gandakaगंडक
ਸੰ. ਸੰਗ੍ਯਾ- ਖੜਗ. ਤਲਵਾਰ। ੨. ਦੇਖੋ, ਗੰਡਾ। ੩. ਗੈਂਡਾ। ੪. ਵਿ- ਮੂਰਖ.
सं. संग्या- खड़ग.तलवार। २. देखो, गंडा। ३. गैंडा। ४. वि- मूरख.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. खड़्ग ਖੜ੍ਗ. ਸੰਗ੍ਯਾ- ਜੋ ਖੰਡਨ (ਭੇਦਨ) ਕਰੇ ਸੋ ਖੜਗ. ਦੇਖੋ, ਖਡ੍ ਧਾ. ਕ੍ਰਿਪਾਣ. ਸ਼੍ਰੀ ਸਾਹਿਬ. ਧਨੁਰਵੇਦ ਅਨੁਸਾਰ ਖੜਗ ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ. ਖੜਗ ਚਲਾਉਣ ਦੇ ਪ੍ਰਕਾਰ (ਤਲਵਾਰ ਦੇ ਹੱਥ) ੩੨ ਲਿਖੇ ਹਨ. "ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ। ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ." (ਸਨਾਮਾ) ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦) ੩. ਗੈਂਡੇ ਦਾ ਸਿੰਗ। ੪. ਗੈਂਡਾ....
ਦੇਖੋ, ਤਰਵਾਰ....
ਸੰਗ੍ਯਾ- ਸ਼ਕਟ. ਸ਼ਕਟੀ. ਦੋ ਪਹੀਆਂ ਦਾ ਛਕੜਾ, ਜੋ ਬੋਝ ਲੱਦਣ ਲਈ ਹੁੰਦਾ ਹੈ. ਛੋਟੀ ਗਾਡੀ (ਗਾੜੀ) ਸਵਾਰੀ ਦੇ ਕੰਮ ਭੀ ਆਉਂਦੀ ਹੈ, ਅਤੇ ਕਈ ਤਰਾਂ ਦੀ ਹੁੰਦੀ ਹੈ. ਹਣ ਇਹ ਪਦ ਪਹੀਏਦਾਰ ਸਵਾਰੀ ਲਈ ਆਮ ਵਰਤੀਦਾ ਹੈ....
ਸੰ. गण्डक ਗੰਡਕ. ਸੰਗ੍ਯਾ- ਖੜਗ. ਨੱਕ ਪੁਰ ਸਿੰਗ ਰੱਖਣ ਵਾਲਾ ਜੰਗਲੀ ਭੈਂਸੇ ਜੇਹਾ ਪਸ਼ੁ Rhinoceros. "ਗੈਂਡਾ ਮਾਰਿ ਹੋਮ ਜਗੁ ਕੀਏ ਦੇਵਤਿਆ ਕੀ ਬਾਣੇ." (ਵਾਰ ਮਲਾ ਮਃ ੧) ਗੈਂਡੇ ਦੇ ਚਮੜੇ ਦੀ ਢਾਲ ਪੁਰਾਣੇ ਜ਼ਮਾਨੇ ਬਹੁਤ ਵਰਤੀ ਜਾਂਦੀ ਸੀ, ਜੋ ਤੀਰ ਅਤੇ ਤਲਵਾਰ ਦੇ ਘਾਉ ਤੋਂ ਰਖ੍ਯਾ ਕਰਦੀ ਸੀ. ਹਿੰਦੂਮਤ ਵਿੱਚ ਗੈਂਡੇ ਦੇ ਸਿੰਗ ਦਾ ਅਰਘਾ ਦੇਵਤਾ ਅਤੇ ਪਿਤਰਾਂ ਨੂੰ ਜਲ ਦੇਣ ਲਈ ਬਹੁਤ ਪਵਿਤ੍ਰ ਮੰਨਿਆ ਹੈ। ੨. ਭਾਈ ਭਗਤੂਵੰਸ਼ੀ ਦੇਸੂ ਦਾ ਪੁਤ੍ਰ। ੩. ਚਾਹਲ ਗੋਤ ਦਾ ਇੱਕ ਸੁਲਤਾਨੀਆਂ ਜੱਟ, ਜੋ ਭਿੱਖੀ ਪਿੰਡ (ਰਾਜ ਪਟਿਆਲਾ) ਦਾ ਵਸਨੀਕ ਸੀ. ਇਸ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਸਿੱਖ ਕੀਤਾ ਅਤੇ ਪੰਜ ਤੀਰ ਬਖ਼ਸ਼ੇ....
ਦੇਖੋ, ਮੁਰ੍ਛ ਧਾ. ਸੰ. ਮੂਰ੍ਖ. ਵਿ- ਬੁੱਧਿ ਰਹਿਤ. ਦੇਖੋ, ਮੂਰ ੨. "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ." (ਮਃ ੧. ਵਾਰ ਮਾਝ) ੨. ਨਾ- ਤਜਰਬੇਕਾਰ. "ਹਮ ਮੂਰਖ ਮੂਰਖ ਮਨ ਮਾਹਿ." (ਧਨਾ ਮਃ ੩) ੩. ਸੰਗ੍ਯਾ- ਮਾਂਹ. ਉੜਦ. ਮਾਸ। ੪. ਬਨਮੂੰਗੀ....