churataचुरट
ਤੈਮਿਲ ਭਾਸਾ ਵਿੱਚ Shuruttu ਦਾ ਅਰਥ ਹੈ ਤਮਾਖੂ ਦਾ ਲਪੇਟਿਆ ਹੋਇਆ ਬੱਤੀ ਦੇ ਆਕਾਰ ਦਾ ਪੱਤਾ. ਇਸੇ ਦੇ ਅਨੇਕ ਰੂਪ ਅੰਗ੍ਰੇਜ਼ੀ ਲੇਖਕਾਂ ਨੇ ਬਣਾ ਲਏ, ਯਥਾ- Cheroot, Cherute, chiroot, Sharute, sharoot, Cheroot. ਚੁਰਟ ਦੀਆਂ ਅਨੇਕ ਸ਼ਕਲਾਂ ਬਦਲੀਆਂ ਹਨ. ਇਸ ਵੇਲੇ ਸੀਗਾਰ Cigar ਅਤੇ Cigarette ਭੀ ਇਸੇ ਦੇ ਹੀ ਰੂਪਾਂਤਰ ਹਨ. ਵਿਦ੍ਵਾਨ ਡਾਕਟਰਾਂ ਨੇ ਇਸ ਦੇ ਅਨੇਕ ਔਗੁਣ ਦੱਸੇ ਹਨ ਅਰ ਸਿੱਧ ਕੀਤਾ ਹੈ ਕਿ ਦਿਲ ਦਿਮਾਗ ਪੱਠੇ ਜਿਗਰ ਅਤੇ ਮੇਦੇ ਆਦਿਕ ਅੰਗਾਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ. ਪਰ ਇਸ ਦੇ ਵਰਤਣ ਦੀ ਭੈੜੀ ਵਾਦੀ ਘਟਣ ਦੀ ਥਾਂ ਨਿੱਤ ਵਧ ਰਹੀ ਹੈ,#ਜੇਹਾ ਕਿ Imperial Econimic Committee ਦੀ ਰਪੋਰਟ ਤੋਂ ਪ੍ਰਤੀਤ ਹੁੰਦਾ ਹੈ- The annual consumption of cigarettes in India is now about 6, 500, 000, 000 as compared with under 1, 000, 000, 000 before the war.
तैमिल भासा विॱच Shuruttu दा अरथ है तमाखू दा लपेटिआ होइआ बॱती दे आकार दा पॱता. इसे दे अनेक रूप अंग्रेज़ी लेखकां ने बणा लए, यथा- Cheroot, Cherute, chiroot, Sharute, sharoot, Cheroot. चुरट दीआं अनेक शकलां बदलीआं हन. इस वेले सीगार Cigar अते Cigarette भी इसे दे ही रूपांतर हन. विद्वान डाकटरां ने इस दे अनेक औगुण दॱसे हन अर सिॱध कीता है कि दिल दिमाग पॱठे जिगर अते मेदे आदिक अंगां ते इस दा बहुत बुरा असर हुंदा है. पर इस दे वरतण दी भैड़ी वादी घटण दी थां निॱत वध रही है,#जेहा कि Imperial Econimic Committee दी रपोरट तों प्रतीत हुंदा है- The annual consumption ofcigarettes in India is now about 6, 500, 000, 000 as compared with under 1, 000, 000, 000 before the war.
