chhāyādhāna, chhāyātraछायादान, छायात्र
ਹਿੰਦੂਮਤ ਅਨੁਸਾਰ ਇੱਕ ਪ੍ਰਕਾਰ ਦਾ ਦਾਨ, ਜਿਸਦੀ ਰੀਤਿ ਇਹ ਹੈ ਕਿ ਕਾਂਸੀ ਦੇ ਛੰਨੇ (ਕਟੋਰੇ) ਵਿੱਚ ਪਘਰਿਆ ਹੋਇਆ ਘੀ ਪਾ ਕੇ ਦਾਨ ਕਰਨ ਵਾਲਾ ਆਪਣੀ ਛਾਇਆ (ਪ੍ਰਤਿਬਿੰਬ) ਵੇਖਦਾ ਹੈ ਅਤੇ ਘੀ ਵਿੱਚ ਸੋਨਾ ਮੋਤੀ ਆਦਿ ਪਾਕੇ ਬ੍ਰਾਹਮਣ ਨੂੰ ਛਾਯਾਪਾਤ੍ਰ ਦਾਨ ਕਰਦਾ ਹੈ. ਇਸ ਦਾਨ ਤੋਂ ਗ੍ਰਹਾਂ ਦੀ ਖੋਟੀ ਦਸ਼ਾ ਦਾ ਦੂਰ ਹੋਣਾ ਮੰਨਿਆ ਗਿਆ ਹੈ. ਦੇਖੋ, ਛੰਨਾ.
हिंदूमत अनुसार इॱक प्रकार दा दान, जिसदी रीति इह है कि कांसी दे छंने (कटोरे) विॱच पघरिआ होइआ घी पा के दान करन वाला आपणी छाइआ (प्रतिबिंब) वेखदा है अते घी विॱच सोना मोती आदि पाकेब्राहमण नूं छायापात्र दान करदा है. इस दान तों ग्रहां दी खोटी दशा दा दूर होणा मंनिआ गिआ है. देखो, छंना.
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰ. ਕਾਸ਼ੀ. ਸੰਗ੍ਯਾ- ਵਾਰਾਣਸੀ. ਬਨਾਰਸ. ਯੂ. ਪੀ. ਵਿੱਚ ਹਿੰਦੂਆਂ ਦਾ ਪ੍ਰਧਾਨ ਨਗਰ, ਜੋ ਵਿਦ੍ਯਾ ਦੀ ਟਕਸਾਲ ਅਤੇ ਮਹਾਤੀਰਥ ਹੈ. ਸ਼ਿਵਪੁਰਿ. ਕਾਸੀ ਗੰਗਾ ਦੇ ਖੱਬੇ ਪਾਸੇ ਆਬਾਦ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ ੧੯੮੪੪੭ ਸੀ. "ਨਾ ਕਾਸੀ ਮਤਿ ਉਪਜੈ ਨਾ ਕਾਸੀ ਮਤਿ ਜਾਇ." (ਗੂਜ ਮਃ ੩)#ਹਿੰਦੁਸਤਾਨ ਵਿੱਚ ਕਾਸ਼ੀ ਦੀ ਮਹਿਮਾ ਚਿਰ ਕਾਲ ਤੋਂ ਹੈ. ਹਰੇਕ ਮਤ ਦੇ ਹਿੰਦੂ ਨੇ ਇਸ ਦੀ ਸ਼ੋਭਾ ਵਧਾਉਣ ਦਾ ਯਤਨ ਕੀਤਾ ਹੈ. ਔਰੰਗਜ਼ੇਬ ਨੇ ਕਾਸ਼ੀ ਦਾ ਨਾਉਂ ਮੁਹੰਮਦਾਬਾਦ ਰੱਖਿਆ ਸੀ ਅਤੇ ਵਿਸ਼੍ਵੇਸ਼੍ਵਰ ਨਾਥ ਦਾ ਪ੍ਰਸਿੱਧ ਮੰਦਿਰ ਤੋੜਕੇ ਇੱਕ ਵੱਡੀ ਮਸੀਤ ਚਿਣਵਾਈ, ਜੋ ਹੁਣ ਭੀ ਦੇਖੀ ਜਾਂਦੀ ਹੈ.#ਇਸ ਸ਼ਹਿਰ ਵਿੱਚ ਹੇਠ ਲਿਖੇ ਗੁਰਦ੍ਵਾਰੇ ਹਨ-#(ੳ) ਮਹੱਲਾ ਆਸਭੈਰੋ ਵਿੱਚ "ਵਡੀ ਸੰਗਤਿ" ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਸੰਮਤ ੧੭੨੨ ਵਿੱਚ ਪਧਾਰੇ ਹਨ ਅਤੇ ਸੱਤ ਮਹੀਨੇ ਤੇਰਾਂ ਦਿਨ ਨਿਵਾਸ ਕੀਤਾ ਹੈ. ਜਿਸ ਗੁਫਾ ਵਿੱਚ ਏਕਾਂਤ ਧ੍ਯਾਨਪਰਾਇਣ ਰਹਿੰਦੇ ਸਨ, ਉਹ ਵਿਦ੍ਯਮਾਨ ਹੈ. ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੀ ਇਸ ਥਾਂ ਵਿਰਾਜੇ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਚੋਲਾ ਅਤੇ ਨੌਵੇਂ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇੱਥੇ ਸਨਮਾਨ ਨਾਲ ਰੱਖੇ ਹੋਏ ਹਨ, ਜਿਨ੍ਹਾਂ ਦੇ ਦਰਸ਼ਨ ਸੰਕ੍ਰਾਂਤਿ ਵਾਲੇ ਦਿਨ ਕਰਾਇਆ ਜਾਂਦਾ ਹੈ. ਪੋਹ ਸੁਦੀ ੭, ਅੱਸੂ ਵਦੀ ੧੦. ਅਤੇ ਵੈਸਾਖੀ ਦੇ ਮੇਲੇ ਹੁੰਦੇ ਹਨ.#ਮਹਾਰਾਜਾ ਨਰੇਂਦ੍ਰ ਸਿੰਘ ਪਟਿਆਲਾਪਤਿ ਨੇ ਸੰਮਤ ੧੯੧੧ ਵਿੱਚ ਬਹੁਤ ਧੰਨ ਖਰਚਕੇ ਇੱਕ ਸ਼ੀਸ਼ਮਹਿਲ ਬਣਵਾਇਆ ਅਤੇ ਦੋ ਰੁਪਯੇ ਰੋਜ ਦਾ ਲੰਗਰ ਲਗਾਇਆ. ਗੁਰਦ੍ਵਾਰੇ ਨੂੰ ਆਮਦਨ ਕੁਝ ਮਕਾਨਾਂ ਦੇ ਕਿਰਾਏ ਦੀ ਅਤੇ ਕੁਝ ਲੇਢੂਪੁਰਾ ਪਿੰਡ ਵਿੱਚੋਂ ਆਉਂਦੀ ਹੈ. ਪੁਜਾਰੀ ਭਾਈ ਈਸਰ ਸਿੰਘ ਜੀ ਨਿਹੰਗ ਹਨ, ਜਿਨ੍ਹਾਂ ਨੇ ਉੱਦਮ ਕਰਕੇ ਲੋਕਾਂ ਦੇ ਹੱਥ ਗਈ ਗੁਰਦ੍ਵਾਰੇ ਦੀ ਜਾਯਦਾਦ ਨੂੰ, ਮੁੜ ਸਤਿਗੁਰੂ ਦੇ ਨਾਉਂ ਵਡੇ ਯਤਨ ਨਾਲ ਅਦਾਲਤ ਤੋਂ ਕਰਵਾਇਆ ਹੈ.#(ਅ) ਲਕਸਾ ਮਹਾਲ ਵਿੱਚ ਗੁਰੂ ਕਾ ਬਾਗ ਗੁਰਦ੍ਵਾਰਾ ਹੈ. ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ ਅਤੇ ਗੋਪਾਲ ਪਾਂਡੇ ਨੂੰ ਉੱਤਮ ਉਪਦੇਸ਼ ਦਿੱਤਾ ਹੈ.