chunāraचुनार
ਸੰਮਿਲਿਤ ਪ੍ਰਾਂਤ (ਯੂ. ਪੀ) ਦੇ ਜਿਲੇ ਮਿਰਜ਼ਾਪੁਰ ਵਿੱਚ ਗੰਗਾ ਦੇ ਕਿਨਾਰੇ ਇੱਕ ਸ਼ਹਿਰ ਅਤੇ ਉਸ ਦਾ ਪੁਰਾਣਾ ਕਿਲਾ, ਜਿਸ ਦਾ ਨਾਮ ਕਿਸੇ ਸਮੇਂ 'ਚਰਣਾਦ੍ਰਿਗਢ'¹ ਸੀ. ਦੇਖੋ, ਜਿੰਦਕੌਰ.#ਇਸੇ ਕਿਲੇ ਵਿੱਚ ਭਰਤ੍ਰਿਹਰਿ (ਭਰਥਰੀ) ਦੇ ਰਹਿਣ ਦੇ ਮਕਾਨ, ਉਸ ਦੀ ਸਮਾਧਿ ਅਤੇ ਉਹ ਸ਼ਿਲਾ, ਜਿਸ ਪੁਰ ਬੈਠਕੇ ਉਹ ਯੋਗਾਭ੍ਯਾਸ ਕੀਤਾ ਕਰਦਾ ਸੀ, ਵਿਦ੍ਯਮਾਨ ਹਨ.
संमिलित प्रांत (यू. पी) दे जिले मिरज़ापुर विॱच गंगा दे किनारे इॱक शहिर अते उस दा पुराणा किला, जिस दा नाम किसे समें 'चरणाद्रिगढ'¹ सी. देखो, जिंदकौर.#इसे किले विॱच भरत्रिहरि (भरथरी) दे रहिण दे मकान, उस दी समाधि अते उह शिला, जिस पुर बैठके उह योगाभ्यास कीता करदा सी, विद्यमान हन.
ਸੰ. प्रान्त. ਸੰਗ੍ਯਾ- ਹਾਸ਼ੀਆ। ੨. ਪਿਛਲੀ (ਅਖ਼ੀਰੀ) ਹੱਦ। ੩. ਇਲਾਕਾ. ਪਰਗਨਾ। ੪. ਨੱਕ. ਸਿਰਾ। ੫. ਦਿਸ਼ਾ. ਤਰਫ....
ਯੂ. ਪੀ. ਵਿੱਚ ਇੱਕ ਨਗਰ, ਜੋ ਜਿਲੇ ਦਾ ਪ੍ਰਧਾਨ ਸ਼ਹਰ ਹੈ. ਇਹ ਗੰਗਾ ਦੇ ਸੱਜੇ ਕਿਨਾਰੇ ਆਬਾਦ ਹੈ. ਈਸਟ ਇੰਡੀਅਨ ਰੇਲਵੇ ਦਾ ਸਟੇਸ਼ਨ ਹੈ. ਕਲਕੱਤੇ ਤੋਂ ੫੦੯ ਅਤੇ ਬੰਬਈ ਤੋਂ ੮੯੧ ਮੀਲ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਇੱਥੇ ਵਿਰਾਜੇ ਹਨ. "ਪਹੁਚਤਭੇ ਮਿਰਜਾਪੁਰ ਤਬ ਹੀ" (ਗੁਪ੍ਰਸੂ) ਗੁਰਦ੍ਵਾਰਾ ਗਊਘਾਟ ਪਾਸ ਸੁੰਦਰ ਬਣਿਆ ਹੋਇਆ ਹੈ. ਸਹਜਧਾਰੀ ਖਤ੍ਰੀ ਪ੍ਰੇਮੀ ਸੇਵਕ ਹਨ. ਨਿਰਮਲੇ ਸਿੰਘ ਪੁਜਾਰੀ ਹਨ। ੨. ਦੇਖੋ, ਕਾਸੀ ਸਬਦ ਵਿੱਚ ਛੋਟਾ ਮਿਰਜਾਪੁਰ....
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਦੇਖੋ, ਸਹਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਅ਼. [قِلعہ] ਕ਼ਿਲਅ਼. ਸੰਗ੍ਯਾ- ਦੁਰਗ. ਗੜ੍ਹ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਪਿੰਡ ਚਾੜ (ਜਿਲਾ ਸਿਆਲਕੋਟ, ਤਸੀਲ ਜਫਰਵਾਲ) ਨਿਵਾਸੀ ਸਰਦਾਰ ਮੰਨਾ ਸਿੰਘ ਅਉਲਖ ਜੱਟ ਦੀ ਪੁਤ੍ਰੀ, ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ. ਲਹੌਰ ਦਾ ਰਾਜਪ੍ਰਬੰਧ ਅੰਗ੍ਰੇਜ਼ੀ ਸਰਕਾਰ ਦੇ ਹੱਥ ਆਉਣ ਪੁਰ ਕੁਝ ਗਲਤਫ਼ਹਿਮੀ ਦੇ ਕਾਰਣ ਇਸ ਮਹਾਰਾਨੀ ਨੂੰ ਗਵਰਨਮੇਂਟ ਨੇ ਲਹੌਰੋਂ ਲੈ ਜਾਕੈ ਪਹਿਲਾਂ ਸ਼ੇਖੂਪੁਰੇ ਨਜਰਬੰਦ ਰੱਖਿਆ, ਫੇਰ ੧੯. ਅਗਸਤ ਸਨ ੧੮੪੯ ਨੂੰ ਚੁਨਾਰ (ਯੂ. ਪੀ. ਜਿਲਾ ਮਿਰਜਾਪੁਰ) ਦੇ ਕਿਲੇ ਕੈਦ ਕੀਤਾ. ਇੱਥੋਂ ਇਹ ਫਕੀਰੀ ਭੇਸ ਵਿੱਚ ਕੈਦੋਂ ਨਿਕਲਕੇ ਨੈਪਾਲ ਚਲੀ ਗਈ ਅਤੇ ਉੱਥੇ ਸਨਮਾਨ ਸਹਿਤ ਰਹੀ. ਸਨ ੧੮੬੧ ਵਿੱਚ ਮਹਾਰਾਨੀ ਜਿੰਦਕੌਰ ਆਪਣੇ ਬੇਟੇ ਦੇ ਦਰਸ਼ਨ ਲਈ ਇੰਗਲੈਂਡ ਪਹੁਚੀ. ਉੱਥੇ ੧. ਅਗਸਤ ਸਨ ੧੮੬੩ ਨੂੰ ਇਸ ਦਾ ਦੇਹਾਂਤ ੪੬ ਵਰ੍ਹੇ ਦੀ ਉਮਰ ਵਿੱਚ ਲੰਡਨ ਹੋਇਆ. ਲਾਸ਼ ਦਾ ਦਾਹ ਹਿੰਦੁਸਤਾਨ ਵਿੱਚ ਬੰਬਈ ਅਹਾਤੇ ਦੇ ਨਾਸਿਕ ਨਗਰ ਕੀਤਾ ਗਿਆ.#੨੭ ਮਾਰਚ ਸਨ ੧੯੨੪ ਨੂੰ ਮਹਾਰਾਜਾ ਦਲੀਪ ਸਿੰਘ ਦੀ ਸ਼ਾਹਜ਼ਾਦੀ Bamba Dalip Singh ਨੇ ਨਾਸਿਕ ਤੋਂ ਭਸਮ ਲਿਆਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧਿ ਪਾਸ, ਸਰਦਾਰ ਹਰਬੰਸ ਸਿੰਘ ਰਈਸ ਅਟਾਰੀ ਤੋਂ ਅਰਦਾਸ ਕਰਾਕੇ, ਲਹੌਰ ਅਸਥਾਪਨ ਕੀਤੀ. ਦੇਖੋ, ਦਲੀਪ ਸਿੰਘ....
ਸੰ. भर्तृहरि- ਭਿਰ੍ਤ੍ਹ੍ਹਹਰਿ. ਧਾਰਾ ਨਗਰੀ ਦਾ ਰਾਜਾ, ਮਹਾਰਾਜਾ ਵਿਕ੍ਰਮਾਦਿਤ੍ਯ ਉੱਜਯਨਪਤਿ ਦਾ ਭਾਈ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਸੀ.¹ ਇਹ ਆਪਣੀ ਇਸਤ੍ਰੀ ਦਾ ਵ੍ਯਭਿਚਾਰ ਦੇਖਕੇ ਅਜਿਹਾ ਉਪਰਾਮ ਹੋਇਆ ਕਿ ਰਾਜ ਤਿਆਗਕੇ ਯੋਗੀ ਬਣਗਿਆ. ਇਸ ਦੇ ਰਚੇ ਸ਼੍ਰਿੰਗਾਰਸ਼ਤਕ, ਨੀਤਿਸ਼ਤਕ ਅਤੇ ਵੈਰਾਗ੍ਯਸ਼ਤਕ ਮਨੋਹਰ ਗ੍ਰੰਥ ਹਨ. "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੨. ਇੱਕ ਯੋਗੀ, ਜਿਸ ਦੀ ਗੁਰੂ ਨਾਨਕਦੇਵ ਨਾਲ ਚਰਚਾ ਹੋਈ. "ਕਹੁ ਨਾਨਕ ਸੁਣਿ ਭਰਥਰਿ ਜੋਗੀ." (ਆਸਾ ਮਃ ੧)...
