gomukhaगोमुख
ਸੰ. ਸੰਗ੍ਯਾ- ਰਣਸ਼੍ਰਿੰਗ. ਰਣਸਿੰਘਾ. "मृदङ्गा झर्झरा भेर्य्यः पणवाण्क गोमुखाः " (ਮਹਾਭਾਰਤ, ਦ੍ਰੋਣ ਪਰਵ, ਅਃ ੮੨) ੨. ਇੱਕ ਸੰਖ, ਜਿਸ ਦਾ ਮੁਖ ਗਊ ਜੇਹਾ ਹੁੰਦਾ ਹੈ। ੩. ਵਿ- ਮਨ ਦਾ ਖੋਟਾ, ਮੂੰਹ ਦਾ ਮਿੱਠਾ (ਜਾਂ ਚੁਪ ਕੀਤਾ) ਆਦਮੀ.
सं. संग्या- रणश्रिंग. रणसिंघा. "मृदङ्गा झर्झरा भेर्य्यः पणवाण्क गोमुखाः " (महाभारत, द्रोण परव, अः ८२) २. इॱक संख, जिस दा मुख गऊ जेहा हुंदा है। ३. वि- मन दा खोटा, मूंह दा मिॱठा (जांचुप कीता) आदमी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰਣਸ਼੍ਰਿੰਗ. ਸਿੰਗ ਦੇ ਆਕਾਰ ਦਾ ਇੱਕ ਤਿੰਨ ਵਿੰਗਾਂ ਵਾਲਾ ਧਾਤੁ ਦਾ ਵਾਜਾ, ਜਿਸ ਦਾ ਇੱਕ ਸਿਰਾ ਪਤਲਾ ਅਤੇ ਦੂਜਾ ਬਹੁਤ ਚੌੜਾ ਹੁੰਦਾ ਹੈ. ਇਸ ਨਾਲ ਰਣ ਵੇਲੇ ਸਿੰਘਾਨਾਦ ਕਰੀਦਾ ਹੈ. ਹੁਣ ਇਹ ਵਾਜਾ ਸਾਧਾਂ ਦੇ ਅਖਾੜਿਆਂ ਅਤੇ ਦੇਵਮੰਦਿਰਾਂ ਵਿੱਚ ਵਜਾਇਆ ਜਾਂਦਾ ਹੈ....
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਸੰ. ਸੰਗ੍ਯਾ- ਕਠੌਤਾ. ਕਾਠ ਦਾ ਪਾਤ੍ਰ। ੨. ਕੱਚਾ ਬੱਤੀ ਸੇਰ ਤੋਲ। ੩. ਪੱਤਿਆਂ ਦਾ ਡੂਨਾ। ੪. ਵ੍ਰਿਕ੍ਸ਼੍. ਦਰਖ਼ਤ। ੫. ਪੁਰਾਣਾਂ ਅਨੁਸਾਰ ਇੱਕ ਪਹਾੜ, ਜਿਸ ਉੱਪਰ ਵਿਸ਼ਲ੍ਯਕਰਣੀ ਬੂਟੀ ਹੁੰਦੀ ਹੈ. ਦੇਖੋ, ਸਰਬੌਖਧਿ ਪਰਵਤ। ੬. ਕੇਲਾ। ੭. ਦ੍ਰੋਣਾਚਾਰਯ. ਮਹਾਭਾਰਤ ਅਨੁਸਾਰ ਕਥਾ ਇਉਂ ਹੈ ਕਿ ਗੰਗਾ ਕਿਨਾਰੇ ਭਰਦ੍ਵਾਜ ਰਿਖੀ ਰਹਿਂਦਾ ਸੀ. ਘ੍ਰਿਤਾਚੀ ਅਪਸਰਾ ਨੂੰ ਦੇਖਕੇ ਇੱਕ ਵਾਰ ਉਸ ਦਾ ਵੀਰਜ ਪਾਤ ਹੋਗਿਆ, ਜਿਸ ਨੂੰ ਉਸ ਨੇ ਕਾਠ ਦੇ ਦ੍ਰੋਣ (ਬਰਤਨ) ਵਿੱਚ ਰੱਖਲਿਆ. ਇਸ ਤੋਂ ਪੈਦਾ ਹੋਇਆ ਪੁਤ੍ਰ ਦ੍ਰੋਣ ਕਹਾਇਆ. ਦ੍ਰੋਣ ਨੇ ਭਰਦ੍ਵਾਜ ਦੇ ਚੇਲੇ ਅਗਨਿਵੇਸ਼ ਤੋਂ ਸ਼ਸਤ੍ਰਵਿਦ੍ਯਾ ਸਿੱਖੀ, ਅਤੇ ਸ਼ਰਦਵਾਨ ਦੀ ਪੁਤ੍ਰੀ ਕ੍ਰਿਪਾ ਨਾਲ ਸ਼ਾਦੀ ਕਰਾਈ, ਜਿਸ ਤੋਂ ਅਸ਼੍ਵੱਥਾਮਾ ਪੁਤ੍ਰ ਪੈਦਾ ਹੋਇਆ. ਦ੍ਰੋਣ ਨੇ ਮਹੇਂਦ੍ਰ ਪਰਵਤ ਤੇ ਜਾਕੇ ਪਰਸ਼ੁ ਰਾਮ ਤੋਂ ਭੀ ਅਸਤ੍ਰਵਿਦ੍ਯਾ ਸਿੱਖੀ. ਭੀਸਮਪਿਤਾਮਾ ਨੇ ਧ੍ਰਿਤਰਾਸਟ੍ਰ ਦੇ ਪੁਤ੍ਰ ਦੁਰਯੋਧਨਾਦਿ ਅਤੇ ਪੰਡੁ ਦੇ ਪੁਤ੍ਰ ਯੁਧਿਸ੍ਠਿਰ, ਭੀਮ ਆਦਿ ਦ੍ਰੋਣ ਦੇ ਚੇਲੇ ਕੀਤੇ, ਅਤੇ ਦ੍ਰੋਣ ਨੂੰ ਘਰ ਰੱਖਕੇ ਵਡਾ ਸਨਮਾਨ ਕੀਤਾ. ਮਹਾਭਾਰਤ ਦੇ ਜੰਗ ਵਿਚ ਦ੍ਰੋਣ ਨੇ ਕੌਰਵਾਂ ਦਾ ਸਾਥ ਦਿੱਤਾ ਅਤੇ ਧ੍ਰਿਸ੍ਟਦ੍ਯੁਮਨ ਦੇ ਹੱਥੋਂ ਮੋਇਆ. "ਭਏ ਦ੍ਰੋਣ ਸੇਨਾਪਤੀ ਸੈਨਪਾਲੰ। ਭਯੋ ਘੋਰ ਯੁੱਧੰ ਤਹਾਂ ਤੌਨ ਕਾਲੰ." (ਜਨਮੇਜਯਰਾਜ) ੮. ਪਿਆਲਾ. ਕਟੋਰਾ. "ਭਰਭਰ ਦ੍ਰੋਣ ਸ੍ਰੋਣ ਅਰੁ ਮੇਦਾ ਪੀਵਤ ਭੂਤ ਸਕਾਮੰ." (ਸਲੋਹ)...
ਦੇਖੋ, ਪਰਬ....
ਸੰ. शङ्ख ਸੰਗ੍ਯਾ- ਸਮੁੰਦਰ ਦਾ ਇੱਕ ਜੀਵ, ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰਾਂ ਵਜਾਉਂਦੇ ਹਨ. "ਸੰਖਨ ਕੀ ਧੁਨਿ ਘੰਟਨ ਕੀ ਕਰ." (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. "ਸਿੰਘ ਚੜੀ ਮੁਖ ਸੰਖ ਬਜਾਵਤ." (ਚੰਡੀ ੧) ਸੰਖ ਨੂੰ ਵਿਸਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ। ੨. ਵਿਸਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. "ਸੰਖ ਚਕ੍ਰ ਮਾਲਾ ਤਿਲਕ ਬਿਰਾਜਤ." (ਮਾਰੂ ਨਾਮਦੇਵ)। ੩. ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। ੪. ਇੱਕ ਗਿਣਤੀ. ੧੦੦੦੦੦੦੦੦੦੦੦੦੦। ੫. ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। ੬. ਕਪਾਲ. ਸਿਰ ਦੀ ਹੱਡੀ। ੭. ਇੱਕ ਦੈਤ (ਸੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿਸਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. "ਸੰਖਾਸੁਰ ਮਾਰੇ ਵੇਦ ਉਧਾਰੇ." (ਮੱਛਾਵ) ਸ਼ਤਪਥ ਵਿੱਚ ਸ਼ੰਖਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ, ਮਤਸ੍ਯ ਅਵਤਾਰ। ੮. ਦੇਖੋ, ਸੰਖ੍ਯ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਮੁਖ। ੨. ਚੇਹਰਾ....
ਦੇਖੋ, ਮਿਠਾ। ੨. ਦੇਖੋ, ਮੀਆਂ ਮਿੱਠਾ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰ. चुप् ਧਾ- ਧੀਰੇ- ਧੀਰੇ ਚਲਨਾ। ੨. ਸੰਗ੍ਯਾ- ਖ਼ਾਮੋਸ਼ੀ. ਮੌਨ। ੩. ਵਿ- ਖ਼ਾਮੋਸ਼. ਅਬੋਲਾ. ਮੌਨੀ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...