chūrhīचूड़ी
ਸੰਗ੍ਯਾ- ਛੋਟਾ ਚੂੜਾ. ਕੰਗਣੀ. ਬੰਗ. "ਨਾ ਮਨੀਆਰੁ ਨ ਚੂੜੀਆ." (ਵਡ ਮਃ ੧)
संग्या- छोटा चूड़ा. कंगणी. बंग. "ना मनीआरु न चूड़ीआ." (वड मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਸੰਗ੍ਯਾ- ਚੋਟੀ. ਬੋਦੀ। ੨. ਮੋਰ ਆਦਿਕ ਜੀਵਾਂ ਦੇ ਸਿਰ ਦੀ ਕਲਗੀ। ੩. ਖੂਹ (ਕੂਪ) ਦੀ ਮਣ. ਮੇਂਢ। ੪. ਮਸਤਕ. ਮੱਥਾ। ੫. ਮੁਕੁਟ. ਤਾਜ। ੬. ਕੜਾ. ਕੰਕਨ. ਬਲਯ. "ਚੂੜਾ ਭੰਨੁ ਪਲੰਘ ਸਿਉ ਮੁੰਧੇ!" (ਵਡ ਮਃ ੧)...
ਸੰਗ੍ਯਾ- ਛੋਟਾ ਕੰਕਨ। ੨. ਸੰ. कङ्गुणी ਕੰਗੁਣੀ. ਇੱਕ ਪ੍ਰਕਾਰ ਦਾ ਅੰਨ, ਜੋ ਸਾਉਣੀ ਦੀ ਫਸਲ ਵਿੱਚ ਹੁੰਦਾ ਹੈ. ਮਾਲਕੰਗੁਣੀ....
ਸੰਗ੍ਯਾ- ਚਿੱਟੇ ਪਸ਼ੂਆਂ ਦਾ ਝੁੰਡ. ਚੌਣਾ। ੨. ਵਿ- ਚਿੱਟਾ. ਸ੍ਵੇਤ....
ਸੰ. ਮਣਿਕਾਰ. ਸੰਗ੍ਯਾ- ਜੌਹਰੀ. ਰਤਨਾਂ ਨੂੰ ਤਰਾਸ਼ਕੇ ਸੁੰਦਰ ਕਰਨ ਵਾਲਾ ਅਤੇ ਸੋਨੇ ਆਦਿ ਵਿੱਚ ਜੜਨ ਵਾਲਾ ਕਾਰੀਗਰ। ੨. ਹੁਣ ਇਹ ਸ਼ਬਦ ਵਿਸ਼ੇਸ ਕਰਕੇ ਕੱਚ (ਕੰਚ) ਦੀ ਵਸਤਾਂ ਚੂੜੀ ਆਦਿ ਬਣਾਉਣ ਅਤੇ ਵੇਚਣ ਵਾਲੇ ਲਈ ਵਰਤਿਆ ਜਾਂਦਾ ਹੈ, "ਨਾ ਮਨੀਆਰੁ ਨ ਚੂੜੀਆਂ." (ਵਡ ਮਃ ੧)...