gaunaगौण
ਦੇਖੋ, ਗਉਣ। ੨. ਸੰ. ਵਿ- ਸਾਮਾਨ੍ਯ. ਸਾਧਾਰਣ. ਜੋ ਮੁੱਖ ਨਾ ਹੋਵੇ। ੩. ਸਹਾਇਕ। ੪. ਗੌਣੀ ਲੱਛਣਾਂ ਕਰਕੇ ਜਿਸ ਅਰਥ ਦਾ ਗ੍ਯਾਨ ਹੋਵੇ.
देखो, गउण। २. सं. वि- सामान्य. साधारण. जो मुॱख ना होवे। ३. सहाइक। ४. गौणी लॱछणां करके जिस अरथ दा ग्यान होवे.
ਸੰ. ਗਮਨ. ਸੰਗ੍ਯਾ- ਜਾਣਾ. ਫਿਰਨਾ. "ਗਉਣ ਕਰੇ ਚਹੁ ਕੁੰਟ ਕਾ." (ਸ੍ਰੀ ਅਃ ਮਃ ੫) "ਨਮੋ ਸਰਬਗਉਣੇ." (ਜਾਪੁ) ੨. ਆਵਾਗਮਨ. "ਚੂਕਾ ਗਉਣੁ ਮਿਟਿਆ ਅੰਧਿਆਰ." (ਪ੍ਰਭਾ ਅਃ ਮਃ ੫) ੩. ਦੇਖੋ, ਆਤਮਗਉਣੁ। ੪. ਦੇਖੋ, ਗੌਣ....
ਸੰ. ਸੰਗ੍ਯਾ- ਤੁੱਲਤਾ ਦਾ ਭਾਵ. ਦੇਖੋ, ਪੂਰੀਅਲੇ। ੨. ਤੁੱਲਤਾ ਮਿਲਾਉਣ ਵਾਲਾ ਧਰਮ. ਜੈਸੇ- ਮੁਖ ਚੰਦ੍ਰਮਾ ਜੇਹਾ ਰੌਸ਼ਨ ਹੈ, ਇੱਥੇ ਰੌਸ਼ਨ ਸਾਮਾਨ੍ਯ ਹੈ। ੩. ਜਾਤਿ ਵਿੱਚ ਰਹਿਣ ਵਾਲਾ ਸਾਧਾਰਣ ਧਰਮ, ਜੈਸੇ- ਆਦਮੀ ਵਿੱਚ ਆਦਮੀਯਤ, ਬ੍ਰਾਹਮਣ ਵਿੱਚ ਬ੍ਰਾਹਮਣਤ੍ਵ, ਛਤ੍ਰੀ ਵਿੱਚ ਛਤ੍ਰੀਪਨ ਆਦਿ। ੪. ਵਿ- ਮਾਮੂਲੀ. ਆਮ। ੫. ਸੰਗ੍ਯਾ- ਇੱਕ ਅਰਥਾਲੰਕਾਰ. ਜਿਸ ਥਾਂ ਤੁੱਲ ਰੂਪ ਗੁਣ ਆਦਿਕ ਵਾਲੇ ਪਦਾਰਥਾਂ ਦੀ ਸਮਾਨਤਾ ਹੋਵੇ, ਪਰ ਮੀਲਿਤ ਦੀ ਤਰਾਂ ਅਭੇਦਤਾ ਨਾ ਹੋਵੇ, ਕਿੰਤੁ ਭੇਦ ਬਣਿਆ ਰਹੇ, ਐਸਾ ਵਰਣਨ "ਸਾਮਾਨ੍ਯ" ਅਲੰਕਾਰ ਹੈ.#ਉਦਾਹਰਣ-#ਸੇਤ ਸਾਜ ਸਾਜ ਚਲੀ ਸਾਂਵਰੇ ਕੀ ਪ੍ਰੀਤਿ ਕਾਜ#ਚਾਂਦਨੀ ਮੈ ਰਾਧਾ ਮਾਨੋ ਚਾਂਦਨੀ ਸੀ ਹਨਐਗਈ.#(ਕ੍ਰਿਸਨਾਵ)#ਬੈਠਾ ਚਮਕੌਰ ਦੀ ਅਟਾਰੀ ਭਾਈ ਸੰਤ ਸਿੰਘ#ਬਾਣ ਵਰਖਾਵੈ ਵੈਰੀ ਜਾਨੈ ਦਸ਼ਮੇਸ਼ ਹੈ.¹...
ਵਿ- ਆਧਾਰ ਸਹਿਤ ਕਰਨ ਵਾਲਾ. ਆਸਰਾ ਦੇਣ ਵਾਲਾ. "ਪਿਰ ਤੈਡਾ ਮਨ ਸਾਧਾਰਣ." (ਵਾਰ ਰਾਮ ੨. ਮਃ ੫) ੨. ਸੰ. ਸਮਾਨ. ਬਰਾਬਰ। ੩. ਆਮ. ਜੋ ਖ਼ਾਸ ਨਹੀਂ। ੪. ਮਾਮੂਲੀ। ੫. ਸਭ ਦਾ ਸਾਂਝਾ। ੬. ਗੋਇੰਦਵਾਲ ਦਾ ਵਸਨੀਕ ਇੱਕ ਲੁਹਾਰ, ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਗੁਰੁਮੁਖ ਪਦਵੀ ਦਾ ਅਧਿਕਾਰੀ ਹੋਇਆ. ਇਸ ਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ. ਇਸ ਦਾ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖ਼ਸ਼ੀ। ੭. ਦੇਖੋ, ਸਾਧਾਰਨ ੨....
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਵਿ- ਸਹਾਯਕ. ਸਹਾਇਤਾ ਕਰਨ ਵਾਲਾ....
ਸ਼ੰਗ੍ਯਾ- ਲਕ੍ਸ਼੍ਣਾ (ਲੱਛਣਾਂ) ਦਾ ਇਕ ਭੇਦ. ਕਿਸੇ ਵਸ੍ਤੁ ਦਾ ਗੁਣ ਦੂਸਰੇ ਥਾਂ ਆਰੋਪਣਾ ਜੈਸੇ- "ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾਖੀਣਾ." (ਭਾਗੁ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਦੇਖੋ, ਗਿਆਨ....