ganuगंउ
ਸੰਗ੍ਯਾ- ਗਮਨ. ਗਤਿ. "ਵਹਿਣ ਤਿਦਾਊ ਗੰਉ ਕਰੇ." (ਸ. ਫਰੀਦ) ੨. ਦੇਖੋ, ਗਉਂ.
संग्या- गमन. गति. "वहिण तिदाऊ गंउ करे." (स. फरीद) २. देखो, गउं.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਦੇਖੋ, ਵਹਣ। ੨. ਸੰ. वहनि- ਵਹ੍ਨਿ. ਅਗਨਿ. ਆਤਿਸ਼. "ਕੁਲੰ ਕੋਟਿ ਹੋਮੇ ਵਿਖੇ ਵਹਿਣਕੁੰਡੰ." (ਗ੍ਯਾਨ) ਵਹ੍ਨਿਕੁੰਡ ਵਿੱਚ....
ਕ੍ਰਿ. ਵਿ- ਉਸ ਦਾਉ. ਉਸ ਪਾਸੇ. ਓਧਰ. "ਵਹਣੁ ਤਿਦਾਊ ਗੰਉ ਕਰੇ." (ਸ. ਫਰੀਦ)...
ਸੰਗ੍ਯਾ- ਗਮਨ. ਗਤਿ. "ਵਹਿਣ ਤਿਦਾਊ ਗੰਉ ਕਰੇ." (ਸ. ਫਰੀਦ) ੨. ਦੇਖੋ, ਗਉਂ....
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰਗ੍ਯਾ- ਸ੍ਵਾਰਥ. ਪ੍ਰਯੋਜਨ. ਮਤਲਬ. "ਗਉਂ ਪਿਹਾਵੇ ਜੌਂ, ਭਾਵੇਂ ਗਿੱਲੇ ਹੀ ਹੋਣ." (ਲੋਕੋ) ੨. ਘਾਤ. ਦਾਉ....