grandhiग्रंथि
ਸੰ. ग्रन्थि ਸੰਗ੍ਯਾ- ਗੱਠ. ਗਾਂਠ। ੨. ਗਠੜੀ। ੩. ਸ਼ਰੀਰ ਦੇ ਜੋੜਾਂ ਦੀ ਗਿਲਟੀ। ੪. ਇੱਕ ਰੋਗ, ਜਿਸ ਨਾਲ ਜੋੜਾਂ ਵਿੱਚ ਦਰਦ ਅਤੇ ਸੋਜ ਹੁੰਦੀ ਹੈ. ਦੇਖੋ, ਗਠੀਆ। ੫. ਕੁਟਿਲਤਾ। ੬. ਮਾਯਾ- ਜਾਲ.
सं. ग्रन्थि संग्या- गॱठ. गांठ। २. गठड़ी। ३. शरीर दे जोड़ां दी गिलटी। ४. इॱक रोग, जिस नाल जोड़ां विॱच दरद अते सोज हुंदी है. देखो, गठीआ। ५. कुटिलता। ६. माया- जाल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਗ੍ਰੰਥਿ. ਸੰਗ੍ਯਾ- ਗੱਠ. ਗਿਰਹ। ੨. ਜੋੜ....
ਸੰਗ੍ਯਾ- ਗ੍ਰੰਥਿ. ਗੱਠ. ਗਿਰਹ. "ਹਉਮੈ ਬਿਨਠੀ ਗਾਠੇ." (ਸੂਹੀ ਛੰਤ ਮਃ ੫) ੨. ਦੇਖੋ, ਗਾਂਠਨਾ. "ਹਉ ਬਿਨੁ ਗਾਂਠੇ ਜਾਇ ਪਹੂਚਾ." (ਸੋਰ ਰਵਿਦਾਸ)...
ਸੰਗ੍ਯਾ- ਗੰਢ (ਗ੍ਰੰਥਿ) ਦੇਕੇ ਬੰਨ੍ਹੀ ਹੋਈ ਪੰਡ. ਪੋਟ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਵਿ- ਦਰ (ਡਰ) ਦੇਣ ਵਾਲਾ. ਡਰਾਉਣ ਵਾਲਾ। ੨. ਸੰਗ੍ਯਾ- ਹਿੰਦੂਕੁਸ਼ ਪਹਾੜ ਦੇ ਆਸ ਪਾਸ ਦਾ ਦੇਸ਼, ਜਿਸ ਦਾ ਕਿਨਾਰਾ ਕਸ਼ਮੀਰ ਨੂੰ ਲਗਦਾ ਹੈ। ੩. ਸ਼ਿੰਗਰਫ. ਹਿੰਗੁਲ। ੪. ਫ਼ਾ. [درد] ਦੁੱਖ. ਪੀੜ. "ਦਰਦ ਨਿਵਾਰਹਿ ਜਾਕੇ ਆਪੇ." (ਬਾਵਨ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਸੋਜਾ. ਵਰਮ. ਸੰ. शोथ ਸ਼ੋਥ।#੨. ਫ਼ਾ. [سوز] ਸੋਜ਼. ਜਲਨ. ਦਾਹ. ਸੋਜ਼ਸ਼. "ਵਿਸਫੋਟ ਸਘਨ ਤੇ ਸੋਜ ਗਾਤ." (ਗੁਪ੍ਰਸੂ) ੩. ਇਹ ਸ਼ਬਦਾਂ ਦੇ ਅੰਤ ਆਕੇ ਜਲਾਉਣ ਵਾਲਾ ਦਾ ਅਰਥ ਦਿੰਦਾ ਹੈ. ਜੈਸੇ- ਦਿਲਸੋਜ਼....
