chandhrāvali, chandhrāvalīचंद्रावलि, चंद्रावली
ਵਿੰਦੁਮਤੀ ਦੇ ਉਦਰ ਤੋਂ ਚੰਦ੍ਰਭਾਨੁ ਦੀ ਕੰਨ੍ਯਾ (ਇੱਕ ਗੋਪੀ), ਜਿਸ ਤੇ ਕ੍ਰਿਸਨ ਜੀ ਮੋਹਿਤ ਹੋ ਗਏ ਸਨ ਅਤੇ ਅਨੇਕ ਉਪਾਵਾਂ ਨਾਲ ਕਾਬੂ ਕੀਤੀ ਸੀ. ਇਹ ਗੋਵਰਧਨਮੱਲ ਦੀ ਇਸਤ੍ਰੀ ਸੀ, ਅਤੇ ਕਰੇਲਾ ਪਿੰਡ ਵਿੱਚ ਰਹਿੰਦੀ ਸੀ. "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨ ਜਾਦਮੁ ਭਇਆ." (ਵਾਰਾ ਆਸਾ) ੨. ਚੰਦ੍ਰਵੰਸ਼ ਦੀ ਲੜੀ. ਚੰਦ੍ਰਕੁਲ ਦੀ ਪੀੜ੍ਹੀ.
विंदुमती दे उदर तों चंद्रभानु दी कंन्या (इॱक गोपी), जिस ते क्रिसन जी मोहित हो गए सन अते अनेक उपावां नाल काबू कीती सी. इह गोवरधनमॱल दी इसत्री सी, अते करेला पिंड विॱच रहिंदी सी. "जुज महि जोरि छली चंद्रावलि कान्ह क्रिसन जादमु भइआ." (वारा आसा) २. चंद्रवंश दी लड़ी. चंद्रकुल दी पीड़्ही.
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਤਲਵੰਡੀ ਨਿਵਾਸੀ ਸੰਧੂ ਜੱਟ, ਜੋ ਭਾਈ ਬਾਲੇ ਦਾ ਪਿਤਾ ਸੀ। ੨. ਜੋਤਿਸ ਅਨੁਸਾਰ ਚੰਦ੍ਰਮਾ ਅਤੇ ਸੂਰਜ ਅਮਾਵਸ ਨੂੰ ਇੱਕਠੇ ਹੁੰਦੇ ਹਨ. ਅਮਾਵਸ ਦਾ ਜੰਮਿਆ ਆਦਮੀ ਸੁਸਤ ਅਤੇ ਦਰਿਦ੍ਰੀ ਹੁੰਦਾ ਹੈ, ਇਸ ਕਾਰਣ ਆਲਸੀ ਆਦਮੀ ਨੂੰ ਲੋਕ ਚੰਦ੍ਰਭਾਨ ਆਖਦੇ ਹਨ। ੩. ਕ੍ਰਿਸਨ ਜੀ ਦੀ ਪ੍ਯਾਰੀ ਗੋਪੀ ਚੰਦ੍ਰਾਵਲੀ ਦਾ ਪਿਤਾ, ਜੋ ਮਹੀਭਾਨੁ ਦਾ ਪੁਤ੍ਰ ਸੀ....
ਦੇਖੋ, ਕਨ੍ਯਕਾ ਅਤੇ ਕਨ੍ਯਾ। ੨. ਦੇਖੋ, ਨੌ ਕੰਨ੍ਯਾ....
ਸੰਗ੍ਯਾ- ਗੋਪ (ਗੋਪਾਲਕ) ਦੀ ਇਸਤ੍ਰੀ. ਗਵਾਲਨ. ਅਹੀਰਨ. "ਘੜੀਆਂ ਸਭੇ ਗੋਪੀਆ ਪਹਰ ਕੰਨ੍ਹ ਗੋਪਾਲ." (ਵਾਰ ਆਸਾ) ੨. ਭਾਵ- ਇੰਦ੍ਰੀਆਂ "ਨਾਚੰਤੀ ਗੋਪੀ ਜਨਾ." (ਧਨਾ ਨਾਮਦੇਵ) ੩. ਗੁਰੂ ਅਮਰਦੇਵ ਦਾ ਇੱਕ ਆਤਮਗ੍ਯਾਨੀ ਸਿੱਖ। ੪. ਇੱਕ ਭਾਰਦ੍ਵਾਜੀ ਬ੍ਰਾਹਮਣ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਧਰਮਪ੍ਰਚਾਰਕ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਮੋਹਿਆ ਹੋਇਆ। ੨. ਬੇਹੋਸ਼ ਹੋਇਆ. ਮੂਰਛਿਤ. "ਲਾਗਤ ਹੀ ਸਰ ਮੋਹਿਤ ਭ੍ਯੋ." (ਕ੍ਰਿਸਨਾਵ) "ਕਰ ਮੋਹਿਤ ਕੇਸਨ ਤੇ ਗਹਿਲੀਨੋ," (ਕ੍ਰਿਸਨਾਵ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਤੁ [قابوُ] ਵਿ- ਵਸ਼. ਅਧੀਨ। ੨. ਸੰਗ੍ਯਾ- ਅਧਿਕਾਰ. ਇਖ਼ਤ੍ਯਾਰ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. कारवेल्ल ਕਾਰਵੇੱਲ. ਸੰਗ੍ਯਾ- ਇੱਕ ਨੋਕਦਾਰ ਪੱਤੀਆਂ ਦੀ ਬੇਲ, ਜਿਸ ਦੇ ਗੁੱਲੀ ਦੀ ਸ਼ਕਲ ਦੇ ਫਲ ਲਗਦੇ ਹਨ, ਜੋ ਕਸੈਲੇ ਸੁਆਦ ਦੇ ਹੁੰਦੇ ਹਨ। ੩. ਕਾਰਵੇੱਲ ਦਾ ਫਲ, ਜਿਸ ਦੀ ਤਰਕਾਰੀ ਬਣਦੀ ਹੈ। ੩. ਕਰੇਲੇ ਦੀ ਸ਼ਕਲ ਦਾ ਸੁਰਮੇਦਾਨ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰਗ੍ਯਾ- ਯਜੁਰ ਵੇਦ. ਭਾਵ- ਯਜੁਰ ਵੇਦ ਦੀ ਪ੍ਰਧਾਨਤਾ ਵਾਲਾ ਦ੍ਵਾਪਰ. "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ." (ਵਾਰ ਆਸਾ) ੨. ਫ਼ਾ. [جُز] ਜੁਜ਼. ਵ੍ਯ- ਬਗ਼ੈਰ. ਸਿਵਾ। ੩. ਅ਼. [جُزو] ਜੁਜ਼ਵ ਦਾ ਸੰਖੇਪ. ਸੰਗ੍ਯਾ- ਹ਼ਿੱਸਾ. ਭਾਗ. ਟੁਕੜਾ। ੪. ਸੰਚੀ. ਨੱਥੀ। ੫. ਫ਼ਾ. [جِز] ਜਿਜ਼. ਦੁੰਬੇ ਦੀ ਚੱਕੀ ਦੀ ਭੁੰਨੀ ਹੋਈ ਚਰਬੀ. "ਸਾਲਨ ਔ ਬਿਰੀਆਂ ਜੁਜ ਤਾਹਰੀ." (ਕ੍ਰਿਸਨਾਵ)...
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਜੋੜੀ. ਜੋੜਾ. "ਪਾਈ ਜੋਰਿ ਬਾਤ ਇਕ ਕੀਨੀ." (ਆਸਾ ਕਬੀਰ) ਏਕਤਾ ਦੀ ਬਾਤ ਪਾਦੁਕਾ ਦੀ ਜੋੜੀ ਹੈ। ੨. ਕ੍ਰਿ. ਵਿ- ਜੋੜਕੇ. ਸੰਗ੍ਰਹਿ ਕਰਕੇ. "ਜੋਰਿ ਜੋਰਿ ਧਨ ਕੀਆ." (ਸੋਰ ਕਬੀਰ) ੩. ਮਿਲਾਕੇ. "ਗੁਰ ਕੀ ਸਰਣਿ ਰਹਉ ਕਰ ਜੋਰਿ." (ਗੌਂਡ ਮਃ ੫) ਹੱਥ ਜੋੜਕੇ। ੪. ਜ਼ੋਰ ਨਾਲ. ਬਲ ਸੇ. "ਜੋਰਿ ਛਲੀ ਚੰਦ੍ਰਵਾਲਿ." (ਵਾਰ ਆਸਾ)...
ਵਿ- ਛਲੀਆ. ਛਲ ਕਰਨ ਵਾਲਾ। ੨. ਸੰਗ੍ਯਾ- ਛਾਲਾ. ਤੁਚਾ. ਖਲੜੀ. "ਛਲੀ ਬਾਰਣੀਸੰ." (ਕਲਕੀ) ਗਜਰਾਜ ਦੀ ਖਲੜੀ। ੩. ਦੇਖੋ, ਛੱਲੀ....
ਵਿੰਦੁਮਤੀ ਦੇ ਉਦਰ ਤੋਂ ਚੰਦ੍ਰਭਾਨੁ ਦੀ ਕੰਨ੍ਯਾ (ਇੱਕ ਗੋਪੀ), ਜਿਸ ਤੇ ਕ੍ਰਿਸਨ ਜੀ ਮੋਹਿਤ ਹੋ ਗਏ ਸਨ ਅਤੇ ਅਨੇਕ ਉਪਾਵਾਂ ਨਾਲ ਕਾਬੂ ਕੀਤੀ ਸੀ. ਇਹ ਗੋਵਰਧਨਮੱਲ ਦੀ ਇਸਤ੍ਰੀ ਸੀ, ਅਤੇ ਕਰੇਲਾ ਪਿੰਡ ਵਿੱਚ ਰਹਿੰਦੀ ਸੀ. "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨ ਜਾਦਮੁ ਭਇਆ." (ਵਾਰਾ ਆਸਾ) ੨. ਚੰਦ੍ਰਵੰਸ਼ ਦੀ ਲੜੀ. ਚੰਦ੍ਰਕੁਲ ਦੀ ਪੀੜ੍ਹੀ....
ਕ੍ਰਿਸਨਦੇਵ. ਦੇਖੋ, ਕ੍ਰਿਸਨ ੧੧....
ਸੰ. कृष्ण ਕ੍ਰਿਸ੍ਣ. ਵਿ- ਕਾਲਾ. ਸਿਆਹ. ਸ਼੍ਯਾਮ. "ਕ੍ਰਿਸਨ ਰਿਦਾ ਉੱਜਲ ਕਰਿਹਂ." (ਗੁਪ੍ਰਸੂ) "ਕ੍ਰਿਸਨ ਵਿਸ੍ਵ ਤਰਬੇ ਨਿਮਿਤ." (ਕ੍ਰਿਸਨਾਵ) ਪਾਪਾਂ ਨਾਲ ਕਾਲੀ ਹੋਈ ਦੁਨੀਆਂ ਨੂੰ ਤਾਰਣ ਵਾਸਤੇ। ੨. ਸੰਗ੍ਯਾ- ਵੇਦਵ੍ਯਾਸ। ੩. ਅਰਜੁਨ। ੪. ਕੋਇਲ। ੫. ਕਾਉਂ। ੬. ਅੰਧੇਰਾ ਪੱਖ। ੭. ਕਲਿਯੁਗ। ੮. ਨੀਲ। ੯. ਲੋਹਾ। ੧੦. ਸੁਰਮਾ। ੧੧. ਵਿਸਨੁ ਦਾ ਅੱਠਵਾਂ ਅਵਤਾਰ ਸ਼੍ਰੀ ਕ੍ਰਿਸ੍ਨ, ਜੋ ਭੋਜਵੰਸ਼ੀ ਦੇਵਕ ਦੀ ਪੁਤ੍ਰੀ¹ ਦੇਵਕੀ ਦੇ ਗਰਭ ਤੋਂ ਯਦੁਵੰਸ਼ੀ ਵਸੁਦੇਵ ਦੇ ਪੁਤ੍ਰ ਸਨ. ਇਨ੍ਹਾਂ ਦਾ ਜਨਮ ਮਥੁਰਾ ਦੇ ਜੇਲ ਵਿੱਚ ਹੋਇਆ ਅਤੇ ਪਰਵਰਿਸ਼ ਗੋਕਲ ਪਿੰਡ ਵਿੱਚ ਨੰਦ ਗੋਪ ਦੇ ਘਰ ਯਸ਼ੋਦਾ ਦੀ ਨਿਗਰਾਨੀ ਵਿੱਚ ਹੋਈ. ਕ੍ਰਿਸਨ ਜੀ ਵਡੇ ਨੀਤਿਵੇਤਾ ਅਤੇ ਯੋਧਾ ਸਨ, ਇਨ੍ਹਾਂ ਦੀ ਹਿੰਮਤ ਨਾਲ ਯਾਦਵਾਂ ਦਾ ਭਾਰੀ ਪ੍ਰਤਾਪ ਵਧਿਆ. ਇਨ੍ਹਾਂ ਨੇ ਕੰਸ ਨੂੰ ਮਾਰਕੇ ਆਪਣੇ ਨਾਨਾ ਉਗ੍ਰਸੇਨ ਨੂੰ ਮਥੁਰਾ ਦੇ ਰਾਜਸਿੰਘਾਸਨ ਪੁਰ ਬੈਠਾਇਆ. ਕੌਰਵ ਪਾਂਡਵਾਂ ਦੇ ਯੁੱਧ ਵਿੱਚ ਆਪ ਨੇ ਵਡਾ ਹਿੱਸਾ ਲਿਆ. ਅਰਜੁਨ ਦੇ ਰਥਵਾਹੀ ਬਣਕੇ ਪਾਂਡਵਾਂ ਨੂੰ ਜਿੱਤ ਦਿਵਾਈ. ਗੀਤਾ ਦਾ ਉਪਦੇਸ਼ ਆਪ ਨੇ ਹੀ ਦੇ ਕੇ ਜੰਗ ਤੋਂ ਕਾਇਰ ਹੁੰਦੇ ਅਰਜੁਨ ਨੂੰ ਧੀਰਯ ਦਿੱਤਾ ਸੀ. ਜਰਾਸੰਧ ਦੀ ਲੜਾਈਆਂ ਤੋਂ ਤੰਗ ਆ ਕੇ ਇਨ੍ਹਾਂ ਨੇ ਮਥੁਰਾ ਛੱਡਕੇ ਦ੍ਵਾਰਿਕਾ ਯਾਦਵਾਂ ਦੀ ਰਾਜਧਾਨੀ ਥਾਪੀ. ਕ੍ਰਿਸਨ ਜੀ ਦੀ ਪ੍ਰਧਾਨ ਇਸਤ੍ਰੀਆਂ ਅੱਠ (ਰੁਕਮਿਣੀ, ਕਾਲਿੰਦੀ, ਮਿਤ੍ਰਵਿੰਦਾ, ਸਤ੍ਯਾ, ਨਾਗਨਿਜਿਤੀ, ਜਾਂਬਵਤੀ, ਸੁਸ਼ੀਲਾ, ਸਤ੍ਯਭਾਮਾ, ਲਕ੍ਸ਼੍ਮਣਾ) ਸਨ. ਇਨ੍ਹਾਂ ਤੋਂ ਛੁੱਟ ੧੬੧੦੦ ਹੋਰ ਭੀ ਦੱਸੀਦੀਆਂ ਹਨ. ਜਰ ਫੰਧਕ (ਜੋ ਬਾਲੀ ਦਾ ਅਵਤਾਰ ਲਿਖਿਆ ਹੈ, ਉਸ) ਦੇ ਹੱਥੋਂ ਕ੍ਰਿਸਨ ਜੀ ਦਾ ਦੇਹਾਂਤ ਸੋਮ ਤੀਰਥ (ਪ੍ਰਭਾਸ) ਪੁਰ ਹੋਇਆ. ਆਪ ਦੀ ਉਮਰ ੧੨੫ ਵਰ੍ਹੇ ਦੀ ਸੀ.#ਕ੍ਰਿਸਨ ਜੀ ਦੇ ਰੱਥ ਦੇ ਚਾਰ ਘੋੜੇ- ਸ਼ੈਵਯ, ਸੁਗ੍ਰੀਵ, ਮੇਘਪੁਸਪ ਅਤੇ ਵਲਾਹਕ ਸਨ ਅਤੇ ਰਥਵਾਹੀ ਦਾਰਕ ਸੀ.#ਵਿਸਨੁਪੁਰਾਣ ਅੰਸ਼ ੫. ਅਃ ੧. ਵਿੱਚ ਲੇਖ ਹੈ ਕਿ ਭਗਵਾਨ ਨੇ ਜਗਤ ਦੀ ਰਖ੍ਯਾ ਵਾਸਤੇ ਆਪਣੇ ਦੋ ਕੇਸ਼ ਭੇਜੇ ਸਨ ਇੱਕ ਕਾਲਾ, ਜਿਸ ਤੋਂ ਕ੍ਰਿਸਨ ਹੋਏ, ਦੂਜਾ ਚਿੱਟਾ, ਜਿਸ ਤੋਂ ਬਲਰਾਮ। ੧੨. ਰਿਗਵੇਦ ਦੇ ਮੰਡਲ ੭. ਸੂਕ੍ਤ ੯੬ ਵਿੱਚ ਲਿਖਿਆ ਹੈ ਕਿ ਅੰਸ਼ੁਮਤੀ ਨਦੀ ਦੇ ਕਿਨਾਰੇ ਇੱਕ ਕ੍ਰਿਸਨ ਡਾਕੂ ਸੀ, ਜਿਸ ਦੇ ਨਾਲ ਦਸ ਹਜ਼ਾਰ ਲੁਟੇਰਾ ਰਹਿੰਦਾ ਸੀ. ਇਸ ਨੇ ਪ੍ਰਜਾ ਨੂੰ ਬਹੁਤ ਦੁੱਖ ਦਿੱਤਾ, ਅੰਤ ਨੂੰ ਇੰਦ੍ਰ ਦੇ ਹੱਥੋਂ ਇਸ ਦੀ ਮੌਤ ਹੋਈ। ੧੩. ਪਾਰਬ੍ਰਹਮ. ਕਰਤਾਰ, ਜੋ ਸਭ ਦੀ ਉਤਪੱਤਿ ਅਤੇ ਲੈ ਦਾ ਅਸਥਾਨ ਹੈ.² "ਏਕ ਕ੍ਰਿਸਨੰ ਸਰਵ ਦੇਵਾ." (ਵਾਰ ਆਸਾ) "ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ." (ਵਡ ਛੰਤ ਮਃ ੧) ੧੪. ਸੰ. कृशन ਕ੍ਰਿਸ਼ਨ. ਮੋਤੀ। ੧੫. ਦਿਲ ਦੀ ਹਰਕਤ. ਦਿਲ ਦਾ ਸੁਕੜਨਾ ਅਤੇ ਫੈਲਣਾ। ੧੬. ਭਾਈ ਸੰਤੋਖ ਸਿੰਘ ਨੇ ਕ੍ਰਿਸਕ (ਕਿਸਾਨ) ਦੇ ਥਾਂ ਕ੍ਰਿਸਨ ਸ਼ਬਦ ਭੀ ਵਰਤਿਆ ਹੈ. "ਕ੍ਰਿਸਨ ਭਗਤ ਕੋ ਮੇਘਦ ਜਿਸਨੁ." (ਗੁਪ੍ਰਸੂ) ਕ੍ਰਿਸਾਣ ਰੂਪ ਭਗਤ ਨੂੰ ਇੰਦ੍ਰ ਸਮਾਨ ਵਰਖਾ ਦੇਣ ਵਾਲੇ ਹਨ....
ਦੇਖੋ, ਭਇਓ. "ਭਇਆ ਮਨੂਰ ਕੰਚਨੁ ਫਿਰਿ ਹੋਵੈ." (ਮਾਰੂ ਮਃ ੧) ੨. ਸੰਗ੍ਯਾ- ਭਯ. ਡਰ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੩. ਸੰਬੋਧਨ. ਹੇ ਭੈਯਾ! ਭਾਈ! "ਤਿਨ ਕੀ ਸੰਗਤਿ ਖੋਜੁ ਭਇਆ." (ਰਾਮ ਅਃ ਮਃ ੧...
ਦੇਖੋ, ਬਾਰਾ। ੨. ਓੜਕ. ਅੰਤ. "ਕਹਰਿ ਕਥਨਿ ਵਾਰਾ ਨਹੀ ਆਵੈ." (ਆਸਾ ਮਃ ੧) ੩. ਵਾਲਾ. ਦਾਨ. ਵੰਡ. ਅਵਰ ਨ ਕੋਊ ਮਾਰਨ ਵਾਰਾ." (ਆਸਾ ਮਃ ੪) ਆਇਆ ਹਕਾਰਾ ਚਲਣ ਵਾਰਾ." (ਸਦੁ) ੪. ਉਰਲਾ. ਪਾਸਾ. ਉਰਾਰ। ੫. ਦੇਖੋ, ਵਾਲਾ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਚੰਦ੍ਰਮਾ ਦੀ ਔਲਾਦ. ਚੰਦ੍ਰਮਾ ਤੋਂ ਚਲੀ ਹੋਈ ਕ੍ਸ਼੍ਤ੍ਰੀ ਕੁਲ, ਜਿਸ ਵਿੱਚ ਯਾਦਵ, ਕੌਰਵ, ਪਾਂਡਵ ਪਰਮ ਪ੍ਰਤਾਪੀ ਹੋਏ ਹਨ. ਦੇਖੋ, ਕੁਰੁਵੰਸ਼....
ਸੰਗ੍ਯਾ- ਪਰੋਏ ਹੋਏ ਫੁੱਲ ਮਣਕੇ ਆਦਿ ਦੀ ਪੰਕ੍ਤਿ। ੨. ਸ਼੍ਰੇਣੀ. ਕਤਾਰ। ੩. ਸਿਲਸਿਲਾ. ਕ੍ਰਮ....
ਸੰਗ੍ਯਾ- ਪੀਠਿਕਾ. ਛੋਟਾ ਪੀੜ੍ਹਾ। ੨. ਵੰਸ਼ ਦਾ ਸਿਲਸਿਲਾ. ਵੰਸ਼ਾਵਲੀ. "ਚੱਲੀ ਪੀੜ੍ਹੀ ਸੋਢੀਆਂ." (ਭਾਗੁ) ਦੇਖੋ, ਪੀੜੀ ੩....