jahatājahatiजहताजहति
ਸੰ. जहदजहल्लक्षणा. ਸੰਗ੍ਯਾ- ਲਕ੍ਸ਼੍ਣਾ ਦਾ ਇੱਕ ਭੇਦ, ਜਿਸ ਵਿੱਚ ਵਾਚਯ ਅਰਥ ਦਾ ਕੁਝ ਭਾਗ ਛੱਡਕੇ ਕੁਝ ਗ੍ਰਹਿਣ ਕਰੀਏ. ਜੈਸੇ ਛਾਂਦੋਗ ਉਪਨਿਸਦ ਵਿੱਚ ਉਪਦੇਸ਼ ਹੈ- "ਤਤ੍ਵਮਸਿ ਸ਼੍ਵੇਤਕੇਤੋ." ਹੇ ਸ਼੍ਵੇਤਕੇਤੁ! ਉਹ ਤੂੰ ਹੀ ਹੈਂ. ਇਸ ਥਾਂ ਬ੍ਰਹਮ ਦੀ ਸਰਵਗ੍ਯਤਾ ਅਰ ਸ਼੍ਵੇਤਕੇਤੁ ਦੀ ਅਲਪਗ੍ਯਤਾ, ਬ੍ਰਹਮ ਦੀ ਸਰਵਵ੍ਯਾਪਿਤਾ ਅਰ ਸ਼੍ਵੇਤਕੇਤੁ ਦੀ ਏਕਦੇਸ਼ਿਤਾ ਦੀ ਏਕਤਾ ਦਾ ਗ੍ਰਹਿਣ ਹੈ. ਇਸ ਲਕ੍ਸ਼੍ਣਾ ਦਾ ਨਾਮ "ਭਾਗ ਤ੍ਯਾਗ" ਭੀ ਹੈ.
सं. जहदजहल्लक्षणा. संग्या- लक्श्णा दा इॱक भेद, जिस विॱच वाचय अरथ दा कुझ भाग छॱडके कुझ ग्रहिण करीए. जैसे छांदोग उपनिसद विॱच उपदेश है- "तत्वमसि श्वेतकेतो." हे श्वेतकेतु! उह तूं ही हैं. इस थां ब्रहम दी सरवग्यता अर श्वेतकेतु दी अलपग्यता, ब्रहम दी सरवव्यापिता अर श्वेतकेतु दी एकदेशिता दी एकता दा ग्रहिण है. इस लक्श्णा दा नाम "भाग त्याग" भी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸ਼ਬਦ ਦੀ ਉਹ ਸ਼ਕਤਿ, ਜਿਸ ਦ੍ਵਾਰਾ ਸਾਧਾਰਣ ਅਰਥ ਤੋਂ ਭਿੰਨ. ਸ਼ਬਦ ਦਾ ਵਾਸਤਵ ਅਰਥ ਅਤੇ ਭਾਵ ਪ੍ਰਗਟ ਹੁੰਦਾ ਹੈ. ਦੇਖੋ, ਅਜਹਤਿ ਲੱਛਣਾ, ਜਹਤਾਜਹਤਿ ਅਤੇ ਜਹਤਿ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰ. छान्दोग्य ਸਾਮਵੇਦ ਦੀ ਇੱਕ ਉਪਨਿਸ੍ਦ। ੨. ਸਾਮਵੇਦ ਦਾ ਇੱਕ ਬ੍ਰਾਹਮਣਭਾਗ, ਜਿਸ ਦੇ ਪਹਿਲੇ ਦੋ ਭਾਗਾਂ ਵਿੱਚ ਵਿਆਹ ਆਦਿ ਸੰਸਕਾਰਾਂ ਦਾ ਵਰਣਨ ਹੈ ਅਤੇ ਅੱਠ ਭਾਗ (ਪ੍ਰਾਪਠਕਾਂ) ਵਿੱਚ ਉਪਨਿਸਦ੍ ਹੈ. ਇਸ ਪੁਰ ਸ਼ੰਕਰਾਚਾਰਯ ਦਾ ਉੱਤਮ ਭਾਸ਼੍ਯ ਹੈ. ਛਾਂਦੋਗ੍ਯ ਉਪਨਿਸਦ੍ ਵਿੱਚ ਓਅੰ ਦੀ ਵ੍ਯਾਖ੍ਯਾ, ਯੱਗਾਂ ਦੀ ਵਿਧੀ ਅਤੇ ਆਤਮਵਿਦ੍ਯਾ ਦਾ ਵਰਣਨ ਹੈ....
