charanapādhukāचरणपादुका
ਸੰਗ੍ਯਾ- ਖੜਾਉਂ. ਪਊਆ। ੨. ਦੇਖੋ, ਚਰਨਪਾਦੁਕਾ.
संग्या- खड़ाउं. पऊआ। २. देखो, चरनपादुका.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਾਦੁਕਾ. ਖਰਾਂਵ. ਪਊਏ. ਆਂਗਿਰਸ ਸਿਮ੍ਰਿਤੀ ਦਾ ਲੇਖ ਹੈ ਕਿ "ਅਗਨਿਹੋਤ੍ਰੀ ਅਤੇ ਤਪਸ੍ਵੀ ਤੋਂ ਬਿਨਾ ਜੇ ਕੋਈ ਹੋਰ ਆਦਮੀ ਪਊਏ ਪਾਕੇ ਆਪਣੇ ਘਰ ਤੋਂ ਪੰਜ ਘਰ ਤੀਕ ਭੀ ਜਾਵੇ, ਤਦ ਰਾਜਾ ਉਸ ਦੇ ਪੈਰ ਕਟਵਾ ਦੇਵੇ." ਦੇਖੋ, ਸ਼ਲੋਕ ੫੧....
ਸੰਗ੍ਯਾ- ਪਾਦੁਕਾ. ਦੇਖੋ, ਖੜਾਉਂ। ੨. ਚੌਥਾ ਭਾਗ. ਚਤੁਰਥ ਪਾਦ। ੩. ਸੇਰ ਦਾ ਚੌਥਾ ਹਿੱਸਾ. ਪਾਈਆ. ਪਾਉ। ੪. ਘੰਟੇ ਦਾ ਚੌਥਾ ਭਾਗ, ੧੫. ਮਿਨਟ। ੫. ਅੱਠ ਔਂਸ (Ounce) ਅਰਥਾਤ ਚਾਰ ਛਟਾਂਕ ਦੀ ਬੌਤਲ....
ਦੇਖੋ, ਚਰਣਪਾਦੁਕਾ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਕਈ ਗੁਰਦ੍ਵਾਰੇ ਇਸ ਨਾਮ ਦੇ ਪ੍ਰਸਿੱਧ ਹਨ. ਪ੍ਰਤੀਤ ਹੁੰਦਾ ਹੈ ਕਿ ਪ੍ਰੇਮੀ ਸਿੱਖਾਂ ਨੇ ਸਤਿਗੁਰਾਂ ਦੇ ਪਊਏ ਸਨਮਾਨ ਵਾਸਤੇ ਪਹਿਲੇ ਸਮੇਂ ਇਨ੍ਹਾਂ ਅਸਥਾਨਾਂ ਵਿੱਚ ਅਸਥਾਪਨ ਕੀਤੇ ਹਨ. ਦੇਖੋ, ਸ਼੍ਰੀ ਨਗਰ, ਕੋਟਦ੍ਵਾਰ, ਜੂਨਾਗੜ੍ਹ ਅਤੇ ਢਾਕਾ....