gainaगैण
ਸੰਗ੍ਯਾ- ਗਗਨ. ਆਕਾਸ਼। ੨. ਆਕਾਸ਼ਮੰਡਲ. ਸ੍ਵਰਗਾਦਿਕ ਲੋਕ. "ਖੋਜਿ ਡਿਠੇ ਸਭਿ ਗੈਣ." (ਮਾਝ ਮਃ ੫. ਦਿਨਰੈਣ) ੩. ਗਮਨ. ਚਾਲ. "ਗਜਗੈਣੀ." (ਰਾਮਾਵ)
संग्या- गगन. आकाश। २. आकाशमंडल. स्वरगादिक लोक. "खोजि डिठे सभि गैण." (माझ मः ५. दिनरैण) ३. गमन. चाल. "गजगैणी." (रामाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਜਿਸ ਵਿੱਚ ਗਮਨ ਕਰੀਏ, ਆਕਾਸ਼. "ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ." (ਸੋਹਿਲਾ) ੨. ਬਿੰਦੀ. ਸਿਫਰ। ੩. ਸੁੰਨਾ ਥਾਂ. ਪੁਲਾੜ। ੪. ਅਬਰਕ. ਅਭ੍ਰਕ। ੫. ਸੁਰਗ। ੬. ਪਵਨ. ਵਾਯੁ. ਹਵਾ. "ਊਪਰਿ ਕੂਪ ਗਗਨ ਪਨਿਹਾਰੀ." (ਪ੍ਰਭਾ ਮਃ ੧) ਦਸ਼ਮਦ੍ਵਾਰ ਕੂਪ, ਪਵਨ (ਪ੍ਰਾਣਾਯਾਮ ਦੀ ਸਾਧਨਾ) ਪਨਿਹਾਰੀ। ੭. ਭਾਵ- ਸਰਵਵ੍ਯਾਪੀ ਕਰਤਾਰ. "ਗਗਨ ਗੰਭੀਰੁ ਗਗਨੰਤਰਿ ਵਾਸੁ." (ਓਅੰਕਾਰ) ੮. ਦਸ਼ਮਦ੍ਵਾਰ. "ਗਗਨਿ ਨਿਵਾਸਿ ਸਮਾਧਿ ਲਗਾਵੈ." (ਆਸਾ ਅਃ ਮਃ ੧) ੯. ਦੇਖੋ, ਛੱਪਯ ਦਾ ਰੂਪ ੧.। ੧੦. ਇੱਕ ਗਿਣਤੀ ਦਾ ਬੋਧਕ, ਕਿਉਂਕਿ ਆਕਾਸ਼ ਇੱਕ ਮੰਨਿਆ ਹੈ....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਖੋਜਕੇ. "ਸੇਵੇ ਸਿਖੁ ਸ ਖੋਜਿ ਲਹੈ." (ਪ੍ਰਭਾ ਮਃ ੧) ੨. ਰਸਤੇ. ਕਦਮ ਬਕਦਮ. "ਹਮਰੇ ਖੋਜਿ ਪਰਹੁ ਮਤ ਕੋਈ." (ਗਉ ਕਬੀਰ)...
ਦੇਖੇ. "ਡਿਠੇ ਸਭੇ ਥਾਵ." (ਫੁਨਹੇ ਮਃ ੫)...
ਸਰਵ. ਤਮਾਮ। ੨. ਸਰਵ ਹੀ. ਸਾਰੇ. "ਸਭਿ ਗੁਣ ਤੇਰੇ ਮੈ ਨਾਹੀ ਕੋਇ." (ਜਪੁ)...
ਸੰਗ੍ਯਾ- ਗਗਨ. ਆਕਾਸ਼। ੨. ਆਕਾਸ਼ਮੰਡਲ. ਸ੍ਵਰਗਾਦਿਕ ਲੋਕ. "ਖੋਜਿ ਡਿਠੇ ਸਭਿ ਗੈਣ." (ਮਾਝ ਮਃ ੫. ਦਿਨਰੈਣ) ੩. ਗਮਨ. ਚਾਲ. "ਗਜਗੈਣੀ." (ਰਾਮਾਵ)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. ਸੰਗ੍ਯਾ- ਜਾਣਾ. ਚਲਨਾ. ਯਾਤ੍ਰਾ (ਸਫਰ) ਕਰਨਾ....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਵਿ- ਹਾਥੀ ਜੇਹੀ ਚਾਲ ਵਾਲੀ. ਹਸ੍ਤੀ ਸਮਾਨ ਹੈ ਗਮਨ ਜਿਸਦਾ. "ਮ੍ਰਿਗਪਤਿ ਕਟਿ ਛਾਜਤ ਗਜਗੈਣੀ." (ਰਾਮਾਵ) "ਗੌਰ ਰੰਗ ਕੰਚਨ ਗਜਗੌਨੀ." (ਨਾਪ੍ਰ)...