gaunगउं
ਸੰਗ੍ਯਾ- ਸ੍ਵਾਰਥ. ਪ੍ਰਯੋਜਨ. ਮਤਲਬ. "ਗਉਂ ਪਿਹਾਵੇ ਜੌਂ, ਭਾਵੇਂ ਗਿੱਲੇ ਹੀ ਹੋਣ." (ਲੋਕੋ) ੨. ਘਾਤ. ਦਾਉ.
संग्या- स्वारथ. प्रयोजन. मतलब. "गउं पिहावे जौं, भावें गिॱले ही होण." (लोको) २. घात. दाउ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸੁਆਰਥ....
ਸੰਗ੍ਯਾ- ਉਹ ਕਾਰਜ, ਜਿਸ ਵਿੱਚ ਚਿੱਤ ਦਾ ਲਗਾਉ ਹੋਵੇ. ਮਤਲਬ. ਗਰਜ....
ਅ਼. [مطلب] ਸੰਗ੍ਯਾ- ਤ਼ਲਬ ਦੀ ਥਾਂ. ਮੁਰਾਦ. ਮਨਸ਼ਾ। ੨. ਮਾਨਸਿਕ ਭਾਵ। ੩. ਸ੍ਵਾਰਥ. "ਹੈਂ ਮਤਲਬ ਕੇ ਮੀਤ ਵਿਸਾਲ." (ਗੁਪ੍ਰਸੂ)...
ਸੰਗ੍ਯਾ- ਸ੍ਵਾਰਥ. ਪ੍ਰਯੋਜਨ. ਮਤਲਬ. "ਗਉਂ ਪਿਹਾਵੇ ਜੌਂ, ਭਾਵੇਂ ਗਿੱਲੇ ਹੀ ਹੋਣ." (ਲੋਕੋ) ੨. ਘਾਤ. ਦਾਉ....
ਦੇਖੋ, ਜੌ ੨....
ਸੰ. ਸੰਗ੍ਯਾ- ਪ੍ਰਹਾਰ. ਚੋਟ। ੨. ਤੀਰ. ਬਾਣ। ੩. ਮਾਰਨਾ. ਹਤ੍ਯਾ. "ਕਰੈ ਸੁ ਘਾਤ ਘਾਤ ਕੋ ਪਾਇ." (ਗੁਪ੍ਰਸੂ) ੪. ਦਾਉ. ਪੇਂਚ. "ਐਸ ਘਾਤ ਫਿਰ ਹਾਥ ਨ ਐਹੈ." (ਵਿਚਿਤ੍ਰ)...
ਸੰਗ੍ਯਾ- ਦਾਵ. ਘਾਤ. ਯੋਗ੍ਯ ਮੌਕਾ. ਫ਼ਾ. ਦਾਉ. "ਅਬ ਜੂਝਨ ਕੋ ਦਾਉ." (ਮਾਰੂ ਕਬੀਰ) ੨. ਸਮਾਂ. ਵੇਲਾ. ਅਵਸਰ. "ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ." (ਬਸੰ ਮਃ ੫)...