#(ੲ) ਜਗਤ ਗੰਜ ਵਿੱਚ "ਛਟੀ ਸੰਗਤਿ" ਗੁਰਦ੍ਵਾਰਾ ਹੈ। ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਕੁਝ ਸਮਾਂ ਵਿਰਾਜੇ ਹਨ. ਇਸ ਦੀ ਹਾਲਤ ਬਹੁਤ ਢਿੱਲੀ ਹੈ.#(ਸ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜਾਪੁਰ ਦੀ ਜ਼ਮੀਨ ਵਿੱਚ ਸੋਲਾਂ ਵਿੱਘੇ ਦਾ ਗੁਰੂ ਕਾ ਬਾਗ ਹੈ. ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਡੀ ਸੰਗਤਿ ਵਿੱਚ ਵਿਰਾਜਣ ਸਮੇਂ ਇੱਕ ਵਾਰ ਪਧਾਰੇ ਹਨ. ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ ਤਿੰਨ ਮੀਲ ਉੱਤਰ ਹੈ.#ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਕਾਸ਼ੀ ਵਿੱਚ ਅਜਿਹੇ ਹਨ, ਜਿਨ੍ਹਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।#੨. ਕਾਂਸ੍ਯ. ਕੈਂਹਾਂ। ੩. ਕਾਂਸ੍ਯ (ਕਾਂਸੀ) ਦਾ ਵਾਜਾ. "ਕਾਸੀ ਫੂਟੀ ਪੰਡਿਤਾ! ਧੁਨਿ ਕਹਾ ਸਮਾਈ?" (ਬਿਲਾ ਕਬੀਰ) ੪. ਵਿ- ਚਮਤਕਾਰੀ. ਦੇਖੋ, ਕਾਸ ੩. "ਕਾਸੀ ਕ੍ਰਿਸਨ ਚਰਾਵਤ ਗਾਊ ਮਿਲਿ ਹਰਿਜਨ ਸੋਭਾ ਪਾਈ." (ਮਲਾ ਮਃ ੪)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਛਾਯਾ. ਸੰਗ੍ਯਾ- ਸੂਰਜ ਦੇ ਪ੍ਰਕਾਸ਼ ਨੂੰ ਛਿੰਨ ਕਰਨ ਵਾਲੀ ਛਾਉਂ. ਸਾਯਹ. "ਤ੍ਰਿਣ ਕੀ ਅਗਨਿ ਮੇਘ ਕੀ ਛਾਇਆ." (ਟੋਡੀ ਮਃ ੫) ੨. ਰਖ੍ਯਾ (ਰਕ੍ਸ਼ਾ) "ਛਾਇਆ ਪ੍ਰਭਿ ਛਤ੍ਰਪਤਿ ਕੀਨੀ." (ਸੂਹੀ ਛੰਤ ਮਃ ੫) ੩. ਅਵਿਦ੍ਯਾ. "ਹਉ ਵਿਚਿ ਮਾਇਆ ਹਉ ਵਿੱਚ ਛਾਇਆ." (ਵਾਰ ਆਸਾ) "ਛਾਇਆ ਛੂਛੀ ਜਗਤ ਭੁਲਾਨਾ." (ਓਅੰਕਾਰ) ੪. ਪ੍ਰਤਿਬਿੰਬ. ਅ਼ਕਸ. ਭਾਵ- ਜੀਵਾਤਮਾ. "ਆਪੇ ਮਾਇਆ ਆਪੇ ਛਾਇਆ." (ਮਾਝ ਅਃ ਮਃ ੩) ੫. ਅਸਰ. ਤਾਸੀਰ. "ਜੋ ਪਢਕਰ ਉਪਦੇਸ ਬਤਾਵੈ। ਆਪ ਨਹੀਂ ਸੁਭ ਕਰਮ ਕਮਾਵੈ। ਤਿਸ ਕੀ ਛਾਯਾ ਪਰਹਿ ਨ ਕਿਸ ਪੈ." (ਗੁਪ੍ਰਸੂ) ੬. ਸੂਰਜ ਦੀ ਇਸਤ੍ਰੀ. ਮਹਾਭਾਰਤ ਵਿੱਚ ਕਥਾ ਹੈ ਕਿ ਵਿਸ਼੍ਵਕਰਮਾ ਦੀ ਪੁਤ੍ਰੀ ਸੰਗ੍ਯਾ (संज्ञा) ਸੂਰਜ ਨੂੰ ਵਿਆਹੀ ਗਈ. ਉਹ ਸੂਰਜ ਦਾ ਤੇਜ ਨਾ ਸਹਾਰਕੇ ਆਪਣੇ ਜੇਹੀ ਇੱਕ ਇਸਤ੍ਰੀ "ਛਾਯਾ" ਸੂਰਜ ਦੇ ਘਰ ਛੱਡਕੇ ਚਲੀ ਗਈ. ਛਾਯਾ ਦੇ ਉਦਰ ਤੋਂ ਸੂਰਜ ਦੇ ਪੁਤ੍ਰ ਸਾਵਰਣਿ ਅਤੇ ਸ਼ਨੈਸ਼੍ਚਰ ਹੋਏ.#ਦਿਨਪਤਿ ਜਬੈ ਤ੍ਰਾਸ ਉਪਜਾਯੋ,#ਛਾਯਾ ਸਾਚ ਵ੍ਰਿਤਾਂਤ ਬਤਾਯੋ,#ਤੁਮਦਾਰਾ ਗਮਨੀ ਪਿਤ ਓਰ,#ਮੁਝ ਕੋ ਗਈ ਰਾਖ ਇਸ ਠੌਰ. (ਗੁਪ੍ਰਸੂ)#ਦੇਖੋ, ਸੰਗ੍ਯਾ। ੭. ਭੂਤ ਪ੍ਰੇਤ ਦਾ ਆਵੇਸ਼. "ਭੇਵ ਲਖੋ ਕਿ ਪਰੀ ਤਿਂਹ ਛਾਯਾ." (ਨਾਪ੍ਰ) ੮. ਪ੍ਰਭਾ. ਦੀਪ੍ਤਿ. ਚਮਕ. ਕਾਂਤਿ. ਸ਼ੋਭਾ। ੯. ਸਮਾਨਤਾ. ਮਿਸਾਲ। ੧੦. ਕਿਸੇ ਗ੍ਰੰਥ ਅਥਵਾ ਕਾਵ੍ਯ ਦੇ ਭਾਵ ਦੀ ਝਲਕ। ੧੧. ਛਾਰ (ਸੁਆਹ) ਵਾਸਤੇ ਭੀ ਛਾਇਆ ਸ਼ਬਦ ਆਇਆ ਹੈ. "ਨਿੰਦਕ ਕੈ ਮੁਖਿ ਛਾਇਆ." (ਸੋਰ ਮਃ ੫) ੧੨. ਵਿ- ਆਛਾਦਿਤ. ਢਕਿਆ ਹੋਇਆ. "ਗਹਡੜੜਾ ਤ੍ਰਿਣਿ ਛਾਇਆ." (ਵਾਰ ਮਾਰੂ ੨. ਮਃ ੫. )੧੩ ਛੱਤਿਆ ਹੋਇਆ. "ਊਚੇ ਮੰਦਰ ਸੁੰਦਰ ਛਾਇਆ." (ਗਉ ਮਃ ੫) ੧੪. ਫੈਲਿਆ. ਵਿਸਤੀਰਣ. "ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ." (ਸੂਹੀ ਛੰਤ ਮਃ ੫)...
ਸੰਗ੍ਯਾ- ਪ੍ਰਤਿਛਾਇਆ. ਅਕਸ. ਪੜਛਾਵਾਂ। ੨. ਚਿਤ੍ਰ. ਤਸਵੀਰ। ੩. ਦਰਪਣ. ਸ਼ੀਸ਼ਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਸੁਵਰ੍ਣ। ੨. ਸ਼ਯਨ. ਸੋਣਾ....
