chharhanāछड़ना
ਕ੍ਰਿ- ਪਛਾੜਨਾ. ਕੁੱਟਣਾ। ੨. ਨਿਖੇਰਨਾ। ੩. ਛਿਲਕਾ ਲਾਹੁਣ ਲਈ ਧਾਨ ਜੌਂ ਆਦਿ ਨੂੰ ਉਖਲੀ ਵਿੱਚ ਮੂਹਲੇ ਨਾਲ ਕੁੱਟਣਾ.
क्रि- पछाड़ना. कुॱटणा। २. निखेरना। ३. छिलका लाहुण लई धान जौं आदि नूं उखली विॱच मूहले नाल कुॱटणा.
ਦੇਖੋ, ਪਛਾਰਨਾ. "ਆਪ ਪਛਾੜਹਿ ਧਰਤੀ ਨਾਲਿ." (ਵਾਰ ਆਸਾ)...
ਕ੍ਰਿ- ਤਾੜਨਾ. ਪੀਟਨਾ. ਦੇਖੋ, ਕੁਟ ਧਾ....
ਸੰਗ੍ਯਾ- ਛਾਲਾ. ਤੁਚਾ. ਬਲਕਲ. ਸੰ. ਛੱਲਿ....
ਸੰ. ਸੰਗ੍ਯਾ- ਚਾਉਲਾਂ ਦਾ ਬੂਟਾ. ਸ਼ਾਲਿ। ੨. ਛਿਲਕੇ (ਤੁਸ) ਸਮੇਤ ਦਾਣਾ. ਕਣ। ੩. ਅੰਨ. ਦੇਖੋ, ਧਾਨੁ। ੪. ਆਧਾਰ. ਆਸਰਾ. "ਜੀਅ ਧਾਨ ਪ੍ਰਭੁ ਪ੍ਰਾਨ ਅਧਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) "ਤੂਹੀ ਮਾਨ ਤੂਹੀ ਧਾਨ." (ਗਉ ਮਃ ੫) ੫. ਧਾਰਣ....
ਦੇਖੋ, ਜੌ ੨....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਉਲੂਖਲ. ਸੰਗ੍ਯਾ- ਆਕਾਸ਼ ਵੱਲ ਹੋਵੇ ਮੁਖ ਜਿਸ ਦਾ. ਕਾਠ ਅਥਵਾ ਪੱਥਰ ਦਾ ਇੱਕ ਡੂੰਘਾ ਬਰਤਨ, ਜਿਸ ਵਿੱਚ ਅੰਨ ਪਾ ਕੇ ਮੂਹਲੇ ਨਾਲ ਛੜੀਦਾ ਹੈ। ੨. ਇੰਦ੍ਰੀਆਂ ਦੇ ਗੋਲਕ. "ਨਉ ਉਖਲ." (ਭਾਗੁ ੨੯- ੧੦) ਨੌ ਸ਼ਰੀਰ ਦੇ ਦ੍ਵਾਰ। ੩. ਉੱਖਲ (ਗੋਲਕ) ਵਿੱਚ ਰਹਿਣ ਵਾਲੀ ਇੰਦ੍ਰੀ (ਇੰਦ੍ਰਿਯ) ਉੱਖਲੀ.¹ "ਨਉ ਉਖਲ ਵਿੱਚ ਉਖਲੀ." (ਭਾਗੁ...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....