goghana, goghnaगोघन, गोघ्न
ਸੰ. ਵਿ- ਗਊ ਮਾਰਨ ਵਾਲਾ. ਗੋਹਤ੍ਯਾ ਕਰਨ ਵਾਲਾ। ੨. ਸੰਗ੍ਯਾ- ਅਤਿਥਿ. ਪਰਾਹੁਣਾ. ਪੁਰਾਣੇ ਸਮੇਂ ਇਹ ਰੀਤਿ ਸੀ ਕਿ ਪਰਾਹੁਣੇ ਦੇ ਘਰ ਆਉਣ ਪੁਰ ਉਸ ਦੀ ਖਾਤਿਰ ਲਈ ਗੋਹਤ੍ਯਾ ਕੀਤੀ ਜਾਂਦੀ ਸੀ. ਇਸ ਲਈ ਅਤਿਥਿ ਦਾ ਨਾਉਂ ਗੋਘ੍ਨ ਪੈ ਗਿਆ. "अथापि ब्राह्मणाय वा राजन्याय वा त्र्पभ्यागताय वा महोक्षं वा महाजं वा पचेदेवमस्यातिथ्यं कुर्वन्तीति" (ਵਸ਼ਿਸ੍ਠ ਸਿਮ੍ਰਿਤਿ ਅਃ ੪)#ਅਰਥਾਤ- ਬ੍ਰਾਹਮਣ ਜਾਂ ਛਤ੍ਰੀ ਦੇ ਅਭ੍ਯਾਗਤ ਹੋਣ ਪੁਰ, ਉਨ੍ਹਾਂ ਵਾਸਤੇ ਵਡਾ ਬੈਲ ਜਾਂ ਵਡਾ ਬਕਰਾ ਪਕਾਵੇ, ਇਸ ਤਰ੍ਹਾਂ ਮਿਹਮਾਨਦਾਰੀ ਕਰਨ ਦਾ ਨਿਯਮ ਹੈ.
सं. वि- गऊ मारन वाला. गोहत्या करन वाला। २. संग्या- अतिथि. पराहुणा. पुराणे समें इह रीति सी कि पराहुणे दे घर आउण पुर उस दी खातिर लई गोहत्या कीती जांदी सी. इस लई अतिथि दा नाउं गोघ्न पै गिआ. "अथापि ब्राह्मणाय वा राजन्याय वा त्र्पभ्यागताय वा महोक्षं वा महाजं वा पचेदेवमस्यातिथ्यं कुर्वन्तीति" (वशिस्ठ सिम्रिति अः ४)#अरथात- ब्राहमण जां छत्री दे अभ्यागत होण पुर, उन्हां वासते वडा बैल जां वडा बकरा पकावे, इस तर्हां मिहमानदारी करन दा नियम है.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜਿਸ ਦੇ ਆਉਣ ਦੀ ਕੋਈ ਤਿਥਿ ਮੁਕੱਰਰ ਨਹੀਂ. ਅਚਾਨਕ ਆਉਣ ਵਾਲਾ. ਪਰਾਹੁਣਾ. ਅਭ੍ਯਾਗਤ। ੨. ਕੁਸ਼ੁ ਦਾ ਪੁਤ੍ਰ, ਰਾਮਚੰਦ੍ਰ ਜੀ ਦਾ ਪੋਤਾ, ਜੋ ਕੁਮੁਦਵਤੀ ਦੇ ਗਰਭ ਤੋਂ ਪੈਦਾ ਹੋਇਆ....
ਸੰ. ਪ੍ਰਾਹੁਣ ਅਤੇ ਪ੍ਰਘੁਣ. ਸੰਗ੍ਯਾ- ਜੋ ਪ੍ਰਘੂਰ੍ਣ ਕਰਦਾ ਰਹੇ, ਅਰਥਾਤ ਵਿਚਰਣ ਵਾਲਾ, ਅਤਿਥਿ. ਮਿਹਮਾਨ. "ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ." (ਵਾਰ ਗਉ ੨. ਮਃ ੫) ਜੀਵ ਨੂੰ ਅਨੇਕ ਦੇਹਾਂ ਵਿੱਚ ਨਿਵਾਸ ਕਰਨ ਦੇ ਕਾਰਣ ਪਰਾਹੁਣਾ ਲਿਖਿਆ ਹੈ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਅ਼. [خاطِر] ਸੰਗ੍ਯਾ- ਸਨਮਾਨ. ਆਦਰ। ੨. ਇਰਾਦਾ. ਸੰਕਲਪ। ੩. ਧ੍ਯਾਨ. ਤੱਵਜੋ. "ਨਿਜ ਖਾਤਿਰ ਮੇ ਕਿਸੇ ਨ ਲ੍ਯਾਵੈ." (ਗੁਪ੍ਰਸੂ) ੪. ਤਸੱਲੀ. "ਉੱਤਰ ਦੇਹੁ ਪੀਰ ਤੁਮ ਦੀਰਘ ਜਿਸ ਤੇ ਮਮ ਖਾਤਿਰ ਹ੍ਵੈਜਾਇ." (ਗੁਪ੍ਰਸੂ) ੫. ਦਿਲ। ੬. ਪੱਖ. ਪਾਸਦਾਰੀ....
