jarana, jaranāजरण, जरणा
ਕ੍ਰਿ- ਜਰਨਾ. ਸਹਾਰਨਾ. ਬਰਦਾਸ਼੍ਤ ਕਰਨਾ. ਦੇਖੋ, ਜਰਣੁ. "ਮੇਰੀ ਬਹੁਤ ਇਆਨਪ ਜਰਤ." (ਦੇਵ ਮਃ ੫) ੨. ਹਜਮ ਕਰਨਾ। ੩. ਜਲਨਾ. ਦਗਧ ਹੋਣਾ. "ਹਾਡ ਜਰੇ ਜਿਉ ਲਾਕਰੀ." (ਸ. ਕਬੀਰ) "ਇਹੁ ਜਗੁ ਜਰਤਾ ਦੇਖਿਕੈ." (ਸ. ਕਬੀਰ) ੪. ਸੰ. ਜਰਣ. ਸੰਗ੍ਯਾ- ਜੀਰਾ। ੫. ਬੁਢਾਪਾ. ਜਰਾ. "ਗ੍ਰਸਤ ਜਾਤ ਬਲ ਜਰਣੀ." (ਸਾਰ ਮਃ ੫) ੬. ਸੰ. ਜਰ੍ਣ. ਚੰਦ੍ਰਮਾ। ੭. ਵ੍ਰਿਕ੍ਸ਼੍. ਦਰਖ਼ਤ.
क्रि- जरना. सहारना. बरदाश्त करना. देखो, जरणु. "मेरी बहुत इआनप जरत." (देव मः ५) २. हजम करना। ३. जलना. दगध होणा. "हाड जरे जिउ लाकरी." (स. कबीर) "इहु जगु जरता देखिकै." (स. कबीर) ४. सं. जरण. संग्या- जीरा। ५.बुढापा. जरा. "ग्रसत जात बल जरणी." (सार मः ५) ६. सं. जर्ण. चंद्रमा। ७. व्रिक्श्. दरख़त.
ਦੇਖੋ, ਜਰਣ. "ਜਰਹਿ ਨਹੀ ਉਰ ਜਰਹਿ ਕੁਚਾਰੇ." (ਗੁਪ੍ਰਸੂ) ਮਨ ਵਿੱਚ ਸਹਾਰਦੇ ਨਹੀਂ, ਕੁਚਾਲੀ ਸੜਦੇ ਹਨ. "ਆਪਨ ਬਿਭਉ ਆਪ ਹੀ ਜਰਨਾ." (ਬਿਲਾ ਮਃ ੫) ੨. ਸੜਨਾ. ਜਲਨਾ. "ਆਜ ਉਚਿਤ ਨਹੀਂ ਜਰਨ ਤਿਹਾਰੋ." (ਚਰਿਤ੍ਰ ੧੮੨) ੩. ਜੜਨਾ. "ਤਵਾ ਸੁ ਜਰਕੈ ਤਾਸ ਪੈ." (ਚਰਿਤ੍ਰ ੧੩੨)...
ਫ਼ਾ. [برداشت] ਸੰਗ੍ਯਾ- ਸਹਾਰਨ ਦੀ ਕ੍ਰਿਯਾ. ਸਹਨਸ਼ੀਲਤਾ। ੨. ਸਬਰ. ਸੰਤੋਖ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸਿੰਧੀ. ਕ੍ਰਿ- ਜਲਨਾ। ੨. ਸਹਾਰਨਾ. ਬਰਦਾਸ਼੍ਤ ਕਰਨਾ. ਝੱਲਣਾ....
ਮੇਰਾ ਦਾ ਇਸਤ੍ਰੀਲਿੰਗ. "ਮੇਰੀ ਇਛ ਪੁੰਨੀ." (ਗਉ ਛੰਤ ਮਃ ੧) ੨. ਮੇਲੀ. ਮਿਲਾਈ. "ਗੁਰਿ ਪਿਰ ਸੰਗਿ ਮੇਰੀ." (ਆਸਾ ਮਃ ੫) ੩. ਵਿ- ਮੇਰ (ਅਪਣੱਤ) ਰੱਖਣਵਾਲਾ. "ਮਿਲਿਆ ਆਇ ਪ੍ਰਭੁ ਮੇਰੀ." (ਗਉ ਮਃ ੪)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਅਗ੍ਯਾਨਤ੍ਵ. ਅਨਜਾਣਪੁਣਾ. "ਰੇ ਮਨ! ਐਸੀ ਕਰਹਿ ਇਆਨਥ." (ਮਾਰੂ ਮਃ ੫) "ਮੇਰੀ ਬਹੁਤ ਇਆਨਪ ਜਰਤ." (ਦੇਵ ਮਃ ੫) "ਇਆਨਪ ਤੇ ਸਭ ਭਈ ਸਿਆਨਪ." (ਬਿਲਾ ਮਃ ੫) ੨. ਬਚਪਨ. ਬਾਲਪੁਣਾ....
ਦੇਖੋ, ਜਰਣਾ ੧.। ੨. ੩. ਜਟਿਤ. ਜੜਾਊ. "ਪਨਹੀ ਗੁਰੁ ਕੀ ਜੋ ਜ਼ਰ ਦੇਖੋ, ਜਰਣ ੨.। ਜਰਤ." (ਗੁਵਿ ੧੦) ਸੋਨੇ ਨਾਲ ਜੜੀ ਹੋਈ। ੪. ਸੰ. जरत्. ਵਿ- ਬੁੱਢਾ। ੫. ਪੁਰਾਣਾ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਅ਼. [ہزم] ਹਜਮ. ਤੋੜਨਾ. ਚੂਰ ਕਰਨਾ। ੨. ਪਚਣਾ. ਮੇਦੇ ਵਿੱਚ ਜਾਕੇ ਗਿਜਾ ਦਾ ਹੱਲ ਹੋਣਾ....
ਕ੍ਰਿ- ਦਗਧ ਹੋਣਾ. ਸੜਨਾ. ਦੇਖੋ, ਜ੍ਵਲਨ....
ਸੰ. दग्ध. ਵਿ- ਜਲਿਆ ਹੋਇਆ. ਜਲਾਇਆ ਹੋਇਆ. "ਕਲਮਲ ਦਗਧ ਹੋਹਿ ਖਿਨ ਅੰਤਰਿ." (ਸਾਰ ਮਃ ੫)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰਗ੍ਯਾ- ਹੱਡ. ਅਸ੍ਥਿ. "ਹਾਡ ਮਾਸ ਨਾੜੀ ਕੋ ਪਿੰਜਰ." (ਸੋਰ ਰਵਿਦਾਸ)...
ਸਹਾਰੇ. ਬਰਦਾਸ਼੍ਤ ਕਰੇ. "ਜਰੇ ਨ ਗਏ ਸੁਨੇ ਗੁਨ ਗੁਰੁ ਕੇ." (ਗੁਪ੍ਰਸੂ) ੨. ਜਲੇ. ਮੱਚੇ. "ਚੰਦ ਸੂਰਜ ਦੁਇ ਜਰੇ ਚਰਾਗਾ." (ਰਾਮ ਮਃ ੫) ੩. ਜੜੇ. ਬੰਦ ਕੀਤੇ. ਭੇੜੇ. "ਜਰੇ ਕਿਵਾਰਾ." (ਸੂਹੀ ਅਃ ਮਃ ੫) ੪. ਜਟਿਤ. ਜੜਾਊ. "ਭੂਖਨ ਰਤਨ ਜਰੇ." (ਗੁਪ੍ਰਸੂ) ੫. ਸੜ ਜਾਵੇ. ਦਗਧ ਹੋਵੇ. "ਬਿਨੁ ਗੁਰਸਬਦੈ ਜਨਮੁ ਜਰੇ." (ਮਾਰੂ ਅਃ ਮਃ ੧)...
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਦੇਖੋ, ਲਕੁਟ. "ਸੋ ਹਰਿ ਅੰਧੁਲੇ ਕੀ ਲਾਕਰੀ." (ਗੌਂਡ ਨਾਮਦੇਵ) ੨. ਈਂਧਨ. "ਹਾਡ ਜਰੇ ਜਿਉ ਲਾਕਰੀ." (ਸ. ਕਬੀਰ)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)...
ਦੇਖੋ, ਜਗ ਅਤੇ ਜਗਤ. "ਜਗੁ ਉਪਜੈ ਬਿਨਸੈ." (ਆਸਾ ਛੰਤ ਮਃ ੪) ੨. ਜਨਸਮੁਦਾਯ. ਲੋਕ."ਜਗੁ ਰੋਗੀ ਭੋਗੀ." (ਆਸਾ ਮਃ ੧)...
ਜਲਤਾ. ਦੇਖੋ, ਜਰਣ ੩.। ੨. ਸਹਾਰਦਾ. ਦੇਖੋ, ਜਰਣੁ ੨....
ਕ੍ਰਿ- ਜਰਨਾ. ਸਹਾਰਨਾ. ਬਰਦਾਸ਼੍ਤ ਕਰਨਾ. ਦੇਖੋ, ਜਰਣੁ. "ਮੇਰੀ ਬਹੁਤ ਇਆਨਪ ਜਰਤ." (ਦੇਵ ਮਃ ੫) ੨. ਹਜਮ ਕਰਨਾ। ੩. ਜਲਨਾ. ਦਗਧ ਹੋਣਾ. "ਹਾਡ ਜਰੇ ਜਿਉ ਲਾਕਰੀ." (ਸ. ਕਬੀਰ) "ਇਹੁ ਜਗੁ ਜਰਤਾ ਦੇਖਿਕੈ." (ਸ. ਕਬੀਰ) ੪. ਸੰ. ਜਰਣ. ਸੰਗ੍ਯਾ- ਜੀਰਾ। ੫. ਬੁਢਾਪਾ. ਜਰਾ. "ਗ੍ਰਸਤ ਜਾਤ ਬਲ ਜਰਣੀ." (ਸਾਰ ਮਃ ੫) ੬. ਸੰ. ਜਰ੍ਣ. ਚੰਦ੍ਰਮਾ। ੭. ਵ੍ਰਿਕ੍ਸ਼੍. ਦਰਖ਼ਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਜੀਰਕ.#"ਧਨ੍ਯ ਗੁਰੂ ਪੁਨ ਧਨ੍ਯ ਹੋ ਊਧਵ!#ਕ੍ਯੋਂ ਨ ਹਰੋਂ ਸਭ ਕੀ ਸਭ ਪੀਰਾ?#ਜਾਨਤ ਧਾਤੁ ਬਨਾਇ ਸਭੈ ਰਸ#ਨਾਰ¹ ਬਿਚਾਰ ਜਿਤੀ ਤਦਬੀਰਾ, ਸਾਚ ਹੂੰ ਵੈਦ ਅਪੂਰਬ ਹੋਂ ਤੁਮ#"ਦਾਸ ਜੂ" ਫੋਰਤ ਕੰਠ ਮਤੀਰਾ, ਲੋਗਨ ਰੋਗ ਭਏ ਤਬ ਹੀ ਸੁਨ#ਜੋਗ ਦਯੋ ਜਬ ਊਂਟਨ ਜੀਰਾ.²...
ਸੰਗ੍ਯਾ- ਵ੍ਰਿੱਧਪਨ. ਵ੍ਰਿਧਾਵਸ੍ਥਾ....
ਸੰ. ਸੰਗ੍ਯਾ- ਬੁਢਾਪਾ. "ਜਰਾ ਕਾ ਭਉ ਨਾ ਹੋਵਈ, ਜੀਵਨੁਪਦਵੀ ਪਾਇ." (ਗੂਜ ਮਃ ੩)#ਬ੍ਰਹਮਵੈਵਰ੍ਤ ਪੁਰਾਣ ਵਿੱਚ ਲਿਖਿਆ ਹੈ ਕਿ ਜਰਾ ਕਾਲ ਦੀ ਪੁਤ੍ਰੀ ਹੈ, ਜੋ ਆਪਣੇ ਭਾਈ ਚੌਸਠ ਰੋਗਾਂ ਨੂੰ ਨਾਲ ਲੈ ਕੇ ਸੰਸਾਰ ਪੁਰ ਵਿਚਰਦੀ ਹੈ। ੨. ਦੇਖੋ, ਜਰਰਾ। ੩. ਦੇਖੋ, ਜਰਾਸੰਧ....
ਸੰ. ग्रसित- ग्रस्त ਵਿ- ਗ੍ਰਸਿਆ ਹੋਇਆ. ਘੇਰਿਆ ਹੋਇਆ. ਫੜਿਆ ਹੋਇਆ. "ਜਿਉ ਗ੍ਰਸਤ ਬਿਖਈ ਧੰਧ." (ਬਿਲਾ ਅਃ ਮਃ ੫) ੨. गृहस्थ ਗ੍ਰਿਹਸ੍ਥ. ਸੰਗ੍ਯਾ- ਘਰਬਾਰੀ. ਗ੍ਰਿਹ (ਘਰ) ਵਿੱਚ ਇਸਥਿਤ ਹੋਣ ਵਾਲਾ. "ਗ੍ਰਸਤਨ ਮਹਿ ਤੂ ਬਡੋ ਗ੍ਰਿਹਸਤੀ." (ਗੂਜ ਅਃ ਮਃ ੫)...
ਸੰਗ੍ਯਾ- ਘੜੇ ਦੀ ਗਰਦਨ ਦੇ ਬਾਲ. ਅਯਾਲ. "ਮਸਤਕ ਕਰਨ ਜਾਤ ਦ੍ਰਿਗ ਗ੍ਰੀਵਾ." (ਗੁਪ੍ਰਸੂ) ੨. ਸੰ. ਸੰਗ੍ਯਾ- ਜਨਮ। ੩. ਪੁਤ੍ਰ। ੪. ਵਿ- ਜਨਮਿਆ ਹੋਇਆ. ਪੈਦਾ ਹੋਇਆ। ੫. ਕ੍ਰਿ. ਵਿ- ਜਾਂਦਾ. ਗੁਜ਼ਰਦਾ. "ਜਾਤ ਅਕਾਰਥ ਜਨਮ ਪਦਾਰਥ." (ਧਨਾ ਮਃ ੫) ੬. ਜਾਣ ਵੇਲੇ. "ਆਵਤ ਸੰਗ ਨ ਜਾਤ ਸੰਗਾਤੀ." (ਭੈਰ ਕਬੀਰ) ੭. ਸੰ. ਯਾਤ. ਵਿ- ਗੁਜ਼ਰਿਆ. ਮੋਇਆ. "ਜਾਤ ਜਾਇ ਦਿਜਬਾਲਕ ਦੈਹੋਂ" (ਕ੍ਰਿਸਨਾਵ) ਮੋਏ ਹੋਏ ਦਿਜਬਾਲਕ ਜਾਇਦੈਹੋਂ। ੮. ਸੰ. ਗ੍ਯਾਤ. ਜਾਣਿਆ ਹੋਇਆ। ੯. ਅ਼. [ذات] ਜਾਤ. ਕਿਸੇ ਵਸ੍ਤੂ ਦੀ ਅਸਲਿਯਤ (ਅਸਲੀਅਤ). ਹਕ਼ੀਕ਼ਤ। ੧੦. ਜਾਨ. ਰੂਹ਼। ੧੧. ਜਾਤਿ. ਕੁਲ ਗੋਤ੍ਰ ਆਦਿ ਭੇਦ। ੧੨. ਸ਼ਖ਼ਸੀਯਤ....
ਦੇਖੋ, ਜਰਣ ੫....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
वृक्ष. ਜੋ ਕੱਟਣ ਪੁਰ ਭੀ ਪੈਦਾ ਹੋਵੇ, ਰੁਖ ਦਰਖ਼ਤ. ਪਾਦਪ. ਮਹੀਰੁਹ. ਦ੍ਰੁਮ....
ਫ਼ਾ. [درخت] ਸੰਗ੍ਯਾ- ਵ੍ਰਿਕ੍ਸ਼੍. ਬਿਰਛ. "ਦਰਖਤ ਆਬ ਆਸ ਕਰ." (ਵਾਰ ਮਾਝ ਮਃ ੧)...