jahānatāba, jahānatābānजहानताब, जहानताबां
ਫ਼ਾ. [جہانتب] ਵਿ- ਜਹਾਨ ਨੂੰ ਰੌਸ਼ਨ ਕਰਨ ਵਾਲਾ. "ਰੁਖਸਰ ਜਹਾਨਤਾਬਾਂ." (ਰਾਮਾਵ) ਰੁਖ਼ਸਾਰ (ਕਪੋਲ) ਜਹਾਨ ਨੂੰ ਪ੍ਰਕਾਸ਼ਣ ਵਾਲੇ ਹਨ। ੨. ਸੰਗ੍ਯਾ- ਸੂਰਜ.
फ़ा. [جہانتب]वि- जहान नूं रौशन करन वाला. "रुखसर जहानताबां." (रामाव) रुख़सार (कपोल) जहान नूं प्रकाशण वाले हन। २. संग्या- सूरज.
ਫ਼ਾ. [جہان] ਸੰਗ੍ਯਾ- ਜਗਤ. ਸੰਸਾਰ. "ਤਾਰਿਆ ਜਹਾਨੁ ਲਾਹਿਆ ਅਭਿਮਾਨੁ." (ਗਉ ਛੰਤ ਮਃ ੫)...
ਫ਼ਾ. [روَشن] ਵਿ- ਚਮਕਦਾ ਹੋਇਆ. ਪ੍ਰਕਾਸ਼ਯੁਕ੍ਤ। ੨. ਪ੍ਰਸਿੱਧ. ਜਾਹਿਰ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [رُخسار] ਸੰਗ੍ਯਾ- ਕਪੋਲ. ਗਲ੍ਹ. ਦੇਖੋ, ਜਹਾਨਤਾਬਾਂ....
ਫ਼ਾ. [جہانتب] ਵਿ- ਜਹਾਨ ਨੂੰ ਰੌਸ਼ਨ ਕਰਨ ਵਾਲਾ. "ਰੁਖਸਰ ਜਹਾਨਤਾਬਾਂ." (ਰਾਮਾਵ) ਰੁਖ਼ਸਾਰ (ਕਪੋਲ) ਜਹਾਨ ਨੂੰ ਪ੍ਰਕਾਸ਼ਣ ਵਾਲੇ ਹਨ। ੨. ਸੰਗ੍ਯਾ- ਸੂਰਜ....
ਫ਼ਾ. [رُخسار] ਸੰਗ੍ਯਾ- ਕਪੋਲ. ਗਲ੍ਹ. ਦੇਖੋ, ਜਹਾਨਤਾਬਾਂ....
ਸੰ. ਸੰਗ੍ਯਾ- ਗਲ੍ਹ. ਰੁਖ਼ਸਾਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....