chikuraचिकुर
ਸੰ. ਸੰਗ੍ਯਾ- ਕੇਸ਼. ਸਿਰ ਦੇ ਰੋਮ। ੨. ਪੇਟਬਲ ਚਲਣ ਵਾਲੇ ਜੀਵ। ੩. ਛਛੂੰਦਰ. ਚਚੂੰਧਰ। ੪. ਕਾਟੋ. ਗਿਲਹਰੀ. ਗਾਲ੍ਹੜ.
सं. संग्या- केश. सिर दे रोम। २. पेटबल चलण वाले जीव। ३. छछूंदर. चचूंधर। ४. काटो. गिलहरी. गाल्हड़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. रोमन्. ਸੰਗ੍ਯਾ- ਵਾਲ. ਲੂੰ. ਕੇਸ. "ਰੋਮ ਰੋਮ ਮਹਿ ਬਸਹਿ ਮੁਰਾਰਿ." (ਗਉ ਥਿਤੀ ਕਬੀਰ) ੨. ਦੇਖੋ, ਰੂਮ....
ਸੰਗ੍ਯਾ- ਚਾਲ ਚਲਨ. ਕਰਤੂਤ. Character । ੨. ਗਮਨ. ਕੂਚ. ਭਾਵ- ਮਰਣ. "ਜਿਨੀ ਚਲਣ ਜਾਣਿਆ, ਸੇ ਕਿਉ ਕਰਹਿ ਵਿਥਾਰ?" (ਵਾਰ ਸੂਹੀ ਮਃ ੨) ੩. ਰੀਤਿ ਰਿਵਾਜ। ੪. ਗਤਿ. ਚਾਲ। ੫. ਡਿੰਗ. ਚਰਨ. ਪੈਰ. ਚੱਲਣ ਦਾ ਸਾਧਨਰੂਪ ਅੰਗ. "ਚਬਣ ਚਲਣ ਰਤੰਨ." (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਸੰ. छुच्छुन्दरि ਛੁੱਛੁੰਦਰਿ. ਗੰਧਮੂਸਿਕਾ. ਚਕਚੂੰਧਰ. ਚਚੂੰਧਰ. ਚੂਹੇ ਦੀ ਇੱਕ ਜਾਤਿ. ਇਸ ਦੇ ਸ਼ਰੀਰ ਵਿੱਚ ਅਜੇਹੀ ਦੁਰਗੰਧ ਹੁੰਦੀ ਹੈ ਕਿ ਜਿਸ ਵਸਤੁ ਨੂੰ ਛੂਹ ਜਾਵੇ, ਉਸ ਤੋਂ ਭੀ ਚਿਰ ਤੀਕ ਬਦਬੂ ਆਉਂਦੀ ਰਹਿੰਦੀ ਹੈ. ਅੰ. Mole. ਦੇਖੋ, ਚਚੂੰਧਰ....
ਸੰ छच्छ्न्दरि ਛੱਛੂੰਦਰਿ. ਸੰਗ੍ਯਾ- ਚੂਹੇ ਦੀ ਇੱਕ ਜਾਤਿ, ਜਿਸ ਤੋਂ ਵੱਡੀ ਦੁਰਗੰਧ ਆਉਂਦੀ ਹੈ. ਇਹ ਪ੍ਰਸਿੱਧ ਹੈ ਕਿ ਜੇ ਸੱਪ ਚਕਚੂੰਦਰ ਨੂੰ ਫੜ ਲਵੇ, ਤਦ ਦੁਰਗੰਧ ਕਾਰਣ ਖਾ ਨਹੀਂ ਸਕਦਾ, ਅਤੇ ਖਾਣ ਤੋਂ ਕੋੜ੍ਹੀ ਹੋ ਜਾਂਦਾ ਹੈ. ਜੇ ਛੱਡ ਦੇਵੇ ਤਦ ਚਕਚੂੰਧਰ ਸੱਪ ਦੇ ਨੇਤ੍ਰ ਭੰਨ ਦਿੰਦੀ ਹੈ. "ਗਹੀ ਫਨੀ ਚਚੂੰਧਰੰ ਤਜੀ ਨ ਖਾਇ ਯੌਂ ਭਯੋ." (ਨਾਪ੍ਰ) ਦੇਖੋ, ਛਛੂੰਦਰ। ੨. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ ਜੋ ਚਚੂੰਧਰ ਵਾਂਙ ਨੱਠੀ ਫਿਰਦੀ ਹੈ....
ਦੇਖੋ, ਗਿਲਹਰੀ....
ਸੰਗ੍ਯਾ- ਗਾਲ੍ਹੜ. ਕਾਟੋ....