ਸੰ. उपनिषद. ਸੰਗ੍ਯਾ- ਪਾਸ ਨਿਸਦ (ਬੈਠਣ) ਦੀ ਕ੍ਰਿਯਾ. ਗੁਰੂਦੇ ਪਾਸ ਉਪਦੇਸ਼ ਸੁਣਨ ਲਈ ਬੈਠਣਾ। ੨. ਵੇਦਬ੍ਰਾਹਮਣਾਂ ਦੇ ਓਹ ਭਾਗ, , ਜਿਨ੍ਹਾਂ ਵਿੱਚ ਆਤਮਵਿਦ੍ਯਾ ਦਾ ਨਿਰੂਪਣ ਹੈ. ਇਨ੍ਹਾਂ ਗ੍ਰੰਥਾਂ ਦੀ ਗਿਣਤੀ ੧੭੦ ਹੈ, ਪਰ ਮੁੱਖ ੧੦. ਹਨ- ਈਸ਼ਾਵਸ੍ਯ, ਕੇਨ, ਕਠਵੱਲੀ, ਪ੍ਰਸ਼੍ਨ, ਮੁੰਡਕ, ਮਾਂਡੂਕ੍ਯ, ਤੈਤਿੱਰੀਯ, ਐਤਰੇਯ, ਛਾਂਦੋਗ੍ਯ ਅਤੇ ਵ੍ਰਿਹਦਾਰਣ੍ਯਕ. "ਕਛੁ ਉਪਨਿਖਦ ਪਾਠ ਮੁੱਖ ਠਾਨਾ." (ਗੁਪ੍ਰਸੂ)#ਬਾਦਸ਼ਾਹ ਅਕਬਰ ਦੇ ਸਮੇਂ ਕੁਝ ਉਪਨਿਸਦਾਂ ਦਾ ਤਰਜੁਮਾ ਫ਼ਾਰਸੀ ਵਿੱਚ ਹੋਇਆ ਅਤੇ ਦਾਰਾਸ਼ਿਕੋਹ ਨੇ ਭੀ ਸਨ ੧੬੫੭ ਵਿੱਚ ਪੰਜਾਹ ਉਪਨਿਸਦਾਂ ਦਾ ਉਲਥਾ ਕਰਵਾਇਆ। ੩. ਨਿਰਜਨ ਅਸਥਾਨ. ਏਕਾਂਤ ਥਾਂ। ੪. ਧਰਮ....
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਦੇਖੋ, ਮਹਾਵਾਕ....
