chāhaka, chāhakuचाहक, चाहकु
ਵਿ- ਚਾਹੁਣ ਵਾਲਾ. ਇੱਛਾਵਾਨ. "ਚਾਹਕ ਤਤ ਸਮਤ ਸਰੇ." (ਸਵੈਯੇ ਮਃ ੪. ਕੇ) ਤਤ੍ਵ ਦੇ ਚਾਹਕ ਅਤੇ ਸਮਤਾ ਦੇ ਸਰੋਵਰ। ੨. ਦੇਖਣਵਾਲਾ. ਦ੍ਰਸ੍ਟਾ.
वि- चाहुण वाला. इॱछावान. "चाहक तत समत सरे." (सवैये मः ४. के) तत्व दे चाहक अते समता दे सरोवर। २. देखणवाला. द्रस्टा.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਚਾਹੁਣ ਵਾਲਾ. ਇੱਛਾਵਾਨ. "ਚਾਹਕ ਤਤ ਸਮਤ ਸਰੇ." (ਸਵੈਯੇ ਮਃ ੪. ਕੇ) ਤਤ੍ਵ ਦੇ ਚਾਹਕ ਅਤੇ ਸਮਤਾ ਦੇ ਸਰੋਵਰ। ੨. ਦੇਖਣਵਾਲਾ. ਦ੍ਰਸ੍ਟਾ....
ਸੰ. ਸਮਤ੍ਵ. ਸੰਗ੍ਯਾ- ਸਮਤਾ. ਸਮਾਨਤਾ. ਤੁਲ੍ਯਤਾ. ਸਮਭਾਵ. "ਖੇਲਹਿ ਸਮਤ ਸਾਰਿ." (ਸਵੈਯੇ ਮਃ ੨. ਕੇ) ਆਪ ਖੇਡਦੇ ਹੋਂ ਸਮਤ੍ਵ ਦੀ ਬਾਜ਼ੀ. "ਦੁਖ ਸੁਖ ਉਆ ਕੈ ਸਮਤ ਬੀਚਾਰਾ." (ਬਾਵਨ) ੨. ਸੰ. ਸਮਸ੍ਤ. ਕ੍ਰਿ. ਵਿ- ਸਭ ਥਾਂ. ਸਾਰੇ. "ਹਰਿ ਸਮਤ ਨਿਵਾਸੀ." (ਮਾਰੂ ਸੋਲਹੇ ਮਃ ੫)...
ਦੇਖੋ, ਸਰਣਾ. "ਤਿਨ ਕੇ ਕਾਜ ਸਰੇ." (ਮਾਝ ਬਾਰਹਮਾਹਾ) ੨. ਸਦ੍ਰਿਸ਼. ਤੁੱਲ. ਸਰੀਖਾ. "ਅਵਰ ਨ ਦੂਜਾ ਤੁਝੈ ਸਰੇ." (ਵਾਰ ਬਿਹਾ ਮਃ ੪)...
ਦੇਖੋ, ਤਤੁ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਮਤ. "ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭਕੋਇ." (ਵਾਰ ਗਉ ੧. ਮਃ ੪)...
ਸੰਗ੍ਯਾ- ਉੱਤਮ ਤਾਲ. "ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ." (ਬਿਲਾ ਕਬੀਰ) ੨. ਸਮੁੰਦਰ....
ਵਿ- द्रष्ट. ਦੇਖਣ ਵਾਲਾ। ੨. ਪ੍ਰਕਾਸ਼ਕ....