chhābarhā, chhābāछाबड़ा, छाबा
ਸੰਗ੍ਯਾ- ਤੱਕੜੀ (ਤਰਾਜ਼ੂ) ਦਾ ਪਲੜਾ. "ਜਿਹਬਾ ਡੰਡੀ ਇਹ ਘਟੁ ਛਾਬਾ." (ਮਾਰੂ ਮਃ ੧) ੨. ਟੋਕਰੀ. ਛੋਟਾ ਟੋਕਰਾ, ਜੋ ਬਹੁਤ ਡੂੰਘਾ ਨਹੀਂ.
संग्या- तॱकड़ी (तराज़ू) दा पलड़ा. "जिहबा डंडी इह घटु छाबा." (मारू मः १) २. टोकरी. छोटा टोकरा, जो बहुत डूंघा नहीं.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [ترازوُ] ਤਰਾਜ਼ੂ. ਸੰਗ੍ਯਾ- ਤੱਕੜੀ. ਤੋਲਣ ਦਾ ਯੰਤ੍ਰ. "ਆਪੇ ਕੰਡਾ ਆਪਿ ਤਰਾਜੀ." (ਸੋਰ ਮਃ ੪) "ਸਚੁ ਤਰਾਜੀ ਤੋਲੁ." (ਸ੍ਰੀ ਅਃ ਮਃ ੧)...
ਸੰਗ੍ਯਾ- ਪਲ (ਤਰਾਜ਼ੂ) ਦਾ ਛਾਬਾ. ਪਟਲ....
ਸੰ. ਜਿਹ੍ਵਾ. ਸੰਗ੍ਯਾ- ਜੀਭ. "ਰੇ ਜਿਹਬਾ! ਕਰਉ ਸੁਤ ਖੰਡ." (ਭੈਰ ਨਾਮਦੇਵ) "ਚਾਰ ਬੇਦ ਜਿਹਵ ਭਨੇ." (ਸਾਰ ਮਃ ੫. ਪੜਤਾਲ) "ਜਿਹਵਾ ਏਕੁ ਕਵਨੁ ਗੁਨ ਕਹੀਐ?" (ਧਨਾ ਮਃ ੫)...
ਸੰਗ੍ਯਾ- ਛੋਟਾ ਦੰਡ. ਸੋਟੀ। ੨. ਤਰਾਜ਼ੂ ਦੀ ਛਟੀ, ਜਿਸ ਨਾਲ ਦੇਵੋਂ ਪਲੜੇ ਬੱਧੇ ਰਹਿੰਦੇ ਹਨ. "ਜਿਹਬਾ ਡੰਡੀ ਇਹੁ ਘਟੁ ਛਾਬਾ." (ਮਾਰੂ ਮਃ ੧) ੩. ਦੰਡ ਜੇਹੀ ਸਿੱਧੀ ਪਗਡੰਡੀ। ੪. ਵੀਣਾ ਦਾ ਦੰਡ, ਜਿਸ ਦੇ ਦੋਹੀਂ ਪਾਸੀਂ ਤੂੰਬੇ ਜੜੇ ਹੁੰਦੇ ਹਨ ਅਤੇ ਸੁਰਾਂ ਦੇ ਬੰਦ ਹੋਇਆ ਕਰਦੇ ਹਨ. "ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸਰੀਰ ਕਰਿ ਡੰਡੀ." (ਰਾਮ ਅਃ ਮਃ ੩) ਦੇਖੋ, ਪਤ। ੫. ਸੰ. दरिाडन् ਵਿ- ਡੰਡਾ ਰੱਖਣ ਵਾਲਾ। ੬. ਸੰਗ੍ਯਾ- ਸੰਨ੍ਯਾਸੀ. "ਕਹੂੰ ਡੰਡੀ ਹ੍ਵੈ ਪਧਾਰੇ." (ਅਕਾਲ) ੭. ਦੇਖੋ, ਡਾਂਡੀ ੫....
ਦੇਖੋ ਘਟ. "ਘਟੁ ਬਿਨਸੈ ਦੁਖ ਅਗਲੋ." (ਸ੍ਰੀ ਅਃ ਮਃ ੧) ਦੇਹ ਬਿਨਸੈ....
ਸੰਗ੍ਯਾ- ਤੱਕੜੀ (ਤਰਾਜ਼ੂ) ਦਾ ਪਲੜਾ. "ਜਿਹਬਾ ਡੰਡੀ ਇਹ ਘਟੁ ਛਾਬਾ." (ਮਾਰੂ ਮਃ ੧) ੨. ਟੋਕਰੀ. ਛੋਟਾ ਟੋਕਰਾ, ਜੋ ਬਹੁਤ ਡੂੰਘਾ ਨਹੀਂ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰਗ੍ਯਾ- ਤੂਤ ਦੀਆਂ ਛਟੀਆਂ ਅਥਵਾ ਬਾਂਸ ਆਦਿ ਦਾ ਬਣਿਆ ਬਰਤਨ, ਜਿਸ ਵਿੱਚ ਸਬਜ਼ੀ ਤਕਰਾਰੀ ਫਲ ਅਤੇ ਘਾਸ ਆਦਿ ਪਾਈਦਾ ਹੈ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰਗ੍ਯਾ- ਤੂਤ ਦੀਆਂ ਛਟੀਆਂ ਅਥਵਾ ਬਾਂਸ ਆਦਿ ਦਾ ਬਣਿਆ ਬਰਤਨ, ਜਿਸ ਵਿੱਚ ਸਬਜ਼ੀ ਤਕਰਾਰੀ ਫਲ ਅਤੇ ਘਾਸ ਆਦਿ ਪਾਈਦਾ ਹੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਗੰਭੀਰ. ਜਿਸ ਦਾ ਥੱਲਾ ਬਹੁਤ ਨੀਵਾਂ ਹੋਵੇ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...