gholanā, gholanāघोलणा, घोलना
ਕ੍ਰਿ- ਪਾਣੀ ਅਥਵਾ ਕਿਸੇ ਦ੍ਰਵ ਪਦਾਰਥ ਵਿੱਚ ਕਿਸੇ ਵਸਤੂ ਨੂੰ ਮਿਲਾਉਣਾ. ਠੱਲ ਕਰਨਾ। "ਘੋਲੀ ਗੇਰੂ ਰੰਗੁ ਚੜਾਇਆ." (ਮਾਰੂ ਅਃ ਮਃ ੧)
क्रि- पाणी अथवा किसे द्रव पदारथ विॱच किसे वसतू नूं मिलाउणा. ठॱल करना। "घोली गेरू रंगु चड़ाइआ." (मारू अः मः १)
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. (ਦ੍ਰੁ. ਧਾ- ਦੌੜਨਾ, ਵਹਿਣਾ) ਸੰਗ੍ਯਾ- ਵਹਾਉ। ੨. ਪਘਰਾਉ। ੩. ਦੌੜ। ੪. ਵੇਗ। ੫. ਵਿ- ਪਾਣੀ ਜੇਹਾ ਪਤਲਾ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਕ੍ਰਿ- ਮਿਲਾਪ ਕਰਾਉਣਾ। ੨. ਇੱਕ ਵਸ੍ਤੁ ਨਾਲ ਦੂਜੀ ਦਾ ਮੇਲ ਕਰਨਾ. ਰਲਾਉਣਾ। ੩. ਤੁਲ੍ਯਤਾ ਕਰਨੀ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ਗੈਰਿਕ. ਸੰਗ੍ਯਾ- ਗਿਰਿ (ਪਰਬਤ) ਦੀ ਲਾਲ ਮਿੱਟੀ. "ਗੇਰੀ ਕੇ ਬਸਤ੍ਰਾ." (ਪ੍ਰਭਾ ਅਃ ਮਃ ੫) "ਘੋਲੀ ਗੇਰੂ ਰੰਗ ਚੜਾਇਆ." (ਮਾਰੂ ਅਃ ਮਃ ੧) ਹਿੰਦੁਸਤਾਨ ਦੇ ਸਾਧੂ ਗੇਰੂ ਦੇ ਰੰਗ ਨਾਲ ਰੰਗੇ ਵਸਤ੍ਰ ਪਹਿਰਦੇ ਹਨ, ਜੋ ਤ੍ਯਾਗ ਦਾ ਚਿੰਨ੍ਹ ਹੈ....
ਦੇਖੋ, ਰੰਗ। ੨. ਪ੍ਰੇਮ. "ਸੰਤਾ ਸੇਤੀ ਰੰਗੁ ਨ ਲਾਏ." (ਮਾਝ ਮਃ ੫) ੩. ਆਨੰਦ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੪. ਰੰਕ (ਕੰਗਾਲ) ਲਈ ਭੀ ਰੰਗੁ ਸ਼ਬਦ ਆਇਆ ਹੈ. "ਰਾਣਾ ਰਾਉ ਨ ਕੋ ਰਹੈ, ਰੰਗੁ ਨ ਤੁੰਗੁ ਫਕੀਰੁ." (ਓਅੰਕਾਰ) ਦੇਖੋ, ਤੁੰਗ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...