ਸੰ. ਵਿ- ਗਊ ਮਾਰਨ ਵਾਲਾ. ਗੋਹਤ੍ਯਾ ਕਰਨ ਵਾਲਾ। ੨. ਸੰਗ੍ਯਾ- ਅਤਿਥਿ. ਪਰਾਹੁਣਾ. ਪੁਰਾਣੇ ਸਮੇਂ ਇਹ ਰੀਤਿ ਸੀ ਕਿ ਪਰਾਹੁਣੇ ਦੇ ਘਰ ਆਉਣ ਪੁਰ ਉਸ ਦੀ ਖਾਤਿਰ ਲਈ ਗੋਹਤ੍ਯਾ ਕੀਤੀ ਜਾਂਦੀ ਸੀ. ਇਸ ਲਈ ਅਤਿਥਿ ਦਾ ਨਾਉਂ ਗੋਘ੍ਨ ਪੈ ਗਿਆ. "अथापि ब्राह्मणाय वा राजन्याय वा त्र्पभ्यागताय वा महोक्षं वा महाजं वा पचेदेवमस्यातिथ्यं कुर्वन्तीति" (ਵਸ਼ਿਸ੍ਠ ਸਿਮ੍ਰਿਤਿ ਅਃ ੪)#ਅਰਥਾਤ- ਬ੍ਰਾਹਮਣ ਜਾਂ ਛਤ੍ਰੀ ਦੇ ਅਭ੍ਯਾਗਤ ਹੋਣ ਪੁਰ, ਉਨ੍ਹਾਂ ਵਾਸਤੇ ਵਡਾ ਬੈਲ ਜਾਂ ਵਡਾ ਬਕਰਾ ਪਕਾਵੇ, ਇਸ ਤਰ੍ਹਾਂ ਮਿਹਮਾਨਦਾਰੀ ਕਰਨ ਦਾ ਨਿਯਮ ਹੈ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਦੇਖੋ, ਬਸਿਸਟ ਅਤੇ ਵਿਸ੍ਵਾਮਿਤ੍ਰ....
ਸੰ. स्मृति ਸ੍ਮ੍ਰਿਤਿ. ਸੰਗ੍ਯਾ- ਚੇਤਾ. ਯਾਦਦਾਸ਼੍ਤ. ਯਾਦਗੀਰੀ। ੨. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਆ ਜਾਂਦੀਆਂ ਹਨ-#ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧ ਅਤ੍ਰਿ, ਵਿਸਨੁ, ਲਘੁਹਾਰੀਤ, ਵ੍ਰਿੱਧ ਹਾਰੀਤ, ਔਸ਼ਨਸ, ਔਸ਼ਨਸ ਸੰਹਿਤਾ, ਆਂਗਿਰਸ, ਯਮ, ਆਪਸਤੰਬ, ਸੰਵਰ੍ਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼੍, ਗੌਤਮ, ਵ੍ਰਿੱਧ ਗੌਤਮ, ਸ਼ਾਤਾਤਪ, ਵਾਸਿਸ੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦ ਸਿਮ੍ਰਿਤਿ. "ਸਾਸਤ੍ਰ ਸਿੰਮ੍ਰਿਤ ਬਿਨਸਹਿਗੇ ਬੇਦਾ." (ਗਉ ਅਃ ਮਃ ੫) "ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ." (ਜਾਪੁ)...
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਦੇਖੋ, ਕ੍ਸ਼੍ਤ੍ਰਿਯ. "ਕਿ ਛਤ੍ਰੰ ਛਤ੍ਰੀ ਹੈ." (ਜਾਪੁ) ਕ੍ਸ਼੍ਤ੍ਰੀਆਂ ਦਾ ਛਤ੍ਰ ਹੈ. ਮਹਾਨ ਛਤ੍ਰੀ ਹੈ....
ਕ੍ਰਿ. ਵਿ- ਲਿਯੇ, ਲਈ. ਖ਼ਾਤਰ. ਸਦਕੇ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....
ਸੰ. ਬਰ੍ਕਰ. ਸੰਗ੍ਯਾ- ਅਵੁਕ. ਛਾਗ. ਅਜ. ਸੰਸਕ੍ਰਿਤ ਗ੍ਰੰਥਾਂ ਵਿੱਚ ਬਕਰਾ ਯਗ੍ਯ ਦਾ ਪਸ਼ੁ ਹੈ. ਇਸ ਦੇ ਮਾਸ ਦਾ ਸ਼੍ਰਾੱਧ ਵਿੱਚ ਭੀ ਵਿਧਾਨ ਹੈ. ਦੇਖੋ, ਯਾਗ੍ਯਵਲਕ੍ਯ ਅਃ ੧. ਸ਼ਃ ੨੫੮, ਅਤੇ ਮਨੁ ਅਃ ੩. ਸ਼ ੨੬੯. ਖਾਸ ਕਰਕੇ ਇਹ ਦੁਰਗਾ ਨੂੰ ਬਹੁਤ ਪਸੰਦ ਹੈ. ਇਸੇ ਲਈ ਨਾਮ "ਸ਼ਿਵਾਪ੍ਰਿਯ" ਹੈ। ੨. ਅ਼. [بقرہ] ਬਕ਼ਰਾ. ਗਊ। ੩. ਕ਼ੁਰਾਨ ਦੀ ਦੂਜੀ ਸੂਰਤ, ਜਿਸ ਵਿੱਚ ਗਊ ਦੀ ਕੁਰਬਾਨੀ ਦਾ ਜਿਕਰ ਹੈ....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....