ਉੱਦਾਲਕ ਰਿਖਿ ਦਾ ਪੁਤ੍ਰ. ਮਹਾਭਾਰਤ ਵਿੱਚ ਕਥਾ ਹੈ ਕਿ ਇਸਤਰੀ ਆਪਣੇ ਪਤਿ ਤੋਂ ਛੁੱਟ ਹੋਰ ਕਿਸੇ ਨਾਲ ਸੰਬੰਧ ਨਾ ਕਰੇ, ਇਹ ਨੇਮ ਸ਼੍ਵੇਤਕੇਤੁ ਨੇ ਹੀ ਥਾਪਿਆ ਹੈ. ਇਸ ਤੋਂ ਪਹਿਲਾਂ ਪਸ਼ੂਆਂ ਵਾਂਙ ਲੋਕ ਵਰਤਦੇ ਸਨ. ਇੱਕ ਬਾਰ ਸ਼੍ਵੇਤਕੇਤੁ ਦੀ ਮਾਂ ਨੂੰ ਇੱਕ ਬ੍ਰਾਹਮਣ ਭੋਗ ਵਾਸਤੇ ਲੈ ਤੁਰਿਆ, ਸ਼੍ਵੇਤਕੇਤੁ ਨੂੰ ਵਡਾ ਗੁੱਸਾ ਆਇਆ. ਉੱਦਾਲਕ ਨੇ ਸਮਝਾਇਆ ਕਿ ਬੇਟਾ! ਕਿਉਂ ਵਰਜਦੇ ਹੋ. ਇਹ ਪਰੰਪਰਾ ਦਾ ਧਰਮ ਹੈ. ਪਰ ਪੁਤ੍ਰ ਨੇ ਆਖਿਆ ਕਿ ਮੈ ਅਜੇਹੀ ਰੀਤਿ ਅੱਖੀਂ ਨਹੀਂ ਦੇਖਣਾ ਚਾਹੁੰਦਾ. ਸ਼੍ਵੇਤਕੇਤੁ ਨੇ ਇਸਤ੍ਰੀਧਰਮ ਤੋਂ ਛੁੱਟ ਹੋਰ ਭੀ ਕਈ ਉੱਤਮ ਨੇਮ ਥਾਪੇ. ਛਾਂਦੋਗ ਉਪਨਿਸ਼ਦ ਵਿੱਚ ਉੱਦਾਲਕ ਦਾ ਸ਼੍ਵੇਤਕੇਤੁ ਨੂੰ ਬ੍ਰਹਮਗਿਆਨ ਦਾ ਉਪਦੇਸ਼ ਉੱਤਮ ਰੀਤਿ ਨਾਲ ਵਰਣਿਆ ਹੈ....
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਸੰ. ਸੰਗ੍ਯਾ- ਏਕਤਾ. ਏਕਾ. ਏਕਤ੍ਵ. ਐਕਯ.#ਸ਼ਾਮਿਲ ਹੋ ਪੀਰ ਮੇ ਸ਼ਰੀਰ ਮੇ ਨ ਭੇਦ ਰਾਖ#ਅੰਤਰ ਕਪਟ ਜੌ ਉਘਾਰੈ ਤੋ ਉਘਰਜਾਇ,#ਐਸੋ ਠਾਟ ਠਾਨੈ ਜੌ ਬਿਨਾ ਹੂੰ ਯੰਤ੍ਰ ਮੰਤ੍ਰ ਕਰੇ#ਸਾਂਪ ਕੋ ਜਹਿਰ ਯੌਂ ਉਤਾਰੈ ਤੋ ਉਤਰਜਾਇ,#"ਠਾਕੁਰ" ਕਹਿਤ ਯਹ ਕਠਿਨ ਨ ਜਾਨੋ ਕਛੂ#ਏਕਤਾ ਕਿਯੇ ਤੇ ਕਹੋ ਕਹਾਂ ਨ ਸੁਧਰਜਾਇ?#ਚਾਰ ਜਨੇ ਚਾਰ ਹੂ ਦਿਸ਼ਾ ਤੇ ਚਾਰ ਕੋਨੇ ਗਹਿ#ਮੇਰੁ ਕੋ ਹਿਲਾਯਕੈ ਉਖਾਰੈਂ ਤੋ ਉਖਰਜਾਇ.#੨. ਸਮਾਨਤਾ. ਬਰਾਬਰੀ. "ਏਕਤੁ ਰਾਚੈ ਪਰਹਰਿ ਦੋਇ." (ਬਸੰ. ਅਃ ਮਃ ੧)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਤਿਆਗ....