chandhrāचंद्रा
ਦੇਖੋ, ਚੰਦਰਾ। ੨. ਸੰ. चन्द्रा ਸੰਗ੍ਯਾ- ਛੋਟੀ ਇਲਾਇਚੀ। ੩. ਗਿਲੋ. ਗੁੜੂਚੀ। ੪. ਚੰਦੋਆ. ਵਿਤਾਨ। ੫. ਅੰਗੁਲੀਪਾਕਾ. ਬੁਰਨਾਮਾ.
देखो, चंदरा। २. सं. चन्द्रा संग्या- छोटी इलाइची। ३. गिलो. गुड़ूची। ४. चंदोआ. वितान। ५. अंगुलीपाका. बुरनामा.
ਸੰ. चन्द्रारि ਚੰਦ੍ਰਾਰਿ. ਸੰਗ੍ਯਾ- ਰਾਹੂ. ਚੰਦ੍ਰਮਾ ਦਾ ਵੈਰੀ। ੨. ਵਿ- ਰਾਹੂ ਜੇਹਾ ਦੁਖਦਾਈ. ਗ੍ਰਸਣ ਵਾਲਾ। ੩. ਸੰਗ੍ਯਾ- ਅੰਗੁਲੀਪਾਕਾ. ਬੁਰਨਾਮਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਦੇਖੋ, ਇਲਾਯਚੀ....
ਦੇਖੋ, ਗੁੜੂਚੀ....
ਸੰ. गुडूची ਸੰਗ੍ਯਾ- ਗਿਲੋ. ਗਿਲੋਯ. ਅਮ੍ਰਿਤਾ. ਜ੍ਵਰਾਰਿ. Cocculus Cordifolius. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਇਹ ਤਾਪ, ਖਾਂਸੀ, ਪੀਲੀਆ (ਪਾਂਡੁ ਰੋਗ), ਲਹੂ ਦਾ ਵਿਕਾਰ, ਖ਼ੂਨੀ ਬਵਾਸੀਰ ਆਦਿਕ ਰੋਗਾਂ ਨੂੰ ਨਾਸ਼ ਕਰਦੀ ਹੈ....
ਸੰਗ੍ਯਾ- ਅਜਿਹਾ ਸਾਇਵਾਨ, ਜਿਸ ਦੇ ਵਿਚਕਾਰ ਚੰਦ੍ਰਮਾ ਦੀ ਮੂਰਤਿ ਬਣੀ ਹੋਵੇ. "ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ." (ਵਾਰ ਰਾਮ ੩) ਦੇਖੋ, ਚੰਦ੍ਰਾ ੪....
ਸੰ. ਸੰਗ੍ਯਾ- ਸਾਯਵਾਨ. ਚੰਦੋਆ। ੨. ਵਿਸ੍ਤਾਰ. ਫੈਲਾਉ। ੩. ਜੱਗ. ਯਗ੍ਯ। ੪. ਮੌਕਾ. ਅਵਸਰ। ੫. ਘ੍ਰਿਣਾ. ਨਫਰਤ. ,...
ਸੰ. दुर्नाम. ਅੰਗੂਠੇ ਅਤੇ ਉਂਗਲ ਦਾ ਪਾਕਾ....