jānghīāजांघीआ
ਸੰਗ੍ਯਾ- ਜੰਘਾਂ ਪੁਰ ਪਹਿਰਨ ਦਾ ਘੁੱਟਵਾਂ ਵਸਤ੍ਰ. ਨੰਗੇਜ ਢਕਣ ਦਾ ਕਪੜਾ, ਜੋ ਛੋਟੀ ਕੱਛ ਜੇਹਾ ਹੁੰਦਾ ਹੈ. ਇਸ ਨੂੰ ਪਹਿਲਵਾਨ ਅਤੇ ਕਸਰਤ ਕਰਨ ਵਾਲੇ ਲੋਕ ਪਹਿਰਦੇ ਹਨ.
संग्या- जंघां पुर पहिरन दा घुॱटवां वसत्र. नंगेज ढकण दा कपड़ा, जो छोटी कॱछ जेहा हुंदा है. इस नूं पहिलवान अते कसरत करन वाले लोक पहिरदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਦੇਖੋ, ਢਕਣਾ ਅਤੇ ਢੱਕਣ....
ਸੰ. ਕਰ੍ਪਟ. ਸੰਗ੍ਯਾ- ਵਸਤ੍ਰ. ਪਟ. "ਕਪੜੁ ਰੂਪ ਸੁਹਾਵਣਾ." (ਵਾਰ ਆਸਾ) ੨. ਖ਼ਿਲਤ. "ਸਿਫਤਿ ਸਲਾਹ ਕਪੜਾ ਪਾਇਆ." (ਵਾਰ ਮਾਝ ਮਃ ੧) ੩. ਭਾਵ, ਦੇਹ. ਸ਼ਰੀਰ. "ਕਰਮੀ ਆਵੈ ਕਪੜਾ." (ਜਪੁ) "ਪਰਹਰਿ ਕਪੜੁ ਜੇ ਪਿਰ ਮਿਲੈ." (ਵਾਰ ਸੋਰ ਮਃ ੧) ਇਸ ਥਾਂ ਪਾਖੰਡ ਭੇਸ (ਵੇਸ) ਦੇ ਤ੍ਯਾਗ ਤੋਂ ਭਾਵ ਹੈ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਸੰ. कच्छ ਨਦੀ ਆਦਿਕ ਦੇ ਕਿਨਾਰੇ ਦਾ ਦੇਸ਼. ਕਛਾਰ। ੨. ਬੰਬਈ ਹਾਤੇ ਦਾ ਇੱਕ ਦੇਸ਼, ਜਿਸ ਦੀ ਰਾਜਧਾਨੀ ਭੁਜ ਹੈ ਅਤੇ ਸਿੰਧੁ ਨਦ ਦੀ ਕੋਰੀ ਧਾਰਾ ਦੇ ਕਿਨਾਰੇ ਦਾ ਪੁਰਾਣਾ ਇਲਾਕਾ, ਜਿਸਦੀ ਰਾਜਧਾਨੀ ਕੋਟੀਸ਼੍ਵਰ ਸੀ। ੩. ਧੋਤੀ ਦਾ ਉਹ ਪੱਲਾ, ਜੋ ਦੋਹਾਂ ਟੰਗਾਂ ਵਿੱਚਦੀਂ ਲਿਆਕੇ ਪਿੱਛੇ ਟੰਗੀਦਾ ਹੈ. ਲਾਂਗ। ੪. ਦੇਖੋ, ਕੱਛਪ। ੫. ਕਛਹਿਰਾ. ਖ਼ਾਲਸੇ ਦਾ ਵਡਾ ਜਾਂਘੀਆ, ਜਿਸ ਨੂੰ ਅਮ੍ਰਿਤਧਾਰੀ ਸਿੰਘ ਪਹਿਨਦੇ ਹਨ. ਇਹ ਸਿੰਘਾਂ ਦਾ ਤੀਜਾ ਕਕਾਰ (ਕੱਕਾ) ਹੈ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ ਪਹਲਵਾਨ. "ਹਉ ਗੋਸਾਈ ਦਾ ਪਹਿਲਵਾਨੜਾ." (ਸ੍ਰੀ ਮਃ ੫. ਪੈਪਾਇ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [کسرت] ਸੰਗ੍ਯਾ- ਵ੍ਯਾਯਾਮ. ਵਰਜ਼ਿਸ਼. ਮਿਹਨਤ। ੨. ਅ਼. [کشرت] ਕਸਰਤ. ਅਧਿਕਤਾ. ਜ਼ਿਆਦਤੀ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....