ਗਠਕਤਰਾ. ਠਗ। ੨. ਅੰਗਾਂ ਦੀ ਗੱਠਾਂ (ਜੋੜਾਂ) ਵਿੱਚ ਹੋਣ ਵਾਲਾ ਇੱਕ ਰੋਗ. ਸੰ. ਸੰਧਿਵਾਤ. [نقرس] ਨਕ਼ਰਸ. Gout. ਗੰਠ (ਗੰਢਾਂ- ਜੋੜਾਂ) ਵਿੱਚ ਇਸ ਤੋਂ ਪੀੜ ਹੁੰਦੀ ਹੈ, ਇਸ ਕਾਰਣ ਇਹ ਨਾਉਂ ਹੈ. ਇਹ ਹਵਾ ਦੇ ਵਿਗਾੜ ਤੋਂ ਬਾਦੀ ਦੀ ਬੀਮਾਰੀ ਹੈ. ਸਰੀਰ ਸੁਸਤ ਹੋ ਕੇ ਅੰਗਾਂ ਦੇ ਜੋੜਾਂ ਵਿੱਚ ਦਰਦ ਅਤੇ ਸੋਜ ਹੋ ਜਾਂਦੀ ਹੈ. ਕਦੇ ਕਦੇ ਪੀੜ ਨਾਲ ਤਾਪ ਭੀ ਹੋ ਜਾਂਦਾ ਹੈ. ਗਠੀਆ ਕਈ ਕਾਰਣਾਂ ਤੋਂ ਹੁੰਦਾ ਹੈ, ਉਨ੍ਹਾਂ ਦੇ ਅਨੁਸਾਰ ਹੀ ਇਲਾਜ ਕਰਣਾ ਸੁਖਦਾਇਕ ਹੈ. ਇਸ ਰੋਗ ਦੇ ਮੁੱਖ ਕਾਰਣ ਇਹ ਹਨ-#ਬਹੁਤ ਬੈਠੇ ਰਹਿਣਾ, ਕਸਰਤ ਨਾ ਕਰਨੀ, ਚਿਕਨੇ ਅਤੇ ਭਾਰੀ ਪਦਾਰਥ ਖਾਣੇ, ਤਾਪ ਵਿੱਚ ਹਵਾ ਲੱਗ ਜਾਣੀ, ਸਰਦ ਮੁਲਕ ਵਿੱਚ ਵਸਤ੍ਰ ਆਦਿਕ ਦੀ ਬੇਪਰਵਾਹੀ ਕਰਨੀ, ਨੰਗੇ ਪੈਰੀਂ ਫਿਰਨਾ, ਆਤਸ਼ਕ ਅਤੇ ਸੁਜਾਕ ਦਾ ਜਹਿਰ ਸ਼ਰੀਰ ਵਿੱਚ ਰਹਿਣਾ, ਕੱਚੀਆਂ ਧਾਤਾਂ ਖਾਣੀਆਂ, ਬਹੁਤੀ ਸ਼ਰਾਬ ਪੀਣੀ, ਪੇਸ਼ਾਬ ਦੇ ਰੋਗ ਹੋਣੇ ਆਦਿਕ. ਇਹ ਰੋਗ ਮੌਰੂਸੀ ਭੀ ਹੋਇਆ ਕਰਦਾ ਹੈ.#ਗਠੀਏ ਦੇ ਸਾਧਾਰਣ ਇਲਾਜ ਇਹ ਹਨ-#(ੳ) ਤੁੰਮੇ ਦੀ ਜੜ, ਮਘਪਿੱਪਲ, ਦੋ ਦੋ ਮਾਸ਼ੇ, ਗੁੜ ਇੱਕ ਤੋਲਾ ਮਿਲਾਕੇ ਦੋ ਦੋ ਮਾਸ਼ੇ ਦੀ ਗੋਲੀਆਂ ਕਰਨੀਆਂ, ਦੋ ਗੋਲੀਆਂ ਰੋਜ ਜਲ ਨਾਲ ਖਾਣੀਆਂ.#(ਅ) ਇਰੰਡ ਦੇ ਤੇਲ ਦੀ ਜੋੜਾਂ ਤੇ ਮਾਲਿਸ਼ ਕਰਨੀ.#(ੲ) ਸੁਰੰਜਾਂ ਮਿੱਠੀਆਂ, ਅਸਗੰਧ, ਬਿਧਾਰਾ, ਸੁੰਢ, ਸੌਂਫ, ਇਨ੍ਹਾਂ ਨੂੰ ਪੀਹ ਛਾਣਕੇ, ਬਰੋਬਰ ਦੀ ਖੰਡ ਪਾ ਕੇ ਚਾਰ ਚਾਰ ਮਾਸ਼ੇ ਦੀਆਂ ਪੁੜੀਆਂ ਕਰਨੀਆਂ. ਇੱਕ ਪੁੜੀ ਸਵੇਰੇ ਇੱਕ ਸੰਝ ਨੂੰ ਗਰਮ ਦੁੱਧ ਨਾਲ ਛਕਣੀ.