chhatdhi, chhatdhīछठि, छठी
ਸੰ. ਸਸ੍ਠੀ. ਸੰਗ੍ਯਾ- ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਛੀਵੀਂ ਤਿਥਿ. ਛਠ. "ਛਠਿ ਖਟਚਕ੍ਰ ਛਹੂੰ ਦਿਸ ਧਾਇ." (ਗਉ ਥਿਤੀ ਕਬੀਰ) ਦੇਖੋ, ਖਟਚਕ੍ਰ। ੨. ਜਨਮ ਤੋਂ ਛੀਵੀਂ ਤਿਥਿ। ੩. ਬੱਚੇ ਦੇ ਜਨਮ ਤੋਂ ਛੀਵੇਂ ਦਿਨ ਕੁਲਰੀਤਿ ਅਨੁਸਾਰ ਕੀਤੀ ਰਸਮ.
सं. सस्ठी. संग्या- चंद्रमा दे दोहां पॱखां दी छीवीं तिथि. छठ. "छठि खटचक्र छहूं दिस धाइ." (गउ थिती कबीर) देखो, खटचक्र। २. जनम तों छीवीं तिथि। ३. बॱचे दे जनम तों छीवें दिन कुलरीति अनुसार कीती रसम.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਸੰ. ਸਸ੍ਠੀ. ਸੰਗ੍ਯਾ- ਚੰਦ੍ਰਮਾ ਦੇ ਦੋਹਾਂ ਪੱਖਾਂ ਦੀ ਛੀਵੀਂ ਤਿਥਿ. ਛਠ. "ਛਠਿ ਖਟਚਕ੍ਰ ਛਹੂੰ ਦਿਸ ਧਾਇ." (ਗਉ ਥਿਤੀ ਕਬੀਰ) ਦੇਖੋ, ਖਟਚਕ੍ਰ। ੨. ਜਨਮ ਤੋਂ ਛੀਵੀਂ ਤਿਥਿ। ੩. ਬੱਚੇ ਦੇ ਜਨਮ ਤੋਂ ਛੀਵੇਂ ਦਿਨ ਕੁਲਰੀਤਿ ਅਨੁਸਾਰ ਕੀਤੀ ਰਸਮ....
ਸੰ. षट्चक्र ਯੋਗੀਆਂ ਦੇ ਮੰਨੇ ਹੋਏ ਛੀ ਚਕ੍ਰ. "ਉਲਟਤ ਪਵਨ ਚਕ੍ਰ ਖਟ ਭੇਦੇ." (ਗਉ ਕਬੀਰ)#(ੳ) ਮੂਲਾਧਾਰ. ਗੁਦਾਮੰਡਲ ਦਾ ਚਕ੍ਰ ਹੈ, ਜਿਸ ਵਿੱਚ ਮੂਧੇ ਮੁਖ ਦਾ ਚਾਰ ਪਾਂਖੁੜੀ ਵਾਲਾ ਪੀਲਾ ਕਮਲ ਹੈ.#(ਅ) ਸ੍ਵਾਧਿਸ੍ਠਾਨ ਚਕ੍ਰ. ਲਿੰਗ ਦੇ ਮੂਲ ਵਿੱਚ ਹੈ, ਜਿਸ ਵਿੱਚ ਲਾਲ ਰੰਗ ਦਾ ਊਰਧਮੁਖ ਛੀਦਲ ਕਮਲ ਹੈ.#(ੲ) ਮਣਿਪੁਰਚਕ੍ਰ- ਨਾਭਿ ਦੇ ਮੂਲ ਵਿੱਚ ਹੈ, ਜੋ ਨੀਲੇ ਰੰਗ ਦਾ ਊਰਧਮੁਖ ਦਸ ਪੱਤੀਆਂ ਦਾ ਕਮਲ ਹੈ.#(ਸ) ਅਨਾਹਤਚਕ੍ਰ- ਬਾਰਾਂ ਦਲ ਦਾ ਸ੍ਵਰਣਰੰਗਾ ਕਮਲ ਹਿਰਦੇ ਵਿੱਚ ਹੈ.#(ਹ) ਵਿਸ਼ੁੱਧ ਚਕ੍ਰ- ਲਾਲ ਰੰਗ ਦਾ ਊਰਧਮੁਖ ਸੋਲਾਂ ਦਲ ਦਾ ਕਮਲ ਕੰਠ ਵਿੱਚ ਹੈ.#(ਕ) ਆਗ੍ਯਾਚਕ੍ਰ- ਭੌਹਾਂ ਦੇ ਮੱਧ ਦੋ ਪਾਂਖੁੜੀਆਂ ਦਾ ਊਰਧਮੁਖ ਚਿੱਟਾ ਕਮਲ ਹੈ.#ਇਨ੍ਹਾਂ ਛੀ ਚਕ੍ਰਾਂ ਤੋਂ ਛੁੱਟ, ਯੋਗੀ ਇੱਕ ਸੱਤਵਾਂ ਚਕ੍ਰ ਦਸ਼ਮਦ੍ਵਾਰ ਵਿੱਚ ਭੀ ਮੰਨਦੇ ਹਨ, ਜਿਸ ਨੂੰ ਜ੍ਯੋਤਿਰੂਪ ਦਾ ਸਿੰਘਾਸਨ ਆਖਦੇ ਹਨ, ਇਹ ਹਜ਼ਾਰ ਪਾਂਖੁੜੀ ਦਾ ਸਫ਼ੇਦ ਕਮਲ ਹੈ। ੨. ਖਟਚਕ੍ਰ ਵਾਲਾ ਦੇਹ. ਸ਼ਰੀਰ. "ਛਠਿ ਖਟਚਕ੍ਰ ਛਹੂ ਦਿਸਿ ਧਾਇ." (ਗਉ ਕਬੀਰ ਬਾਵਨ)...
ਸੰ. दिश. ਧਾ- ਦਿਖਾਉਣਾ, ਹੁਕਮ ਦੇਣਾ, ਪ੍ਰਗਟ ਕਰਨਾ, ਉਪਦੇਸ਼ ਕਰਨਾ। ੨. ਸੰਗ੍ਯਾ- ਦਿਸ਼ਾ. ਓਰ. ਤਰਫ਼. ਸਿਮਤ....
ਸੰਗ੍ਯਾ- ਧਾਤ੍ਰੀ. ਦਾਈ। ੨. ਸੰ. ਧਾਤਕੀ. ਇਕ ਬਿਰਛ, ਜਿਸ ਦੇ ਸੰਸਕ੍ਰਿਤ ਨਾਮ ਮਦ੍ਯਵਾਸਿਨੀ, ਮਦ੍ਯਪੁਸਪਾ, ਤਵ੍ਰਿਜ੍ਵਾਲਾ, ਅਗਨਿਜ੍ਵਾਲਾ ਆਦਿ ਹਨ. L. Woodfordia Floribunda. ਇਸ ਦੇ ਫਲ ਨਸ਼ੀਲੇ ਹੁੰਦੇ ਹਨ. "ਜੇ ਸਉ ਅੰਮ੍ਰਿਤੁ ਨੀਰੀਐ, ਭੀ ਬਿਖੁ ਫਲ ਲਾਗੈ ਧਾਇ." (ਆਸਾ ਅਃ ਮਃ ੩) ੩. ਕ੍ਰਿ. ਵਿ- ਦੋੜਕੇ. ਨੱਠਕੇ. ਦੇਖੋ, ਧਾਵਨ. "ਧਾਇ ਧਾਇ ਕ੍ਰਿਪਨ ਸ੍ਰਮ ਕੀਨੋ." (ਟੋਡੀ ਮਃ ੫)...
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਬੱਚਾ ਦਾ ਬਹੁ ਵਚਨ। ੨. ਜਿਲਾ ਗੁੱਜਰਾਂਵਾਲਾ, ਤਸੀਲ. ਥਾਣਾ ਹਾਫਜਾਬਾਦ. ਰੇਲਵੇ ਸਟੇਸ਼ਨ 'ਕਾਲੇਕੇ' ਤੋਂ ਪੰਜ ਮੀਲ ਦੇ ਕਰੀਬ ਪੂਰਵ ਇੱਕ ਪਿੰਡ ਹੈ. ਇਸ ਤੋਂ ਚੜ੍ਹਦੇ ਵੱਲ ਕੋਲੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਹਾਫਜਾਬਾਦ ਤੋਂ ਇੱਥੇ ਆਏ ਅਤੇ ਥੋੜਾ ਸਮਾਂ ਵਿਰਾਜਕੇ ਧਰਮ ਉਪਦੇਸ਼ ਕੀਤਾ. ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ਮੇਲਾ ਵੈਸਾਖੀ ਅਤੇ ਨਿਮਾਣੀ ਏਕਾਦਸ਼ੀ ਨੂੰ ਜੁੜਦਾ ਹੈ. ਇਸ ਗੁਰਦ੍ਵਾਰੇ ਨਾਲ ੪੦ ਮੁਰੱਬੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੈ. ਮਹੰਤ ਉਦਾਸੀ ਹਨ.#ਇਨ੍ਹਾਂ ਮਹੰਤਾਂ ਦਾ ਵਡੇਰਾ ਭਾਰਤੀਦਾਸ ਇੱਕ ਵਾਰੀ ਗੁਰੂ ਦਸਮ ਪਾਤਸ਼ਾਹ ਜੀ ਪਾਸ ਸੁੰਦਰ ਘੋੜਾ ਲੈਕੇ ਹਾਜਿਰ ਹੋਇਆ, ਗੁਰੂ ਜੀ ਨੇ ਪ੍ਰਸੰਨ ਹੋਕੇ ਉਸ ਨੂੰ ਇੱਕ ਦਸਤਾਰ ਅਤੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਬਖਸ਼ੇ, ਜੋ ਹੁਣ ਤਾਈਂ ਇਨ੍ਹਾਂ ਪੁਜਾਰੀਆਂ ਪਾਸ ਹਨ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਅ਼. [رسم] ਸੰਗ੍ਯਾ- ਰੀਤਿ. ਰਿਵਾਜ। ੨. ਨਿਯਮ. ਕਾਨੂਨ. ਦਸ੍ਤੂਰ....