gatdharī, gatdharhīगठरी, गठड़ी
ਸੰਗ੍ਯਾ- ਗੰਢ (ਗ੍ਰੰਥਿ) ਦੇਕੇ ਬੰਨ੍ਹੀ ਹੋਈ ਪੰਡ. ਪੋਟ.
संग्या- गंढ (ग्रंथि)देके बंन्ही होई पंड. पोट.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਜੋੜ. ਮੇਲ. ਸੰਬੰਧ। ੨. ਗੱਠ. ਗ੍ਰੰਥਿ। ੩. ਮਿਤ੍ਰਤਾ. "ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ." (ਸੁਖਮਨੀ) ਦੇਖੋ, ਗੰਢੁ....
ਸੰ. ग्रन्थि ਸੰਗ੍ਯਾ- ਗੱਠ. ਗਾਂਠ। ੨. ਗਠੜੀ। ੩. ਸ਼ਰੀਰ ਦੇ ਜੋੜਾਂ ਦੀ ਗਿਲਟੀ। ੪. ਇੱਕ ਰੋਗ, ਜਿਸ ਨਾਲ ਜੋੜਾਂ ਵਿੱਚ ਦਰਦ ਅਤੇ ਸੋਜ ਹੁੰਦੀ ਹੈ. ਦੇਖੋ, ਗਠੀਆ। ੫. ਕੁਟਿਲਤਾ। ੬. ਮਾਯਾ- ਜਾਲ....
ਬੰਨ੍ਹ (ਬਾਂਧ) ਕੇ, "ਬੰਨ੍ਹਿ ਉਠਾਈ ਪੋਟਲੀ." (ਸ. ਫਰੀਦ) ੨. ਸੰ. वन्हि- ਵਹ੍ਨਿ. ਸੰਗ੍ਯਾ- ਅਗਨਿ. "ਖੰ ਪੌਨ ਬੰਨ੍ਹਿ ਪਾਣੀ." (ਨਾਪ੍ਰ) ੩. ਭਿਲਾਵਾ। ੪. ਦੇਖੋ, ਚਿਤ੍ਰਕ ੩....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. पण्ड. ਧਾ- ਇਕੱਠਾ ਕਰਨਾ, ਢੇਰ ਕਰਨਾ। ੨. ਸੰਗ੍ਯਾ- ਗਠੜੀ. ਪੋਟ. "ਤਿਹਾ ਗੁਣਾ ਕੀ ਪੰਡ ਉਤਾਰੈ." (ਮਲਾ ਮਃ ੩) ੩. ਦੋ ਗਜ਼ ਚੌੜੇ ਅਤੇ ਤਿੰਨ ਗਜ਼ ਲੰਮੇ ਵਸਤ੍ਰ ਵਿੱਚ ਜਿਤਨਾ ਨੀਰਾ ਆਦਿ ਪਦਾਰਥ ਬੰਨ੍ਹਿਆ ਜਾ ਸਕੇ, ਉਤਨਾ ਪ੍ਰਮਾਣ. ਤਿੰਨ ਮਣ ਕੱਚਾ ਬੋਝ (ਇੱਕ ਮਣ ਸਾਢੇ ਬਾਰਾਂ ਸੇਰ ਪੱਕਾ). ੩. ਸੰ. ਹੀਜੜਾ. ਨਪੁੰਸਕ। ੪. ਰਾਜਾ ਪਾਂਡੁ, ਜੋ ਪਾਂਡਵਾ ਦਾ ਵੇਡਰਾ ਸੀ. "ਪੰਡ ਰਾਜ ਜਹਿਂ ਜੋਗ ਕਮਾਵਾ." (ਵਿਚਿਤ੍ਰ)...
ਸੰ. ਪੋਟਲ. ਸੰਗ੍ਯਾ- ਗਠੜੀ. ਪੋਟਲਿਕਾ. ਪੰਡ. "ਜਉ ਲਉ ਪੋਟ ਉਠਾਈ ਚਲਿਆਉ ਤਉ ਲਉ ਡਾਨ ਭਰੇ." (ਗਉ ਮਃ ੫) "ਬੰਨਿ ਉਠਾਈ ਪੋਟਲੀ." (ਸ. ਫਰੀਦ)...