈਟਭ ੨। ੧੧. ਇੱਕ ਪ੍ਰਤਾਪੀ ਯਾਦਵ, ਜਿਸ ਤੋਂ ਮਾਧਵ ਗੋਤ੍ਰ ਚੱਲਿਆ, ਜਿਸ ਵਿੱਚ ਕ੍ਰਿਸਨ ਜੀ ਸਨ। ੧੨. ਘੀ। ੧੩. ਅਮ੍ਰਿਤ। ੧੪. ਆਕਾਸ਼। ੧੫. ਸ਼ੁਭਾਸ਼ੁਭ ਕਰਮ। ੧੬. ਵਿ- ਪ੍ਰਿਯ, ਜੋ ਮਨ ਨੂੰ ਭਾਵੇ. "ਮਧੁ ਬਾਸੁਰੀ ਬਾਜੈ." (ਰਾਮ ਮਃ ੫)...
ਸੰ. ਸੰਗ੍ਯਾ- ਪਟਬੀਜਨਾ. ਖਦ੍ਯੋਤ. ਟਣਾਣਾ. ਜੁਗਨੂੰ Glow- worm । ੨. ਮਧੁਦੈਤ ਦਾ ਭਾਈ. ਮਹਾਂਭਾਰਤ ਅਤੇ ਰਾਮਾਇਣ ਵਿੱਚ ਕਥਾ ਹੈ ਕਿ ਜਦ ਵਿਸਨੁ ਜਲ ਵਿੱਚ ਸੌਂ ਰਹੇ ਸਨ, ਤਦ ਉਨ੍ਹਾਂ ਦੇ ਕੰਨ ਵਿੱਚੋਂ (ਅਥਵਾ ਕੰਨ ਦੀ ਮੈਲ ਤੋਂ) ਦੋ ਦੈਤ ਉਪਜੇ, ਇੱਕ ਦਾ ਨਾਉਂ ਕੈਟਭ, ਦੂਜੇ ਦਾ ਨਾਉਂ ਮਧੁ ਸੀ. ਇਹ ਦੋਵੇਂ ਨਾਭਿਕਮਲ ਤੇ ਬ੍ਰਹਮਾ ਨੂੰ ਵੇਖਕੇ ਮਾਰਣ ਨੂੰ ਤਿਆਰ ਹੋਏ. ਬ੍ਰਹਮਾ ਨੇ ਵਿਸਨੁ ਦੀ ਆਰਾਧਨਾ ਕੀਤੀ, ਜਿਸ ਤੇ ਵਿਸਨੁ ਨੇ ਯੁੱਧ ਕਰਕੇ ਦੋਹਾਂ ਨੂੰ ਮਾਰਿਆ. ਦਸਮਗ੍ਰੰਥ ਦੇ ਪਹਿਲੇ ਚੰਡੀਚਰਿਤ੍ਰ ਵਿੱਚ ਇਸੇ ਪ੍ਰਸੰਗ ਦਾ ਅਨੁਵਾਦ ਹੈ-#"ਸ਼੍ਰੁਤਮੈਲ ਤੇ ਦੈਤ ਰਚੇ ਜੁਗ ਤਾ. x x x#ਮਧੁ ਕੈਟਭ ਨਾਮ ਭਏ ਤਿਨ ਕੇ. x x#ਜੁੱਧ ਕਰ੍ਯੋ ਤਿਨ ਸੋਂ ਭਗਵੰਤ,#ਨ ਮਾਰ ਸਕੈ ਅਤਿ ਦੈਤ ਬਲੀ ਹੈ,#ਸਾਲ ਭਏ ਤਿਨ ਪੰਚ ਹਜਾਰ,#ਦੁਹੂੰ ਲਰਤੇ ਨਹਿ ਬਾਂਹ ਟਲੀ ਹੈ,#ਦੈਤਨ ਰੀਝ ਕਹ੍ਯੋ- "ਵਰਮਾਂਗ"#ਕਹ੍ਯੋ ਹਰਿ- "ਸੀਸਨ ਦੇਹੁ," ਭਲੀ ਹੈ,#ਧਾਰ ਉਰੂ ਪਰ ਚਕ੍ਰ ਸੋਂ ਕਾਟਕੈ,#ਜੋਤਿ ਲੈ ਆਪਨੇ ਅੰਗ ਮਲੀ ਹੈ."#ਹਰਿਵੰਸ਼ ਦੇ ੫੨ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਦੋ ਮਿੱਟੀ ਦੇ ਖਿਡੌਣੇ ਬਣਾਏ, ਜਦ ਉਨ੍ਹਾਂ ਵਿੱਚ ਪ੍ਰਾਣ ਪਾਏ ਤਦ ਉਹੀ ਮਧੁ ਕੈਟਭ ਦੈਤ ਹੋ ਗਏ. ਦੇਖੋ ਮਧੁ....