jalatantuजलतंतु
ਸੰਗ੍ਯਾ- ਗ੍ਰਾਹ. ਤੇਂਦੂਆ. ਦੇਖੋ, ਤੰਦੂਆ। ੨. ਮੱਛੀ ਫੜਨ ਦਾ ਜਾਲ. "ਜਿਉ ਜਲਤੰਤੁ ਪਸਾਰਿਓ ਬਧਕਿ." (ਕਾਨ ਮਃ ੪)
संग्या- ग्राह. तेंदूआ. देखो, तंदूआ। २. मॱछी फड़न दा जाल. "जिउ जलतंतु पसारिओ बधकि." (कान मः ४)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਗਰਾਹ ੨....
ਸੰਗ੍ਯਾ- ਆਪਣੀਆਂ ਤੰਦਾਂ ਨਾਲ ਫਸਾਉਣ ਵਾਲਾ ਜਲਜੀਵ. ਅਸ੍ਟਪਦ. Octopus ਅਥਵਾ Octopoza. ਇਸ ਦੀ ਤੰਦਾਂ ਸਮੇਤ ਲੰਬਾਈ ਵੱਧ ਤੋਂ ਵੱਧ ੧੪. ਫੁਟ ਹੁੰਦੀ ਹੈ. ਦੇਖੋ, ਤਦੂਆ। ੨. ਕਿਤਨੇ ਲੇਖਕਾਂ ਨੇ ਮਗਰਮੱਛ ਨੂੰ ਤੰਦੂਆ ਲਿਖਿਆ ਹੈ, ਜੋ ਸਹੀ ਨਹੀਂ....
ਸੰ. ਸੰਗ੍ਯਾ- ਝਰੋਖਾ। ੨. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ." (ਸ੍ਰੀ ਅਃ ਮਃ ੧) ੩. ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ." (ਗੁਪ੍ਰਸੂ੍ਯ) ੪. ਸਮੁਦਾਯ ਗਰੋਹ. "ਨਾਸ ਭਏ ਅਘ ਜਾਲ." (ਗੁਪ੍ਰਸੂ) ੫. ਅਹੰਕਾਰ। ੬. ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪ੍ਰਵਾਲ। ੭. ਅ਼. [جعل] ਜਅ਼ਲ ਝੂਠੀ ਬਣਾਉਟ। ੫. ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ." (ਸਲੋਹ) ੯. ਸਿੰਧੀ. ਜ਼ਾਲ. ਇਸਤ੍ਰੀ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰਗ੍ਯਾ- ਗ੍ਰਾਹ. ਤੇਂਦੂਆ. ਦੇਖੋ, ਤੰਦੂਆ। ੨. ਮੱਛੀ ਫੜਨ ਦਾ ਜਾਲ. "ਜਿਉ ਜਲਤੰਤੁ ਪਸਾਰਿਓ ਬਧਕਿ." (ਕਾਨ ਮਃ ੪)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....