ਸੰਗ੍ਯਾ- ਮੁਕ੍ਤਾ. ਸਿੱਪੀ ਵਿੱਚੋਂ ਪੈਦਾ ਹੋਇਆ ਇੱਕ ਚਮਤਕਾਰੀ ਰਤਨ. "ਮੋਤੀ ਤ ਮੰਦਿਰ ਊਸਰਹਿ." (ਸ੍ਰੀ ਮਃ ੧) ਦੇਖੋ, ਗਜਮੁਕਤਾ। ੨. ਭਾਵ- ਉੱਜਲਦੰਦ. "ਉਜਲ ਮੋਤੀ ਸੋਹਣੇ ਰਤਨਾ ਨਾਲਿ ਜੜੰਨਿ। ਤਿਨ ਜਰੁ ਵੈਰੀ ਨਾਨਕਾ ਜਿ ਬੁੱਢੇ ਥੀਇ ਮਰੰਨਿ." (ਮਃ ੧. ਵਾਰ ਸੂਹੀ) ਮੋਤੀ ਦੰਦ, ਰਤਨ ਨੇਤ੍ਰ, ਜਰੁ ਬੁਢਾਪਾ, ਬੁੱਢਾ ਵਿਸਯ ਵਿਕਾਰਾਂ ਨਾਲ ਆਪਣੇ ਤਾਈਂ ਕਮਜ਼ੋਰ ਕਰਨ ਵਾਲਾ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰਗ੍ਯਾ- ਬਾਟੀ ਦੀ ਸ਼ਕਲ ਦਾ ਚਪੇਤਲਾ ਵਡਾ ਕਟੋਰਾ, ਜੋ ਵਿਸ਼ੇਸ ਕਰਕੇ ਕਾਂਸੀ ਦਾ ਹੁੰਦਾ ਹੈ. ਇਹ ਦੁੱਧ ਲੱਸੀ ਪੀਣ ਅਤੇ ਖਿਚੜੀ ਆਦਿ ਅੰਨ ਖਾਣ ਲਈ ਵਰਤੀਦਾ ਹੈ. ਤੰਤ੍ਰਸ਼ਾਸਤ੍ਰ ਅਨੁਸਾਰ ਇਸ ਦਾ ਪ੍ਰਯੋਗ ਛਾਯਾਦਾਨ ਵਾਸਤੇ ਹੁੰਦਾ ਹੈ. ਇਸੇ ਲਈ ਛੰਨੇ ਦਾ ਨਾਮ ਛਾਯਾਪਾਤ੍ਰ ਹੋ ਗਿਆ ਹੈ. ਦੇਖੋ, ਛਾਯਾਦਾਨ.#"ਸਭ ਬਾਤ ਬਨਾਇ ਕਹੀ ਤੁਮਰੀ#ਤਬ ਭੂਪਤਿ ਕੋ ਹਠ ਭਾਰਾ ਰਹਾ, ਜਬ ਕੀਨ ਰਸਾਈ ਮੁਸਾਹਿਬ ਸੋਂ#ਤਬ ਤੋ ਤਨ ਨੈਕ ਇਸ਼ਾਰਾ ਰਹਾ,#ਕਵਿ ਦਾਸ ਖਿਸਾਰਾ ਕਢੋਂ ਸਗਰੋ#ਤਨ ਜੋ ਅਪਨਾ ਮਨ ਮਾਰਾ ਰਹਾ,#ਸਭ ਘੀ ਅਰੁ ਛੰਨਾ ਤੁਮਾਰਾ ਰਹਾ#ਪਰ ਬੀਚ ਕਾ ਮਾਲ ਹਮਾਰਾ ਰਹਾ."#(ਬਾਵਾ ਰਾਮਦਾਸ)#੨. ਛੰਨ (छन्न) ਢਕਿਆ ਹੋਇਆ. ਗੁਪਤ. ਪੋਸ਼ੀਦਾ....