chavapaiyāचवपैया
ਦੇਖੋ, ਚਤੁਸਪਦੀ ਅਤੇ ਪਦਮਾਵਤੀ ਦਾ ਰੂਪ ੨.
देखो, चतुसपदी अते पदमावती दा रूप २.
ਸੰ. चतुष्पदी ਸਾਮਾਨ੍ਯ ਕਰਕੇ ਚਾਰ ਪਦਾਂ ਵਾਲੇ ਛੰਦ ਦੀ ਇਹ ਸੰਗ੍ਯਾ ਹੈ. ਵਿਸ਼ੇਸ ਕਰਕੇ ਇੱਕ ਛੰਦ ਦਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੨. ਪੁਰ, ਅੰਤ ਇੱਕ ਸਗਣ ਇੱਕ ਗੁਰੁ. ਇਸ ਦਾ ਨਾਮ "ਚਵਪੈਯਾ" ਅਥਵਾ "ਚੌਪੈਯਾ" ਭੀ ਹੈ.#ਉਦਾਹਰਣ-#ਜਪਹੈਂ ਨ ਭਵਾਨੀ, ਅਕਥ ਕਹਾਨੀ,#ਪਾਪਕਰਮ ਰਤਿ ਐਸੇ,#ਮਾਨਹੈਂ ਨ ਦੇਵੰ, ਅਲਖ ਅਭੇਵੰ,#ਦੁਰਕ੍ਰਿਤ ਮੁਨਿਵਰ ਜੈਸੇ,#ਚੀਨਹੈਂ ਨ ਬਾਤੰ, ਪਰਤ੍ਰਿਯ ਰਾਤੰ,#ਧਰਮ ਨ ਕਰਮ ਉਦਾਸੀ,#ਜਾਨਹੈਂ ਨ ਬਾਤੰ, ਅਧਿਕ ਅਗ੍ਯਾਤੰ,#ਅੰਤ ਨਰਕ ਕਰ ਬਾਸੀ. (ਕਲਕੀ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਪਟਨਾ (ਪਾਟਲਿਪੁਤ੍ਰ) ਦਾ ਪੁਰਾਣਾ ਨਾਮ। ੨. ਉੱਜਯਿਨੀ ਦਾ ਪੁਰਾਣਾ ਨਾਉਂ। ੩. ਲਕ੍ਸ਼੍ਮੀ। ੪. ਦੇਖੋ, ਚਤੌੜਗੜ। ੫. ਇੱਕ ਛੰਦ. ਇਸ ਦਾ ਨਾਉਂ "ਚਤੁਰਪਦੀ" ਅਤੇ "ਚਵਪੈਯਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੦ ਮਾਤ੍ਰਾ. ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੨. ਪੁਰ, ਅੰਤ ਸਗਣ ਅਤੇ ਗੁਰੁ, , ਇਸ ਦੇ ਪਹਿਲੇ ਅਤੇ ਦੂਜੇ ਵਿਸ਼੍ਰਾਮ ਦਾ ਅਨੁਪ੍ਰਾਸ ਮਿਲੇ ਤਦ ਉੱਤਮ ਹੈ.#ਉਦਾਹਰਣ-#ਦਿਖਿਯਤ ਸਭ ਪਾਪੀ, ਨਹਿ ਹਰਿਜਾਪੀ.#ਤਦਪਿ ਮਹਾ ਰਿਸ ਠਾਨੈ,#ਹੈਂ ਅਤਿ ਬਿਭਚਾਰੀ, ਪਰਤ੍ਰਿਯ ਭਾਰੀ,#ਦੇਵ ਪਿਤਰ ਨਹਿ ਮਾਨੈ,#ਸੋ ਤਦਪਿ ਮਹਾਂ ਬਰ, ਕਹਿਤ ਧਰਮਧਰ,#ਪਾਪਕਰਮ ਅਧਿਕਾਰੀ,#ਧ੍ਰਿਗ ਧ੍ਰਿਗ ਸਭ ਆਖੈਂ, ਮੁਖ ਨਹਿ ਭਾਖੈਂ,#ਦੇਹਿਂ ਪ੍ਰਿਸਿ ਚਢ ਗਾਰੀ.#(ਕਲਕੀ)#(ਅ) ਛੰਦਗ੍ਰੰਥਾਂ ਵਿੱਚ ਪਦਮਾਵਤੀ ਦਾ ਇੱਕ ਹੋਰ ਰੂਪ ਭੀ ਹੈ ਕਿ- ਚਾਰ ਚਰਣ, ਪ੍ਰਤਿ ਚਰਣ ੩੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੪. ਪੁਰ, ਅੰਤ ਦੋ ਗੁਰੁ. ਇਸ ਦਾ ਨਾਮ "ਕਮਲਾਵਤੀ" ਭੀ ਹੈ.#ਉਦਾਹਰਣ-#ਸਭ ਜਗ ਕੋ ਕਰਤਾ, ਜੀਵਨ ਭਰਤਾ,#ਜਿਹਿ ਪੂਜਤ ਮੁਨਿ ਜਨ ਸਾਰੇ,#ਤਿਸ ਤ੍ਯਾਗੀ ਸੇਵਾ, ਪੂਜੈਂ ਦੇਵਾ,#ਸਹੈਂ ਕਸ੍ਹ ਅਤਿਹ ਭਾਰੇ. ×××#੬. ਮਨਸਾਦੇਵੀ। ੭. ਜਯਦੇਵ ਦੀ ਇਸਤ੍ਰੀ। ੮. ਸੁਰਗ ਦੀ ਇੱਕ ਅਪਸਰਾ। ੯. ਰਾਜਾ ਯੁਧਿਸ੍ਹਿਰ ਦੀ ਇੱਕ ਰਾਣੀ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....