gunāadhiगुणआदि
ਸੰਗ੍ਯਾ- ਕਰਤਾਰ. ਪਾਰਬ੍ਰਹਮ, ਜੋ ਸਾਰੇ ਗੁਣਾਂ ਦੀ ਜੜ ਹੈ. "ਮਨਆਦਿ ਗੁਣਆਦਿ ਵਖਾਣਿਆ." (ਮਾਰੂ ਜੈਦੇਵ)
संग्या- करतार. पारब्रहम, जो सारे गुणां दी जड़ है. "मनआदि गुणआदि वखाणिआ." (मारू जैदेव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਦੇਖੋ, ਪਰਬ੍ਰਹਮ. "ਪਾਰਬ੍ਰਹਮ ਅਪਰੰਪਰ ਸੁਆਮੀ." (ਗਉ ਮਃ ੫)...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਅੰਤਹਕਰਣ ਦੀ ਆਦਿ. ਭਾਵ- ਸਭ ਦਾ ਮੁੱਢ ਪਾਰਬ੍ਰਹਮ. ਦੇਖੋ, ਗੁਣਆਦਿ ਅਤੇ ਚੰਦ ਸਤ। ੨. ਮਨ੍ਵਾਦਿ. ਮਨੁ ਆਦਿਕ ਰਿਖੀ....
ਸੰਗ੍ਯਾ- ਕਰਤਾਰ. ਪਾਰਬ੍ਰਹਮ, ਜੋ ਸਾਰੇ ਗੁਣਾਂ ਦੀ ਜੜ ਹੈ. "ਮਨਆਦਿ ਗੁਣਆਦਿ ਵਖਾਣਿਆ." (ਮਾਰੂ ਜੈਦੇਵ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰ. ਜਯਦੇਵ. ਵਿਕ੍ਰਮਾਦਿਤ੍ਯ ਦੇ ਦਰਬਾਰ ਦਾ ਇੱਕ ਪੰਡਿਤ, ਜਿਸ ਦਾ ਪ੍ਰਸਿੱਧ ਨਾਮ "ਪਕ੍ਸ਼੍ਧਰਮਿਸ੍ਰ" ਹੈ। ੨. ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁਤ੍ਰ, ਜੋ ਰਮਾਦੇਵੀ ਦੇ ਉਦਰ ਤੋਂ ਕੇਂਦੂਲੀ (ਜਿਲਾ ਬੀਰਭੂਮਿ ਬੰਗਾਲ) ਵਿੱਚ ਪੈਦਾ ਹੋਇਆ. ਜਯਦੇਵ ਵੈਸਨਵ ਮਤਧਾਰੀ ਕ੍ਰਿਸਨਉਪਾਸਕ ਸੀ, ਪਰ ਤਤ੍ਵਵੇੱਤਾ ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨੰਨ ਸੇਵਕ ਹੋਇਆ. ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦਾ ਪੂਰਣ ਪੰਡਿਤ ਸੀ. ਇਸ ਦਾ ਰਚਿਆ ਗੀਤਗੋਬਿੰਦ ਮਨੋਹਰ ਕਾਵ੍ਯ ਹੈ. ਜੈਦੇਵ ਰਾਗਵਿਦ੍ਯਾ ਦਾ ਪ੍ਰੇਮੀ ਸੀ ਅਤੇ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ. ਇਸ ਨੇ ਆਪਣੀ. ਉਮਰ ਦਾ ਬਹੁਤਾ ਹ਼ਿੱਸਾ ਬੰਗਾਲ ਦੇ ਰਾਜਾ ਬੱਲਾਲਸੇਨ ਦੇ ