japharanāmāजफरनामा
ਫ਼ਾ. [ظفرنامہ] ਜਫ਼ਰਨਾਮਹ. ਵਿਜ੍ਯਪਤ੍ਰ. ਫ਼ਤੇ ਦਾ ਖ਼ਤ। ੨. ਤੈਮੂਰ ਦੀ ਤਵਾਰੀਖ਼, ਜੋ ਸ਼ਰਫ਼ੁੱਦੀਨ ਨੇ ਸਨ ੧੪੨੫ (ਸੰਮਤ ੧੪੮੨) ਵਿੱਚ ਲਿਖੀ ਹੈ।#੩. ਸੰਮਤ ੧੭੬੩ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਾਂਗੜ ਗ੍ਰਾਮ ਤੋਂ ਫ਼ਾਰਸੀ ਅਬਯਾਤ (ਬੈਤਾਂ) ਦੀ ਚਿੱਠੀ, ਜੋ ਔਰੰਗਜ਼ੇਬ ਨੂੰ ਭਾਈ ਦਯਾ ਸਿੰਘ ਧਰਮ ਸਿੰਘ ਹੱਥ ਦੱਖਣ ਭੇਜੀ ਹੈ, ਉਸ ਦਾ ਨਾਮ ਜਫ਼ਰਨਾਮਾ (ਵਿਜਯਪਤ੍ਰ) ਹੈ. ਇਸ ਵਿੱਚ ਬਾਦਸ਼ਾਹ ਦੇ ਅਨ੍ਯਾਯ ਅਤੇ ਅਯੋਗ ਕਰਮਾਂ ਦਾ ਵਰਣਨ ਤਥਾ ਹਿਤਭਰੀ ਸਿਖ੍ਯਾ ਹੈ.#ਜਫ਼ਰਨਾਮਹ ਦਾ ਪਾਠ ਅਣਜਾਣ ਲਿਖਾਰੀਆਂ ਨੇ ਬਹੁਤ ਅਸ਼ੁੱਧ ਕਰ ਦਿੱਤਾ ਹੈ, ਪਰ ਅਸੀਂ ਵਡੇ ਯਤਨ ਨਾਲ ਅਨੇਕ ਨੁਸਖੇ ਏਕਤ੍ਰ ਕਰਕੇ ਜੋ ਪਾਠ ਸੋਧਿਆ ਹੈ, ਉਹ ਫ਼ਾਰਸੀ ਅਤੇ ਗੁਰਮੁਖ਼ੀ ਅੱਖਰਾਂ ਵਿੱਚ ਅਰਥਾਂ ਸਮੇਤ ਛਪਵਾਕੇ ਪਾਠਕਾਂ ਦੀ ਭੇਟਾ ਕੀਤਾ ਜਾਵੇਗਾ.
फ़ा. [ظفرنامہ] जफ़रनामह. विज्यपत्र. फ़ते दा ख़त। २. तैमूर दी तवारीख़, जो शरफ़ुॱदीन ने सन १४२५ (संमत १४८२) विॱच लिखी है।#३. संमत १७६३ विॱच श्री गुरू गोबिंद सिंघ साहिब ने कांगड़ ग्राम तों फ़ारसी अबयात (बैतां) दी चिॱठी, जो औरंगज़ेब नूं भाई दया सिंघ धरम सिंघ हॱथ दॱखण भेजी है, उस दा नाम जफ़रनामा (विजयपत्र) है. इस विॱच बादशाह दे अन्याय अते अयोग करमां दा वरणन तथा हितभरी सिख्या है.#जफ़रनामह दा पाठ अणजाण लिखारीआं ने बहुत अशुॱध कर दिॱता है, पर असीं वडे यतन नाल अनेक नुसखे एकत्र करके जो पाठ सोधिआ है, उह फ़ारसी अते गुरमुख़ी अॱखरां विॱच अरथां समेत छपवाके पाठकां दी भेटा कीता जावेगा.
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਤੁ. [تیَمۇر] ਮੁਗ਼ਲਵੰਸ਼ੀ ਸਮਰਕ਼ੰਦ ਦਾ ਬਾਦਸ਼ਾਹ, ਜਿਸ ਨੂੰ ਤਿਮਰਲੰਗ ਭੀ ਆਖਦੇ ਹਨ. ਇਸ ਦਾ ਜਨਮ ਤੁਰਗ਼ਾਈ ਦੇ ਘਰ ਤਕੀਨਾ ਖ਼ਾਤੂਨ ਦੇ ਉਦਰੋਂ "ਕੁਸ" ਵਿੱਚ ੯. ਏਪ੍ਰਿਲ ਸਨ ੧੩੩੬ ਨੂੰ ਹੋਇਆ. ਜਿਸ ਵੇਲੇ ਇਸ ਨੇ ਭਾਰਤ ਪੁਰ ਧਾਵਾ ਕੀਤਾ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਨਾਸਿਰੁੱਦੀਨ ਮਹਮੂਦ ਛੋਟੀ ਉਮਰ ਦਾ ਅਤੇ ਨਾ ਤਜਰਬੇਕਾਰ ਸੀ ਅਰ ਅਹਿਲਕਾਰਾਂ ਦੀ ਆਪਸ ਵਿੱਚੀਂ ਫੁੱਟ ਸੀ. ਇਸ ਲਈ ਬਿਨਾ ਬਹੁਤ ਯਤਨ ਦੇ ਤੈਮੂਰ ਨੇ ੧੭. ਦਿਸੰਬਰ ਸਨ ੧੩੯੮ ਨੂੰ ਦਿੱਲੀ ਫ਼ਤੇ ਕਰ ਲਈ. ਸ਼ਹਿਰ ਨੂੰ ਚੰਗੀ ਤੁਰਾਂ ਲੁੱਟ ਫੂਕਕੇ ਇੱਕ ਲੱਖ ਆਦਮੀ ਕ਼ਤਲ ਕੀਤਾ. ਫੇਰ ਮੇਰਟ ਹਰਿਦ੍ਵਾਰ ਜੰਮੂ ਆਦਿਕ ਥਾਈਂ ਕ਼ਤਲਾਮ ਕਰਦਾ ਹੋਇਆ ਬਹੁਤ ਲੜਕੇ ਲੜਕੀਆਂ ਗ਼ੁਲਾਮੀ ਲਈ ਫੜਕੇ ਬਹੁਤ ਲੜਕੇ ਲੜਕੀਆਂ ਗ਼ੁਲਾਮੀ ਲਈ ਫੜਕੇ ਆਪਣੇ ਦੇਸ਼ ਨੂੰ ਚਲਾ ਗਿਆ. ਸਮਰਕ਼ੰਦ ਵਿੱਚ ੨੮ ਫਰਵਰੀ ਸਨ ੧੪੦੫ ਨੂੰ ਇਸ ਦਾ ਦੇਹਾਂਤ ਹੋਇਆ।#੨. ਅਹ਼ਿਮਦਸ਼ਾਹ ਦੋਰਾਨੀ ਦਾ ਬੇਟਾ, ਜਿਸ ਨੂੰ ਇਸ ਦੇ ਬਾਪ ਨੇ ਸਨ ੧੭੫੫ ਵਿੱਚ ਅਦੀਨਾਬੇਗ ਨੂੰ ਜਿੱਤਣ ਮਗਰੋਂ ਲਹੌਰ ਦਾ ਗਵਰਨਰ ਥਾਪ ਦਿੱਤਾ ਸੀ. ਇਸ ਨਾਲ ਸਿੱਖਾਂ ਦਾ ਸਨ ੧੭੫੬ ਵਿੱਚ ਘੋਰ ਯੁੱਧ ਹੋਇਆ ਅਰ ਇਹ ਲਹੌਰ ਖਾਲੀ ਛੱਡਕੇ ਭੱਜ ਗਿਆ ਅਤੇ ਸਿੱਖਾਂ ਦਾ ਪਹਿਲੀ ਵਾਰ ਪੰਜਾਬ ਦੇ ਪ੍ਰਧਾਨ ਸ਼ਹਿਰ ਪੁਰ ਕ਼ਬਜ਼ਾ ਹੋਇਆ. ਤੈਮੂਰਸ਼ਾਹ ਸਨ ੧੭੭੨ ਵਿੱਚ ਕਾਬੁਲ ਦੇ ਤਖ਼ਤ ਪੁਰ ਬੈਠਾ ਅਤੇ ੧੭. ਮਈ ਸਨ ੧੭੯੩ ਨੂੰ ਮੋਇਆ....
