charanapādhukāचरनपादुका
ਦੇਖੋ, ਚਰਣਪਾਦੁਕਾ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਕਈ ਗੁਰਦ੍ਵਾਰੇ ਇਸ ਨਾਮ ਦੇ ਪ੍ਰਸਿੱਧ ਹਨ. ਪ੍ਰਤੀਤ ਹੁੰਦਾ ਹੈ ਕਿ ਪ੍ਰੇਮੀ ਸਿੱਖਾਂ ਨੇ ਸਤਿਗੁਰਾਂ ਦੇ ਪਊਏ ਸਨਮਾਨ ਵਾਸਤੇ ਪਹਿਲੇ ਸਮੇਂ ਇਨ੍ਹਾਂ ਅਸਥਾਨਾਂ ਵਿੱਚ ਅਸਥਾਪਨ ਕੀਤੇ ਹਨ. ਦੇਖੋ, ਸ਼੍ਰੀ ਨਗਰ, ਕੋਟਦ੍ਵਾਰ, ਜੂਨਾਗੜ੍ਹ ਅਤੇ ਢਾਕਾ.
देखो, चरणपादुका। २. श्री गुरू नानक देव दे कई गुरद्वारे इस नाम दे प्रसिॱध हन. प्रतीत हुंदा है कि प्रेमी सिॱखां ने सतिगुरां दे पऊए सनमान वासते पहिले समें इन्हां असथानां विॱच असथापन कीते हन. देखो, श्री नगर, कोटद्वार, जूनागड़्ह अते ढाका.
ਸੰਗ੍ਯਾ- ਖੜਾਉਂ. ਪਊਆ। ੨. ਦੇਖੋ, ਚਰਨਪਾਦੁਕਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਜਾਣਿਆ ਹੋਇਆ। ੩. ਪ੍ਰਸੰਨ. ਖ਼ੁਸ਼....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸੰ. सन्मान ਸੰਗ੍ਯਾ- ਆਦਰ. ਸਤਕਾਰ....
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਸੰਗ੍ਯਾ- ਸ੍ਥਾਪਨ. ਠਹਿਰਾਉਣ ਦਾ ਭਾਵ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਕ਼ਿਲੇ ਦਾ ਦਰਵਾਜ਼ਾ। ੨. ਸ਼ਹਰਪਨਾਹ ਦਾ ਦਰਵਾਜ਼ਾ। ੩. ਗੜ੍ਹਵਾਲ ਦੇ ਜ਼ਿਲਾ ਪੌੜੀ ਵਿੱਚ ਇੱਕ ਨਗਰ. ਇਸ ਥਾਂ ਗੁਰੂ ਨਾਨਕ ਦੇਵ ਦਾ ਅਸਥਾਨ ਹੈ, ਜੋ 'ਚਰਣਪਾਦੁਕਾ' ਕਰਕੇ ਪ੍ਰਸਿੱਧ ਹੈ....
ਕਾਠੀਆਵਾੜ ਵਿੱਚ ਇੱਕ ਰਿਆਸਤ ਅਤੇ ਉਸ ਦਾ ਪ੍ਰਧਾਨ ਨਗਰ ਜੋ ਗਿਰਿਨਾਰ ਪਰਬਤ ਪਾਸ ਹੈ. ਇਸ ਦਾ ਪਹਿਲਾ ਨਾਉਂ ਗਿਰਿਨਗਰ¹ ਸੀ. ਇਸ ਥਾਂ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ "ਚਰਨਪਾਦੁਕਾ" ਪਵਿਤ੍ਰ ਅਸਥਾਨ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਬੰਗਾਲ ਵਿੱਚ ਇੱਕ ਪਰਗਨਾ ਅਤੇ ਬਹੁਤ ਪੁਰਾਣਾ ਸ਼ਹਿਰ, ਜੋ ਕਲਕੱਤੇ ਤੋਂ ੨੫੪ ਮੀਲ ਈਸ਼ਾਨ ਵੱਲ ਹੈ. ਇਹ ਬੁੱਢੀਗੰਗਾ ਦੇ ਕਿਨਾਰੇ ਆਬਾਦ ਹੈ. ਢਾਕੇ ਵਿੱਚ "ਢਾਕੇਸ਼੍ਵਰੀ" ਦੁਰਗਾ ਦਾ ਮੰਦਿਰ ਹੈ. ਪੁਰਾਣੇ ਜ਼ਮਾਨੇ ਢਾਕੇ ਦੀ ਮਲਮਲ ਅਤੇ ਹੋਰ ਕਈ ਬਾਰੀਕ ਵਸਤ੍ਰ ਭਾਰਤ ਵਿੱਚ ਬਹੁਤ ਪ੍ਰਸਿੱਧ ਸਨ. ਇੱਥੇ ਸੰਮਤ ੧੫੬੪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ੧੭੨੩ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਪਧਾਰੇ ਹਨ. ਆਪ ਦੇ ਪਵਿਤ੍ਰ ਗੁਰਦ੍ਵਾਰੇ ਸ਼ੋਭਾ ਦੇ ਰਹੇ ਹਨ. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ "ਚਰਨਪਾਦੁਕਾ" ਕਰਕੇ ਪ੍ਰਸਿੱਧ ਹੈ.#ਨੌਵੇਂ ਗੁਰੂ ਸਾਹਿਬ ਦੀ ਯਾਤ੍ਰਾ ਦੀ ਕਥਾ ਭਾਈ ਸੰਤੋਖ ਸਿੰਘ ਜੀ ਗੁਰੁਪ੍ਰਤਾਪ ਸੂਰਯ ਵਿੱਚ ਇਉਂ ਲਿਖਦੇ ਹਨ:-#ਇਮ ਕੇਤਕ ਦਿਨ ਮਹਿਂ ਗੋਸਾਈ।#ਢਾਕੇ ਪਹੁਚੇ ਦਲ ਸਮੁਦਾਈ।#ਢਾਕੇ ਨਗਰ ਮਝਾਰ ਮਸੰਦ।#ਬਸਹਿ ਬੁਲਾਕੀਦਾਸ ਬਿਲੰਦ।।#ਤਿਸ ਕੀ ਮਾਤ ਬ੍ਰਿਧਾ ਬਹੁ ਤਨ ਕੀ।#ਬਡੀ ਲਾਲਸਾ ਗੁਰੁਦਰਸਨ ਕੀ।#ਕਰੇ ਪ੍ਰੇਮ ਨਿਜ ਸਦਨ ਮਝਾਰਾ।#ਗੁਰੁ ਹਿਤ ਏਕ ਪ੍ਰਯੰਕ ਸੁਧਾਰਾ।#ਆਸਤਰਨ ਸੋਂ ਛਾਦਨ ਕਰ੍ਯੋ।#ਸੇਜਬੰਦ ਸੰਗ ਕਸ ਕਰ ਧਰ੍ਯੋ।।#ਤੂਲ ਸੁਧਾਰ ਆਪਨੇ ਹਾਥ।#ਪੁਨ ਕਾਤ੍ਯੋ ਸੂਖਮ ਹਿਤ ਸਾਥ।#ਪ੍ਰੇਮ ਧਾਰ ਸੋ ਬਸਤ੍ਰ ਬੁਨਾਵਾ।#ਗੁਰੁ ਹਿਤ ਪੋਸ਼ਸ਼ ਸਕਲ ਬਨਾਵਾ।।#ਆਰਬਲਾ ਮਮ ਭਈ ਬਿਤੀਤ।#ਨਿਤਪ੍ਰਤਿ ਵਧਹਿ ਗੁਰੂਪਗ ਪ੍ਰੀਤਿ।#ਲਖਕਰ ਗਮਨੇ ਅੰਤਰਜਾਮੀ।#ਲੀਨਸਿ ਤਿਸ ਘਰ ਕੋ ਮਗ ਸ੍ਵਾਮੀ।#ਜਾਇ ਠਾਢ ਹੋਏ ਤਿਸ ਪੌਰ।#ਸੁਧ ਭੇਜੀ ਅੰਤਰ ਜਿਸ ਠੌਰ।।#ਹਰਬਰਾਇ ਸੁਨ ਤੂਰਨ ਆਈ।#ਚਰਨਕਮਲ ਗਹਿਕਰ ਲਪਟਾਈ।#ਆਜ ਘਰੀ ਪਰ ਮੈ ਬਲਿਹਾਰੀ।#ਜਿਸ ਤੇ ਪੁਰਵੀ ਆਸ ਹਮਾਰੀ।।#ਜਿਸ ਪ੍ਰਯੰਕ ਪਰ ਆਨ ਬਿਠਾਏ।#ਹਰਖਤ ਚਾਰੁ ਬਸਤ੍ਰ ਨਿਕਸਾਏ।#ਅਪਨੇ ਕਰ ਤੇ ਕਰੇ ਬਨਾਵਨ।#ਪ੍ਰੇਮ ਸਹਿਤ ਸੋ ਕਿਯ ਪਹਿਰਾਵਨ।।...