chhaparhīछपड़ी
ਛੋਟਾ ਛਪੜ. ਟੋਭੜੀ. "ਕਲਰ ਕੇਰੀ ਛਪੜੀ ਆਇ ਉਲਥੇ ਹੰਝ." (ਸ. ਫਰੀਦ) ਸੰਸਾਰ ਕੱਲਰ ਦੀ ਛੱਪੜੀ ਹੈ, ਸੰਤ ਹੰਸ ਹਨ.
छोटा छपड़. टोभड़ी. "कलर केरी छपड़ी आइ उलथे हंझ." (स. फरीद) संसार कॱलर दी छॱपड़ी है, संत हंस हन.
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰਗ੍ਯਾ- ਕ੍ਸ਼ਿਤਿਗਰ੍ਤ. ਟੋਭਾ. ਟੋਭੜੀ. ਕੱਚਾ ਤਾਲ. ਤਲਾਈ....
ਸੰਗ੍ਯਾ- ਤੋਯ (ਪਾਣੀ) ਦੀ ਹੈ ਆਭਾ (ਸ਼ੋਭਾ) ਜਿਸ ਵਿੱਚ, ਛੱਪੜ- ਛਪੜੀ. ਕੱਚਾ ਤਾਲ. ਤਲਾਈ. "ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ." (ਵਾਰ ਬਿਲਾ ਮਃ ੪) ੨. ਪਿਤਰਾਂ ਦੇ ਪੂਜਣ ਲਈ ਬਣਾਇਆ ਹੋਇਆ ਤਾਲ, ਜਿਸ ਵਿੱਚੋਂ ਹਰ ਵਰ੍ਹੇ ਖ਼ਾਸ ਦਿਨ ਹਿੰਦੂ ਪਰਿਵਾਰ ਦੇ ਲੋਕ ਮਿੱਟੀ ਕੱਢਦੇ ਹਨ. "ਜੋਧ ਜਠੇਰੇ ਮੰਨੀਅਨ ਸਤੀਆਂ ਸਉਤ ਟੋਭੜੀ ਟੋਏ." (ਭਾਗੁ) "ਮੜ੍ਹੀ ਟੋਭੜੀ ਮਠ ਅਰੁ ਗੋਰ। ਇਨਹੁ ਨ ਸੇਵਹੁ ਸਭ ਦਿਹੁ ਛੋਰ." (ਗੁਪ੍ਰਸੂ)...
ਸੰਗ੍ਯਾ- ਰੇਹੀ ਵਾਲੀ ਜ਼ਮੀਨ. ਸੰ. वल्लुर ਵੱਲੁਰ। ੨. ਊਖਰ. ਪੱਥਰ ਜੇਹੀ ਕਰੜੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। ੩. ਰੇਹੀ. ਸ਼ੋਰ. "ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ." (ਸ੍ਰੀ ਮਃ ੧) ੪. ਸ਼ੋਰਾ. "ਕਲਰ ਸਿਰਿ, ਕਿਉਕਰਿ ਭਵਜਲੁ ਲੰਘਸਿ?" (ਮਾਰੂ ਸੋਲਹੇ ਮਃ ੧) ਕਲਰ ਪਾਣੀ ਵਿੱਚ ਗਲ ਜਾਂਦਾ ਹੈ. ਇਸ ਥਾਂ ਪਾਖੰਡਕਰਮਾਂ ਤੋਂ ਭਾਵ ਹੈ....
ਸੰਗ੍ਯਾ- ਕੱਚੀ ਅੰਬੀ. ਅੰਬਿਯਾ। ੨. ਕੇਰਾ ਦਾ ਇਸ੍ਤ੍ਰੀਲਿੰਗ. ਦੀ. ਕੀ. "ਕਲਰ ਕੇਰੀ ਕੰਧ ਜਿਉ." (ਸ੍ਰੀ ਮਃ ੧)...
ਛੋਟਾ ਛਪੜ. ਟੋਭੜੀ. "ਕਲਰ ਕੇਰੀ ਛਪੜੀ ਆਇ ਉਲਥੇ ਹੰਝ." (ਸ. ਫਰੀਦ) ਸੰਸਾਰ ਕੱਲਰ ਦੀ ਛੱਪੜੀ ਹੈ, ਸੰਤ ਹੰਸ ਹਨ....
ਸੰਗ੍ਯਾ- ਹੰਸ. "ਆਇ ਉਲਥੇ ਹੰਝ." (ਸ. ਫਰੀਦ) ੨. ਬਗੁਲਾ. "ਕੇਲ ਕਰੰਦੇ ਹੰਝ ਨੋ." (ਸ. ਫਰੀਦ) ੩. ਮੱਘ. ਜੰਗਲੀ ਬੱਤਕ....
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਦੇਖੋ, ਕਲਰ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰਗ੍ਯਾ- ਹਾਸ੍ਯ. ਹਾਸੀ। ੨. ਕੰਠ ਦੇ ਹੇਠ ਛਾਤੀ ਦੇ ਉੱਪਰ ਦੀ ਹੱਡੀ. Collar- bone । ੩. ਇਸਤ੍ਰੀਆਂ ਦੇ ਕੰਠ ਦਾ ਭੂਖਣ, ਜੋ ਗਰਦਨ ਦੇ ਹੇਠ ਦੀ ਹੱਡੀ (ਹੱਸ) ਉੱਪਰ ਟਿਕਦਾ ਹੈ। ੪. ਸੰ. ਹਰ੍ਸ ਦਾ ਸੰਖੇਪ. ਆਨੰਦ....