chhutakīछुटकी
ਛੁੱਟੀ. ਅਲਗ ਹੋਈ. ਟੁੱਟੀ. "ਝੂਠੇ ਕੀ ਰੇ ਝੂਠ ਪਰੀਤਿ ਛੁਟਕੀ." (ਦੇਵ ਮਃ ੫) ੨. ਬੰਧਨ ਰਹਿਤ ਹੋਈ. "ਗੁਰ ਸਤਿਗੁਰ ਪਾਛੈ ਛੁਟਕੀ." (ਦੇਵ ਮਃ ੪) ੩. ਹੱਥੋਂ ਨਿਕਲੀ.
छुॱटी. अलग होई. टुॱटी. "झूठे की रे झूठ परीति छुटकी." (देव मः ५) २. बंधन रहित होई. "गुर सतिगुर पाछै छुटकी." (देव मः ४) ३. हॱथों निकली.
ਸੰਗ੍ਯਾ- ਰੁਖ਼ਸਤ. ਵਿਦਾਇਗੀ। ੨. ਮੁਕਤਿ. ਰਿਹਾਈ....
ਵਿ- ਅ- ਲਗਨ. ਜੋ ਲਗਿਆ ਹੋਇਆ ਨਹੀਂ. ਨਿਰਾਲਾ. ਵੱਖ. ਜੁਦਾ. "ਅਲਗਉ ਜੋਇ ਮਧੂਕੜਾਉ." (ਵਾਰ ਮਾਰੂ ੧, ਮਃ ੧) ਦੇਖੋ, ਮਧੂਕੜਉ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਵਿ- ਟੁੱਟੀ ਹੋਈ. ਤ੍ਰੁਟਿਸਹਿਤ....
ਸੰਗ੍ਯਾ- ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ." (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹#ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ." (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ." (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ." (ਵਾਰ ਮਾਝ ਮਃ ੧) ੨. ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧)...
ਸੰ. ਫੁੱਲਾਂ ਦੇ ਰਸ ਤੋਂ ਬਣਿਆ ਸੁਰਮਾ. ਪੁਸਪਾਂਜਨ। ੨. ਦੇਖੋ, ਪ੍ਰੀਤਿ. "ਨਾਨਕ ਸਾਈ ਭਲੀ ਪਰੀਤਿ, ਜਿਤੁ ਸਾਹਿਬ ਸੇਤੀ ਪਤਿ ਰਹੈ." (ਮਃ ੧. ਵਾਰ ਵਡ)...
ਛੁੱਟੀ. ਅਲਗ ਹੋਈ. ਟੁੱਟੀ. "ਝੂਠੇ ਕੀ ਰੇ ਝੂਠ ਪਰੀਤਿ ਛੁਟਕੀ." (ਦੇਵ ਮਃ ੫) ੨. ਬੰਧਨ ਰਹਿਤ ਹੋਈ. "ਗੁਰ ਸਤਿਗੁਰ ਪਾਛੈ ਛੁਟਕੀ." (ਦੇਵ ਮਃ ੪) ੩. ਹੱਥੋਂ ਨਿਕਲੀ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸੰ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬਾਂਧਨਾ। ੨. ਉਹ ਵਸਤੁ, ਜਿਸ ਨਾਲ ਬੰਨ੍ਹੀਏ, ਬੇੜੀ ਰੱਸੀ ਆਦਿ. "ਬੰਧਨ ਤੋੜਿ ਬੁਲਾਵੈ ਰਾਮ." (ਗਉ ਮਃ ੫) ੩. ਉਲਝਾਉ. ਜੰਜਾਲ. "ਬੰਧਨ ਸਉਦਾ ਅਣਵੀਚਾਰੀ." (ਆਸਾ ਮਃ ੧)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਦੇਖੋ, ਸਤਗੁਰ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਜੀ. "ਸਤਿਗੁਰ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉ ਬੁਰਾ." (ਆਸਾ ਪਟੀ ਮਃ ੩)...
ਕ੍ਰਿ. ਵਿ- ਪੀਛੇ. ਪਿੱਛੇ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ ੪) "ਅਗਲੇ ਮੁਏ ਸਿ ਪਾਛੈ ਪਰੇ." (ਗਉ ਮਃ ੫) ੨. ਭੂਤ ਕਾਲ ਮੇਂ. ਦੇਖੋ, ਆਗੈ ੩....