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਫ਼ਾ. [تنباکوُ] ਤੰਬਾਕੂ ਅ਼. [دُخان] ਦੁਖ਼ਾਨ. ਪੁਰਤ. Tobacco. ਸੰ. ਤਾਮ੍ਰਕੂਟ ਅਤੇ ਕਲੰਜ.¹ L- Nicotiana tabacum. ਇਹ ਅਸਲ ਬੂਟੀ ਅਮਰੀਕਾ ਦੀ ਹੈ ਅਤੇ ਇਸ ਦਾ ਨਾਮ tabaco ਹੈ. ਯੂਰਪ ਦੇ ਯਾਤ੍ਰੀ ਉਸ ਦੇਸ਼ ਤੋਂ ਹੋਰ ਦੇਸ਼ਾਂ ਵਿੱਚ ਉੱਥੋਂ ਦੇ ਨਾਮ ਸਮੇਤ ਲੈ ਆਏ ਹਨ. ਯੂਰਪ ਵਿੱਚ ਇਸ ਦਾ ਪ੍ਰਚਾਰ ਸਨ ੧੫੬੦ ਵਿੱਚ ਹੋਇਆ ਅਤੇ ਭਾਰਤ ਵਿੱਚ ਪੁਰਤਗਾਲ ਦੇ ਵਪਾਰੀਆਂ ਨੇ ਸਨ ੧੬੦੫ ਵਿੱਚ ਤਮਾਕੂ ਬੀਜ ਸਮੇਤ ਲਿਆਂਦਾ ਅਤੇ ਦੇਸ਼ ਵਿੱਚ ਫੈਲਾਇਆ.#ਮੁਸਲਮਾਨ ਤਮਾਕੂ ਦੇ ਵਰਤਣ ਨੂੰ ਮਕਰੂਹ ਜਾਣਦੇ ਹਨ, ਇਸੇ ਲਈ ਮਸਜਿਦਾਂ ਵਿੱਚ ਇਸ ਦਾ ਵਰਤਣਾ ਮਨਾ ਕੀਤਾ ਹੋਇਆ ਹੈ. ਖਾਸ ਕਰਕੇ ਵਹਾਬੀ ਮੁਸਲਮਾਨ ਤਮਾਕੂ ਤੋਂ ਬਹੁਤ ਪਰਹੇਜ਼ ਕਰਦੇ ਹਨ.#ਗੁਰਮਤ ਵਿੱਚ ਇਸ ਦਾ ਪੂਰਣ ਤ੍ਯਾਗ ਹੈ ਅਰ ਇਸ ਦਾ ਨਾਮ ਜਗਤਜੂਠ, ਬਿਖ੍ਯਾ ਤਥਾ ਗੰਦਾਧੂਮ ਲਿਖਿਆ ਹੈ. "ਜਗਤਜੂਠ ਤੇ ਰਹਿਯੈ ਦੂਰ." (ਗੁਪ੍ਰਸੂ) "ਬਿਖ੍ਯਾ ਕਿਰਿਆ ਭੱਦਨ ਤ੍ਯਾਗੋ." (ਗੁਵਿ ੧੦) "ਗੰਦਾਧੂਮ ਬੰਸ ਤੇ ਤ੍ਯਾਗਹੁ। ਅਤਿ ਗਲਾਨਿ ਇਸ ਤੇ ਧਰ ਭਾਗਹੁ." (ਗੁਪ੍ਰਸੂ) "ਕੁੱਠਾ ਹੁੱਕਾ ਚਰਸ ਤਮਾਕੁ. ××× ਇਨ ਕੀ ਓਰ ਨ ਕਬਹੂ ਦੇਖੈ," (ਪ੍ਰਸ਼ਨੋੱਤਰ ਭਾਈ ਨੰਦਲਾਲ)...
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਸੰਗ੍ਯਾ- ਪਤ੍ਰ। ੨. ਭਾਈ ਗੁਰਦਾਸ ਜੀ ਨੇ ਆਪਤਯ (ਔਲਾਦ) ਦੀ ਥਾਂ ਭੀ ਪੱਤਾ ਸ਼ਬਦ ਵਰਤਿਆ ਹੈ. "ਪੜਨਾਨਾ ਪੜਨਾਨੀ ਪੱਤਾ." (ਭਾਗੁ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਤੈਮਿਲ ਭਾਸਾ ਵਿੱਚ Shuruttu ਦਾ ਅਰਥ ਹੈ ਤਮਾਖੂ ਦਾ ਲਪੇਟਿਆ ਹੋਇਆ ਬੱਤੀ ਦੇ ਆਕਾਰ ਦਾ ਪੱਤਾ. ਇਸੇ ਦੇ ਅਨੇਕ ਰੂਪ ਅੰਗ੍ਰੇਜ਼ੀ ਲੇਖਕਾਂ ਨੇ ਬਣਾ ਲਏ, ਯਥਾ- Cheroot, Cherute, chiroot, Sharute, sharoot, Cheroot. ਚੁਰਟ ਦੀਆਂ ਅਨੇਕ ਸ਼ਕਲਾਂ ਬਦਲੀਆਂ ਹਨ. ਇਸ ਵੇਲੇ ਸੀਗਾਰ Cigar ਅਤੇ Cigarette ਭੀ ਇਸੇ ਦੇ ਹੀ ਰੂਪਾਂਤਰ ਹਨ. ਵਿਦ੍ਵਾਨ ਡਾਕਟਰਾਂ ਨੇ ਇਸ ਦੇ ਅਨੇਕ ਔਗੁਣ ਦੱਸੇ ਹਨ ਅਰ ਸਿੱਧ ਕੀਤਾ ਹੈ ਕਿ ਦਿਲ ਦਿਮਾਗ ਪੱਠੇ ਜਿਗਰ ਅਤੇ ਮੇਦੇ ਆਦਿਕ ਅੰਗਾਂ ਤੇ ਇਸ ਦਾ ਬਹੁਤ ਬੁਰਾ ਅਸਰ ਹੁੰਦਾ ਹੈ. ਪਰ ਇਸ ਦੇ ਵਰਤਣ ਦੀ ਭੈੜੀ ਵਾਦੀ ਘਟਣ ਦੀ ਥਾਂ ਨਿੱਤ ਵਧ ਰਹੀ ਹੈ,#ਜੇਹਾ ਕਿ Imperial Econimic Committee ਦੀ ਰਪੋਰਟ ਤੋਂ ਪ੍ਰਤੀਤ ਹੁੰਦਾ ਹੈ- The annual consumption of cigarettes in India is now about 6, 500, 000, 000 as compared with under 1, 000, 000, 000 before the war....
ਦੇਖੋ, ਸਿੰਗਾਰ. "ਸੀਗਾਰ ਮਿਠਰਸ ਭੋਗ ਭੋਜਨ." (ਗਉ ਛੰਤ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਹੋਰ ਰੂਪ ਦੂਜੀ ਸ਼ਕਲ....
ਵਿ- ਵਿਦ੍ਯਾ (ਇ਼ਲਮ) ਵਾਲਾ. ਪੰਡਿਤ. ਆ਼ਲਿਮ। ੨. ਸੰਗ੍ਯਾ- ਪੰਜਾਬੀ ਦਾ ਇੱਕ ਇਮਤਹ਼ਾਨ....
ਦੇਖੋ, ਅਉਗੁਣ....
ਦੇਖੋ, ਸਿੰਧੁ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਫ਼ਾ. [جِگر] ਸੰ. यकृत ਯਕ੍ਰਿਤ. ਅੰ. Liver. ਸੰਗ੍ਯਾ- ਕਲੇਜਾ. ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ. ਜਿਗਰ ਦਾ ਬਹੁਤ ਹਿੱਸਾ ਸੱਜੇ ਪਾਸੇ ਪਸਲੀਆਂ ਹੇਠਾਂ ਮੇਦੇ ਦੇ ਉੱਪਰ ਅਤੇ ਥੋੜਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ. ਇਸ ਦਾ ਤੋਲ ਸ਼ਰੀਰ ਦੇ ਸਾਰੇ ਬੋਝ ਦਾ ਚਾਲੀਸਵਾਂ ਹਿੱਸਾ ਹੁੰਦਾ ਹੈ. ਜਿਗਰ ਤੋਂ ਪਿੱਤ (ਸਫਰਾ) ਪੈਦਾ ਹੁੰਦਾ ਹੈ. ਜਦ ਇਹ ਆਪਣਾ ਕੰਮ ਛੱਡ ਦਿੰਦਾ ਹੈ, ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ। ੨. ਭਾਵ- ਹੌ਼ਸਲਾ. ਦਿਲੇਰੀ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ....
ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਬਾਦੀ। ੨. ਸੰ. वादिन्. ਵਿ- ਵਕ੍ਤਾ. ਕਹਣ ਵਾਲਾ। ੩. ਝਗੜਾਲੂ. "ਸਸੁਰਾ ਵਾਦੀ." (ਵਾਰ ਰਾਮ ੨. ਮਃ ੫) ੪. ਵਿਰੋਧੀ। ੫. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। ੬. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸਭ ਹੈ। ੭. ਵਾਦੀਂ ਵਾਦਾਂ ਵਿੱਚ. "ਵਾਦੀ ਧਰਨਿ ਪਿਆਰੁ." (ਮਃ ੩. ਵਾਰ ਮਾਰੂ ੧) ੮. ਅ਼. [وادی] ਸੰਗ੍ਯਾ- ਨੀਵੀਂ ਧਰਤੀ। ੯. ਦੋ ਪਹਾੜਾਂ ਦੇ ਵਿਚਲੀ ਘਾਟੀ। ੧੦. ਜੰਗਲ. ਰੋਹੀ। ੧੧. ਦਰਿਆ ਦਾ ਲਾਂਘਾ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਨਿਤ....
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਜਾਣਿਆ ਹੋਇਆ। ੩. ਪ੍ਰਸੰਨ. ਖ਼ੁਸ਼....