chauparaचौपर
ਦੇਖੋ, ਚਉਪੜ। ੨. ਮੱਥਾ. ਭਾਲ. ਪੇਸ਼ਾਨੀ. "ਚਾਰੁ ਚਿਕੁਰ ਚੌਪਰ ਚਮਕਾਯੋ." (ਗੁਪ੍ਰਸੂ)
देखो, चउपड़। २. मॱथा. भाल. पेशानी. "चारु चिकुर चौपर चमकायो." (गुप्रसू)
ਸੰ. चतुष्पट ਚਤੁਸ੍ਪਟ ਚਾਰ ਪਾਟ ਦਾ ਵਸਤ੍ਰ ਅਤੇ ਉਸ ਉੱਪਰ ਖੇਡਣ ਦਾ ਖੇਡ. "ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ." (ਆਸਾ ਅਃ ਮਃ ੧) "ਕਰਮ ਧਰਮ ਤੁਮ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ." (ਬਸੰ ਮਃ ੫) ਦੇਖੋ, ਚਉਸਰ ਅਤੇ ਪੱਕੀ ਸਾਰੀ....
ਸੰਗ੍ਯਾ- ਢੂੰਢ. ਤਲਾਸ਼. "ਮਿਟਿ ਗਈ ਭਾਲ ਮਨੁ ਸਹਜਿ ਸਮਾਨਾ." (ਆਸਾ ਮਃ ੫) ੨. ਵਿ- ਭਲਾ. ਨੇਕ. ਦੇਖੋ, ਭਲਭਾਲ। ੩. ਸੰਗ੍ਯਾ- ਭਾਲਾ. ਨੇਜ਼ਾ. "ਅਸਿ ਭਾਲ ਗਦਾ ਅਰੁ ਲੋਹਹਥੀ." (ਕ੍ਰਿਸਨਾਵ) ੪. ਸੰ. ਮਸ੍ਤਕ. ਮੱਥਾ. ਲਲਾਟ। ੫. ਤੇਜ। ੬. ਸਿੰਧੀ. ਨੇਕੀ. ਭਲਿਆਈ....
ਫ਼ਾ. [پیشانی] ਸੰਗ੍ਯਾ- ਮੱਥਾ. ਮਸ੍ਤਕ। ੨. ਅੱਗੇ ਦਾ ਹਿੱਸਾ....
ਦੇਖੋ, ਚਾਰ। ੨. ਸੰ. ਵਿ- ਸੁੰਦਰ. ਮਨੋਹਰ. "ਨਾਮ ਬਿਨਾ ਕੈਸੇ ਗੁਨ ਚਾਰੁ?" (ਬਸੰ ਅਃ ਮਃ ੧) "ਗੁਰਿ ਮੇਲੀ ਗੁਣ ਚਾਰੁ." (ਸ੍ਰੀ ਅਃ ਮਃ ੧) ੩. ਸੰਗ੍ਯਾ- ਵ੍ਰਿਹਸਪਤਿ। ੪. ਰੁਕਮਿਣੀ ਦੇ ਉਦਰ ਤੋਂ ਕ੍ਰਿਸਨ ਜੀ ਦਾ ਇੱਕ ਪੁਤ੍ਰ। ੫. ਕੇਸਰ. ਜ਼ਾਫ਼ਰਾਨ. ਕਸ਼ਮੀਰਜ....
ਸੰ. ਸੰਗ੍ਯਾ- ਕੇਸ਼. ਸਿਰ ਦੇ ਰੋਮ। ੨. ਪੇਟਬਲ ਚਲਣ ਵਾਲੇ ਜੀਵ। ੩. ਛਛੂੰਦਰ. ਚਚੂੰਧਰ। ੪. ਕਾਟੋ. ਗਿਲਹਰੀ. ਗਾਲ੍ਹੜ....
ਦੇਖੋ, ਚਉਪੜ। ੨. ਮੱਥਾ. ਭਾਲ. ਪੇਸ਼ਾਨੀ. "ਚਾਰੁ ਚਿਕੁਰ ਚੌਪਰ ਚਮਕਾਯੋ." (ਗੁਪ੍ਰਸੂ)...