ਅ਼. [تواریِخ] ਸੰਗ੍ਯਾ- ਤਾਰੀਖ਼ ਦਾ ਬਹੁਵਚਨ. ਦਿਨਚਰਯਾ ਦਾ ਹਾਲ. ਇਤਿਹਾਸ. ਉਹ ਕਥਾ, ਜਿਸ ਵਿੱਚ ਤਾਰੀਖ਼ਵਾਰ ਹਾਲ ਲਿਖਿਆ ਹੋਵੇ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਰਾਜ ਨਾਭਾ ਵਿੱਚ ਨਜਾਮਤ ਫੂਲ ਦੇ ਥਾਣੇ ਦਿਆਲਪੁਰੇ ਦਾ ਇੱਕ ਪਿੰਡ, ਜੋ ਦੀਨੇ ਤੋਂ ਡੇਢ ਕੋਹ ਦੱਖਣ ਹੈ. ਇਹ ਕਿਸੇ ਸਮੇਂ ਰਾਇਜੋਧ ਦੀ ਰਾਜਧਾਨੀ ਸੀ. ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸੇਵਕ ਰਾਇਜੋਧ ਦਾ ਪ੍ਰੇਮ ਦੇਖਕੇ ਪਧਾਰੇ ਹਨ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਇਹ ਅਸਥਾਨ ਚਰਣਾਂ ਨਾਲ ਪਵਿਤ੍ਰ ਕੀਤਾ ਹੈ. "ਜਫ਼ਰਨਾਮਹ" ਇਸੇ ਥਾਂ ਵਿਰਾਜਕੇ ਲਿਖਿਆ ਹੈ. "ਕਿ ਤਸ਼ਰੀਫ਼ ਦਰ ਕਸਬਹ ਕਾਂਗੜ ਕੁਨਦ." (ਜਫਰ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਰਾਇਜੋਧ ਨੂੰ ਬਖਸ਼ਿਆ ਕਟਾਰ ਹੁਣ ਸਰਦਾਰ ਬਘੇਲ ਸਿੰਘ ਦੇ ਘਰ ਹੈ.#ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ਕਾਂਗੜ ੧੬. ਮੀਲ ਉਤੱਰ ਵੱਲ ਹੈ. ਦੇਖੋ, ਜਫਰਨਾਮਾ ਸਾਹਿਬ...
ਸੰ. ਸੰਗ੍ਯਾ- ਗਾਂਵ. ਪਿੰਡ. "ਗ੍ਰਾਮ ਗ੍ਰਾਮ ਨਗਰ ਸਭ ਫਿਰਿਆ." (ਨਟ ਅਃ ਮਃ ੪) ੨. ਸਮੂਹ. ਸਮੁਦਾਯ। ੩. ਰਾਗ ਦੀ ਸਰਗਮ ਦੀ ਇਸਥਿਤੀ ਦਾ ਮੂਲਰੂਪ ਸ੍ਵਰ (ਸੁਰ). ਸੰਗੀਤਸ਼ਾਸਤ੍ਰ ਵਿੱਚ ਸੜਜ, ਮਧ੍ਯਮ ਅਤੇ ਗਾਂਧਾਰ ਤਿੰਨ ਗ੍ਰਾਮ ਲਿਖੇ ਹਨ, ਜਿਨ੍ਹਾਂ ਦੇ ਦੂਜੇ ਨਾਉ, 'ਨੰਦ੍ਯਾਵਰਤ' 'ਸੁਭਦ੍ਰ' ਅਤੇ 'ਜੀਮੂਤ' ਹਨ. ਸੜਜ ਨੂੰ ਮੁੱਖ ਰੱਖਕੇ ਜੇ ਬਾਕੀ ਸੁਰਾਂ ਦਾ ਫੈਲਾਉ ਕਰੀਏ ਤਦ ਸੜਜ ਗ੍ਰਾਮ ਹੈ, ਐਸੇ ਹੀ ਮੱਧ ਅਤੇ ਗਾਂਧਾਰ ਨੂੰ ਜਾਣੋ. ਕਈਆਂ ਦੇ ਮਤ ਵਿੱਚ ਗਾਂਧਾਰ ਦੀ ਥਾਂ ਪੰਚਮ ਤੀਸਰਾ ਗ੍ਰਾਮ ਹੈ.#ਕਈ ਸੰਗੀਤਗ੍ਰੰਥਾਂ ਵਿੱਚ 'ਮੰਦ੍ਰ' ਗ੍ਰਾਮ ਸੜਜ ਹੈ, ਮਧ੍ਯਮ 'ਮਧ੍ਯ' ਗ੍ਰਾਮ ਹੈ, ਨਿਸਾਦ 'ਤਾਰ' ਗ੍ਰਾਮ ਹੈ....