ਸੰ. ਸੰਗ੍ਯਾ- ਸਮ੍-ਆ-ਧੀ. ਚੰਗੀ ਤਰਾਂ ਚਿੱਤ ਦੇ ਠਹਿਰਾਉਣ ਦੀ ਕ੍ਰਿਯਾ। ੨. ਅੰਤਹਕਰਣ ਦਾ ਧ੍ਯੇਯ ਵਿੱਚ ਲਿਵਲੀਨ ਹੋਣਾ। ੩. ਇੱਕ ਵੈਸ਼੍ਯ, ਜੋ ਸੁਰਥ ਰਾਜਾ ਦਾ ਸਾਥੀ ਦੁਰਗਾਭਗਤ ਸੀ. "ਸਮੇਤ ਸਮਾਧਿ ਸਮਾਧਿ ਲਗਾਈ." (ਚੰਡੀ ੧) ੪. ਇੱਕ ਸ਼ਬਦਾਲੰਕਾਰ. ਹੋਰ ਕਾਰਣਾਂ ਦੇ ਸੰਬੰਧ ਨਾਲ ਕਿਸੇ ਕਾਰਜ ਦਾ ਅਚਾਨਕ ਸੁਖਾਲਾ ਹੋ ਜਾਣਾ "ਸਮਾਧਿ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਖਿਦਰਾਣੇ ਪਰ ਸਿੰਘਾਂ ਨੇ ਜਦ ਪਾਯਾ ਹੈ ਘਮਸਾਨ,#ਮਹਾਂ ਸਿੰਘ ਅਰ ਭਾਗ ਕੌਰ ਸਁਗ ਸਿੰਘ ਪਹੂਚੇ ਆਨ,#ਕਰੀ ਮਾਰ ਸ਼ਤ੍ਰੁਨ ਪਰ ਐਸੀ ਦੀਨੇ ਪੈਰ ਹਿਲਾਯ,#ਘਾਯਲ ਥਕੇ ਤ੍ਰਿਖਾਤੁਰ ਵੈਰੀ ਭਾਗੇ ਪੀਠ ਦਿਖਾਯ.#ਸਿੰਘਾਂ ਦਾ ਅਚਾਨਕ ਪਹੁਚਨਾ ਅਤੇ ਪਾਨੀ ਦਾ ਨਾ ਮਿਲਣਾ ਵੈਰੀਆਂ ਦੇ ਭੱਜਣ ਵਿੱਚ ਸਹਾਇਕ ਹੋਏ। ੫. ਮੁਰਦੇ ਦੀ ਭਸਮ ਅਥਵਾ ਸ਼ਰੀਰ ਉੱਪਰ ਬਣਾਇਆ ਮਠ. ਛਤਰੀ। ੬. ਨਿਦ੍ਰਾ. ਨੀਂਦ....
ਸੰ. शिल ਖੇਤ ਵਿੱਚ ਡਿਗੇ ਹੋਏ ਦਾਣੇ. ਦੇਖੋ, ਸਿਲ। ੨. ਸ਼ਿਲਾ. ਸੰਗ੍ਯਾ- ਪੱਥਰ. ਵੱਟਾ. "ਪੂਜਿ ਸਿਲਾ ਤੀਰਥ ਬਨਵਾਸਾ." (ਧਨਾ ਅਃ ਮਃ ੧) ੩. ਸ਼ਸਤ੍ਰ. ਦੇਖੋ, ਸਿਲਹ. "ਇੱਕ ਸਵਾਰਨ ਸਿਲਾ ਸੰਜੋਆ." (ਭਾਗੁ) "ਸਬੈ ਸੂਰ ਲੈ ਕੈ ਸਿਲਾ ਸਾਜ ਸਜ੍ਯੋ." (ਵਿਚਿਤ੍ਰ) ੪. ਅ਼. [صِلہ] ਸਿਲਹ. ਇਨਾਮ. ਬਖਸ਼ਿਸ਼। ੫. ਮਿਲਾਪ. ਜੋੜ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਵਿ- ਮੌਜੂਦ. ਜੋ ਪ੍ਰਤੱਖ ਹੈ. ਵਰਤਮਾਨ. ਹਾਜਿਰ....