chalanuचलणु
ਦੇਖੋ, ਚਲਣ ੨. "ਚਲਣੁ ਰਿਦੈ ਸਮਾਲਿ." (ਮਲਾ ਮਃ ੩) ੨. ਦੇਖੋ, ਚਲਣ ੩. "ਆਗੈ ਚਲਣੁ ਔਰ ਹੈ ਭਾਈ." (ਮਾਲੀ ਮਃ ੫)
देखो, चलण २. "चलणु रिदै समालि." (मला मः ३) २. देखो, चलण ३. "आगै चलणु और है भाई." (माली मः ५)
ਸੰਗ੍ਯਾ- ਚਾਲ ਚਲਨ. ਕਰਤੂਤ. Character । ੨. ਗਮਨ. ਕੂਚ. ਭਾਵ- ਮਰਣ. "ਜਿਨੀ ਚਲਣ ਜਾਣਿਆ, ਸੇ ਕਿਉ ਕਰਹਿ ਵਿਥਾਰ?" (ਵਾਰ ਸੂਹੀ ਮਃ ੨) ੩. ਰੀਤਿ ਰਿਵਾਜ। ੪. ਗਤਿ. ਚਾਲ। ੫. ਡਿੰਗ. ਚਰਨ. ਪੈਰ. ਚੱਲਣ ਦਾ ਸਾਧਨਰੂਪ ਅੰਗ. "ਚਬਣ ਚਲਣ ਰਤੰਨ." (ਸ. ਫਰੀਦ) ਦੰਦ, ਪੈਰ ਅਤੇ ਨੇਤ੍ਰ....
ਦੇਖੋ, ਚਲਣ ੨. "ਚਲਣੁ ਰਿਦੈ ਸਮਾਲਿ." (ਮਲਾ ਮਃ ੩) ੨. ਦੇਖੋ, ਚਲਣ ੩. "ਆਗੈ ਚਲਣੁ ਔਰ ਹੈ ਭਾਈ." (ਮਾਲੀ ਮਃ ੫)...
ਸੰ. हृदये- ਹ੍ਰਿਦਯੇ. ਹ੍ਰਿਦਯ ਵਿੱਚ. ਦਿਲ ਮੇਂ. "ਜਾ ਰਿਦੈ ਸਚਾ ਹੋਇ." (ਵਾਰ ਆਸਾ) ੨. ਦੇਖੋ, ਰਿਦਯ। ੩. ਸੰ. हृद्य- ਹ੍ਰਿਦਯ. ਵਿ- ਮਨਭਾਵਨ ਮਨੋਹਰ. "ਰਿਦਾ ਪੁਨੀਤ ਰਿਦੈ ਹਰਿ ਬਸਿਓ." (ਸਾਰ ਮਃ ੫) "ਹਿਰਦੈ ਰਿਦੈ ਨਿਹਾਲੁ." (ਮਃ ੧. ਵਾਰ ਮਾਝ)...
ਸੰਭਾਲਕੇ। ੨. ਸਾਵਧਾਨੀ (ਹੋਸ਼ਿਆਰੀ) ਨਾਲ. "ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ." (ਸ੍ਰੀ ਮਃ ੧)...
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਇਸ ਪਿੱਛੋਂ. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ ਮਃ ੧) ੩. ਭਵਿਸ਼੍ਯ ਕਾਲ. "ਆਗੈ ਦਯੁ ਪਾਛੈ ਨਾਰਾਇਣੁ." (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....