ਫ਼ਾ. [فارسی] ਫ਼ਾਰਿਸੀ. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ. ਫ਼ਾਰਿਸੀ ਦੀਆਂ ਸੱਤ ਕਿਸਮਾਂ ਹਨ- ਫ਼ਾਰਿਸੀ. ਪਹਲਵੀ, ਦਰੀ, ਹਰਵੀ, ਜ਼ਾਬੁਲੀ, ਸਕਜ਼ੀ ਅਤੇ ਸਗਦੀ। ੨. ਫ਼ਾਰਿਸ ਦਾ ਵਸਨੀਕ। ੩. ਦੇਖੋ, ਪਾਰਸੀ....
ਅ਼. [ابیات] ਬੈਤ ਦਾ ਬਹੁ ਵਚਨ. ਛੰਦ. ਪਦ. "ਅਬਯਾਤ ਹਿੰਦਵੀ." (ਸਲੋਹ) ਹਿੰਦੀ ਛੰਦ....
ਸੰਗ੍ਯਾ- ਪਤ੍ਰਿਕਾ. ਖ਼ਤ਼. ਨਾਮਹ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. दय्. ਧਾ- ਦਯਾ ਕਰਨਾ, ਦਾਨ ਦੇਣਾ, ਪਾਲਨ ਕਰਨਾ। ੨. ਸੰਗ੍ਯਾ- ਕਰੁਣਾ. ਰਹ਼ਮ. "ਦਯਾ ਧਾਰੀ ਹਰਿ ਨਾਥ" (ਟੋਡੀ ਮਃ ੫) ੩. ਦੈਵ. ਵਿਧਾਤਾ. ਦੈਯਾ. "ਦਯਾ ਕੀ ਸਹੁਁ." (ਚਰਿਤ੍ਰ ੨)...
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਦੇਖੋ, ਦਕ੍ਸ਼ਿਣ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਸੰ. अन्याय. ਸੰਗ੍ਯਾ- ਬੇ ਇਨਸਾਫੀ. ਅਨੀਤਿ। ੨. ਨ੍ਯਾਯ (ਨਿਆਂ) ਦੇ ਵਿਰੁੱਧ ਕ੍ਰਿਯਾ. ਜੁਲਮ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਜੁਦਾਈ. ਭਿੰਨਤਾ। ੨. ਕੁ ਸਮਯ (ਕੁ ਸਮਾ). ਖੋਟਾ ਵੇਲਾ। ੩. ਦੇਖੋ, ਅਯੋਗ੍ਯ....
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ....