#(ਸ) ਯੋਗਰਾਜ ਗੁੱਗਲ ਵਰਤਣੀ.#(ਹ) ਤਾਰਪੀਨ ਦਾ, ਤਿਲਾਂ ਦਾ, ਕਾਫੂਰੀ, ਕੁੱਠ ਦਾ ਤੇਲ ਅਤੇ ਨਾਰਾਯਣੀ ਤੇਲ ਜੋੜਾਂ ਉੱਪਰ ਮਲਣਾ.#(ਕ) ਅਸਗੰਧ ਦਾ ਚੂਰਨ ਤਿੰਨ ਮਾਸ਼ੇ, ਛੀ ਮਾਸ਼ੇ ਖੰਡ ਮਿਲਾਕੇ ਬਕਰੀ ਦੇ ਦੁੱਧ ਨਾਲ ਫੱਕਣਾ। ੩. ਗਾਂਠ ਮੇਂ, ਗੰਢ ਵਿੱਚ "ਇਤਨਕੁ ਖਟੀਆ ਗਠੀਆ ਮਟੀਆ" (ਕੇਦਾ ਕਬੀਰ) ਐਨੀ ਮਾਇਆ ਖੱਟੀ ਹੈ, ਇਤਨੀ ਪੱਲੇ ਹੈ, ਇਤਨੀ ਦੱਬੀ ਹੋਈ ਹੈ....
ਸੰਗ੍ਯਾ- ਟੇਢ. ਵਿੰਗ। ੨. ਕਪਟ. ਛਲ. "ਬੈਠਤ ਊਠ ਕੁਟਿਲਤਾ ਚਾਲਹਿ." (ਗਉ ਕਬੀਰ) "ਹਰਿ ਕਾਟੀ ਕੁਟਿਲਤਾ" (ਸਾਰ ਮਃ ੫)...
ਦੇਖੋ, ਮਾਇਆ. "ਮਾਯਾਮੋਹ ਭਰਮਪੈ ਭੂਲੇ." (ਸਵੈਯੇ ਮਃ ੪. ਕੇ) ੨. ਸਮਾਯਾ. ਖਟਾਯਾ. "ਨਹਿ ਏਕਨ ਕੇ ਉਰ ਆਨਂਦ ਮਾਯੋ." (ਕ੍ਰਿਸਨਾਵ)...
ਸੰ. ਸੰਗ੍ਯਾ- ਝਰੋਖਾ। ੨. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ." (ਸ੍ਰੀ ਅਃ ਮਃ ੧) ੩. ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ." (ਗੁਪ੍ਰਸੂ੍ਯ) ੪. ਸਮੁਦਾਯ ਗਰੋਹ. "ਨਾਸ ਭਏ ਅਘ ਜਾਲ." (ਗੁਪ੍ਰਸੂ) ੫. ਅਹੰਕਾਰ। ੬. ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪ੍ਰਵਾਲ। ੭. ਅ਼. [جعل] ਜਅ਼ਲ ਝੂਠੀ ਬਣਾਉਟ। ੫. ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ." (ਸਲੋਹ) ੯. ਸਿੰਧੀ. ਜ਼ਾਲ. ਇਸਤ੍ਰੀ....