chunanāचुणना
ਕ੍ਰਿ- ਚੁਗਣਾ। ੨. ਚਯਨ ਕਰਨਾ. ਚਿਣਨਾ। ੩. ਇੰਤਿਖ਼ਾਬ ਕਰਨਾ. ਚੋਣ ਕਰਨੀ.
क्रि- चुगणा। २. चयन करना. चिणना। ३. इंतिख़ाब करना. चोण करनी.
ਕ੍ਰਿ- ਚੁਣਨਾ. ਬੀਨਣਾ. ਪੰਛੀਆਂ ਦਾ ਚੁੰਜ ਨਾਲ ਦਾਣੇ ਚੁਣਨਾ. ਪਸ਼ੂਆਂ ਦਾ ਘਾਹ ਆਦਿ ਮੂੰਹ ਨਾਲ ਚਰਨਾ। ੨. ਇੰਤਖ਼ਾਬ ਕਰਨਾ. ਚੁਣਨਾ....
ਸੰ. ਸੰਗ੍ਯਾ- ਜਮਾ ਕਰਨਾ. ਇੱਕਠਾ ਕਰਨਾ। ੨. ਚਿਣਨਾ. ਚਿਣਾਈ ਕਰਨੀ। ੩. ਚੁਗਣਾ. ਚੁਣਨਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ਚਯਨ. ਸੰਗ੍ਯਾ- ਉਸਾਰੀ ਕਰਨੀ. ਇੱਟ ਪੱਥਰ ਆਦਿਕ ਨੂੰ ਗਾਰੇ ਚੂੰਨੇ ਆਦਿ ਨਾਲ ਯਥਾਕ੍ਰਮ ਇ਼ਮਾਰਤ ਵਿੱਚ ਲਾਉਣਾ। ੨. ਚਿੰਣਕੇ ਡੇਰ ਲਾਉਂਣਾ....
ਅ਼. [انتخاب] ਚੋਣ. ਚੁਣਨ ਦੀ ਕ੍ਰਿਯਾ....
ਸੰਗ੍ਯਾ- ਚਯਨ. ਚੁਗਣਾ. ਇੰਤਿਖ਼ਾਬ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...