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. यत्न. ਸੰਗ੍ਯਾ- ਜਤਨ. ਉਪਾਯ. ਕੋਸ਼ਿਸ਼...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਦੇਖੋ, ਏਕਤ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਪੰਜਾਬੀ ਬੋਲੀ ਦੀ ਵਰਣਮਾਲਾ, ਜੋ ਸ਼ਾਰਦਾ ਅਤੇ ਟਾਂਕਰੀ ਤੋਂ ਨਿਕਲੀ ਹੈ. ਇਸ ਵਿੱਚ ਸਤਿਗੁਰਾਂ ਦੇ ਮੁਖਵਾਕ੍ਯ ਗੁਰਮੁਖਾਂ ਨੇ ਲਿਖੇ, ਜਿਸ ਕਾਰਣ ਨਾਉਂ "ਗੁਰਮੁਖੀ" ਪ੍ਰਸਿੱਧ ਹੋਇਆ. ਪੰਜਾਬ ਦੇਸ਼ ਦੀ ਸ਼ੁੱਧ ਭਾਸਾ ਇਨ੍ਹਾਂ ਹੀ ਅੱਖਰਾਂ ਵਿੱਚ ਲਿਖੀ ਜਾ ਸਕਦੀ ਹੈ, ਇਸ ਕਾਰਣ ਇਹ ਪੰਜਾਬੀ ਵਰਣਮਾਲਾ ਭੀ ਸੱਦੀ ਜਾਂਦੀ ਹੈ.#ਕਈ ਲੇਖਕਾਂ ਨੇ ਲਿਖਿਆ ਹੈ ਕਿ ਗੁਰਮੁਖੀ ਅੱਖਰ ਗੁਰੂ ਅੰਗਦਦੇਵ ਨੇ ਰਚੇ ਹਨ, ਪਰ ਇਹ ਭੁੱਲ ਹੈ. ਸ਼੍ਰੀ ਗੁਰੂ ਅੰਗਦ ਸ੍ਵਾਮੀ ਨੇ ਕੇਵਲ ਪ੍ਰਚਾਰ ਕੀਤਾ ਹੈ. ਸ਼੍ਰੀ ਗੁਰੂ ਨਾਨਕ ਦੇਵ ਦੀ ਲਿਖੀ "ਪੱਟੀ" ਜੋ ਆਸਾ ਰਾਗ ਵਿੱਚ ਹੈ, ਉਸ ਦੇ ਪਾਠ ਤੋਂ ਸੰਸਾ ਦੂਰ ਹੋ ਜਾਂਦਾ ਹੈ ਕਿ ਪੈਂਤੀ ਅੱਖਰਾਂ ਦੀ ਵਰਣਮਾਲਾ ਉਸ ਵੇਲੇ ਮੌਜੂਦ ਸੀ, ਅਤੇ ੜ ਅੱਖਰ, ਜੋ ਬਿਨਾ ਪੰਜਾਬੀ ਤੋਂ ਹੋਰ ਕਿਸੇ ਭਾਸਾ ਵਿੱਚ ਨਹੀਂ, ਪੱਟੀ ਵਿੱਚ ਦੇਖੀਦਾ ਹੈ. ਪੱਟੀ ਵਿੱਚ ਅੱਖਰਕ੍ਰਮ ਇਉਂ ਹੈ-#ਸ ੲ ੳ ਙ ਕ ਖ ਗ ਘ ਚ ਛ ਜ ਝ ਞ#ਟ ਠ ਡ ਢ ਣ ਤ ਥ ਦ ਧ ਨ#ਪ ਫ ਬ ਭ ਮ ਯ ਰ ਲ ਵ ੜ ਹ ਅ.:-#(fig.)#ਜਦ ਅਸੀਂ ਸ਼ਾਰਦਾ ਅਤੇ ਟਾਂਕਰੀ ਦੇ ਅੱਖਰਾਂ ਨਾਲ ਗੁਰਮੁਖੀ ਦੇ ਅੱਖਰ ਮਿਲਾਉਂਦੇ ਹਾਂ ਤਾਂ ਬਹੁਤ ਸ਼ਕਲਾਂ ਆਪੋਵਿੱਚੀ ਮਿਲਦੀਆਂ ਹਨ.#ਗੁਰਮੁਖੀ ਅੱਖਰ ਸਮੇਂ ਦੇ ਫੇਰ ਨਾਲ ਜਿਸ ਤਰਾਂ ਆਪਣਾ ਸਰੂਪ ਬਦਲਦੇ ਰਹੇ ਹਨ ਉਹ ਅੱਗੇ ਦਿੱਤੇ ਅੱਖਰ ਤੋਂ ਪ੍ਰਤੀਤ ਹੋਵੇਗਾ- (fig.)...
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਸੰਗ੍ਯਾ- ਅਰਪਣ ਯੋਗ੍ਯ ਵਸਤੁ. ਉਪਹਾਰ. ਨਜਰ। ੨. ਧਰਮਗ੍ਰੰਥਾਂ ਦਾ ਮੁੱਲ (ਕੀਮਤ) ਕਹਿਣ ਦੀ ਥਾਂ, ਸਨਮਾਨ ਲਈ ਭੇਟਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ- ਸ਼੍ਰੀਗੁਰੂ ਗ੍ਰੰਥਸਾਹਿਬ ਜੀ ਦੀ ਜਿਲਦ ਸਮੇਤ ਭੇਟਾ ੫੦ ਰੁਪਯੇ ਹੈ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...