chhāhaछाह
ਸੰਗ੍ਯਾ- ਛਾਛ. ਤਕ੍ਰ. ਲੱਸੀ. "ਧਉਲੇ ਦਿੱਸਨਿ ਛਾਹ ਦੁੱਧ." (ਭਾਗੁ) ੨. ਛਾਇਆ. ਸਾਯਹ। ੩. ਪ੍ਰਤਿਬਿੰਬ. ਅਕਸ.
संग्या- छाछ. तक्र. लॱसी. "धउले दिॱसनि छाह दुॱध." (भागु) २. छाइआ. सायह। ३. प्रतिबिंब. अकस.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਛੰਛਿਕਾ. ਸੰਗ੍ਯਾ- ਤਕ੍ਰ. ਖੱਟੀ ਲੱਸੀ. "ਛਾਛ ਕੈਸੀ ਛਤ੍ਰਾਨੇਰ." (ਅਕਾਲ)...
ਸੰ. ਸੰਗ੍ਯਾ- ਖੱਟੀ ਲੱਸੀ. ਛਾਛ. ਘੋਲ. ਪਾਣੀ ਮਿਲਾਕੇ ਦਹੀ ਰਿੜਕਣ ਤੋਂ, ਮੱਖਣ ਕੱਢਣ ਪਿੱਛੋਂ ਜੋ ਦਹੀ ਰਹਿ ਜਾਂਦਾ ਹੈ, ਉਸ ਦੀ ਤਕ੍ਰ ਸੰਗ੍ਯਾ ਹੈ. ਇਹ ਪਿੱਤ ਨੂੰ ਸ਼ਾਂਤ ਕਰਨ ਵਾਲਾ, ਮੇਦੇ ਲਈ ਗੁਣਕਾਰਕ, ਵੀਰਯ ਪੁਸ੍ਟ ਕਰਨ ਵਾਲਾ, ਸੰਗ੍ਰਹਣੀ ਅਤੇ ਅਤੀਸਾਰ ਹਟਾਉਣ ਵਾਲਾ, ਉਮਰ ਵਧਾਉਣ ਵਾਲਾ ਹੈ....
ਦੇਖੋ, ਲਸੀਆ। ੨. ਦੁੱਧ। ੩. ਤਕ੍ਰ. ਛਾਛ (whey) ਦਹੀ ਵਿੱਚੋਂ ਮੱਖਣ ਕੱਢਣ ਪਿੱਛੋਂ ਰਿਹਾ ਪੇਯ ਪਦਾਰਥ....
ਸੰਗ੍ਯਾ- ਛਾਛ. ਤਕ੍ਰ. ਲੱਸੀ. "ਧਉਲੇ ਦਿੱਸਨਿ ਛਾਹ ਦੁੱਧ." (ਭਾਗੁ) ੨. ਛਾਇਆ. ਸਾਯਹ। ੩. ਪ੍ਰਤਿਬਿੰਬ. ਅਕਸ....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰ. ਛਾਯਾ. ਸੰਗ੍ਯਾ- ਸੂਰਜ ਦੇ ਪ੍ਰਕਾਸ਼ ਨੂੰ ਛਿੰਨ ਕਰਨ ਵਾਲੀ ਛਾਉਂ. ਸਾਯਹ. "ਤ੍ਰਿਣ ਕੀ ਅਗਨਿ ਮੇਘ ਕੀ ਛਾਇਆ." (ਟੋਡੀ ਮਃ ੫) ੨. ਰਖ੍ਯਾ (ਰਕ੍ਸ਼ਾ) "ਛਾਇਆ ਪ੍ਰਭਿ ਛਤ੍ਰਪਤਿ ਕੀਨੀ." (ਸੂਹੀ ਛੰਤ ਮਃ ੫) ੩. ਅਵਿਦ੍ਯਾ. "ਹਉ ਵਿਚਿ ਮਾਇਆ ਹਉ ਵਿੱਚ ਛਾਇਆ." (ਵਾਰ ਆਸਾ) "ਛਾਇਆ ਛੂਛੀ ਜਗਤ ਭੁਲਾਨਾ." (ਓਅੰਕਾਰ) ੪. ਪ੍ਰਤਿਬਿੰਬ. ਅ਼ਕਸ. ਭਾਵ- ਜੀਵਾਤਮਾ. "ਆਪੇ ਮਾਇਆ ਆਪੇ ਛਾਇਆ." (ਮਾਝ ਅਃ ਮਃ ੩) ੫. ਅਸਰ. ਤਾਸੀਰ. "ਜੋ ਪਢਕਰ ਉਪਦੇਸ ਬਤਾਵੈ। ਆਪ ਨਹੀਂ ਸੁਭ ਕਰਮ ਕਮਾਵੈ। ਤਿਸ ਕੀ ਛਾਯਾ ਪਰਹਿ ਨ ਕਿਸ ਪੈ." (ਗੁਪ੍ਰਸੂ) ੬. ਸੂਰਜ ਦੀ ਇਸਤ੍ਰੀ. ਮਹਾਭਾਰਤ ਵਿੱਚ ਕਥਾ ਹੈ ਕਿ ਵਿਸ਼੍ਵਕਰਮਾ ਦੀ ਪੁਤ੍ਰੀ ਸੰਗ੍ਯਾ (संज्ञा) ਸੂਰਜ ਨੂੰ ਵਿਆਹੀ ਗਈ. ਉਹ ਸੂਰਜ ਦਾ ਤੇਜ ਨਾ ਸਹਾਰਕੇ ਆਪਣੇ ਜੇਹੀ ਇੱਕ ਇਸਤ੍ਰੀ "ਛਾਯਾ" ਸੂਰਜ ਦੇ ਘਰ ਛੱਡਕੇ ਚਲੀ ਗਈ. ਛਾਯਾ ਦੇ ਉਦਰ ਤੋਂ ਸੂਰਜ ਦੇ ਪੁਤ੍ਰ ਸਾਵਰਣਿ ਅਤੇ ਸ਼ਨੈਸ਼੍ਚਰ ਹੋਏ.#ਦਿਨਪਤਿ ਜਬੈ ਤ੍ਰਾਸ ਉਪਜਾਯੋ,#ਛਾਯਾ ਸਾਚ ਵ੍ਰਿਤਾਂਤ ਬਤਾਯੋ,#ਤੁਮਦਾਰਾ ਗਮਨੀ ਪਿਤ ਓਰ,#ਮੁਝ ਕੋ ਗਈ ਰਾਖ ਇਸ ਠੌਰ. (ਗੁਪ੍ਰਸੂ)#ਦੇਖੋ, ਸੰਗ੍ਯਾ। ੭. ਭੂਤ ਪ੍ਰੇਤ ਦਾ ਆਵੇਸ਼. "ਭੇਵ ਲਖੋ ਕਿ ਪਰੀ ਤਿਂਹ ਛਾਯਾ." (ਨਾਪ੍ਰ) ੮. ਪ੍ਰਭਾ. ਦੀਪ੍ਤਿ. ਚਮਕ. ਕਾਂਤਿ. ਸ਼ੋਭਾ। ੯. ਸਮਾਨਤਾ. ਮਿਸਾਲ। ੧੦. ਕਿਸੇ ਗ੍ਰੰਥ ਅਥਵਾ ਕਾਵ੍ਯ ਦੇ ਭਾਵ ਦੀ ਝਲਕ। ੧੧. ਛਾਰ (ਸੁਆਹ) ਵਾਸਤੇ ਭੀ ਛਾਇਆ ਸ਼ਬਦ ਆਇਆ ਹੈ. "ਨਿੰਦਕ ਕੈ ਮੁਖਿ ਛਾਇਆ." (ਸੋਰ ਮਃ ੫) ੧੨. ਵਿ- ਆਛਾਦਿਤ. ਢਕਿਆ ਹੋਇਆ. "ਗਹਡੜੜਾ ਤ੍ਰਿਣਿ ਛਾਇਆ." (ਵਾਰ ਮਾਰੂ ੨. ਮਃ ੫. )੧੩ ਛੱਤਿਆ ਹੋਇਆ. "ਊਚੇ ਮੰਦਰ ਸੁੰਦਰ ਛਾਇਆ." (ਗਉ ਮਃ ੫) ੧੪. ਫੈਲਿਆ. ਵਿਸਤੀਰਣ. "ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ." (ਸੂਹੀ ਛੰਤ ਮਃ ੫)...
ਛਾਯਾ. ਦੇਖੋ, ਸਾਯਾ....
ਸੰਗ੍ਯਾ- ਪ੍ਰਤਿਛਾਇਆ. ਅਕਸ. ਪੜਛਾਵਾਂ। ੨. ਚਿਤ੍ਰ. ਤਸਵੀਰ। ੩. ਦਰਪਣ. ਸ਼ੀਸ਼ਾ....
ਅ਼. [عکس] ਸੰਗ੍ਯਾ- ਛਾਯਾ. ਪ੍ਰਤਿਬਿੰਬ। ੨. ਪ੍ਰਤਿਮਾ. ਮੂਰਤਿ....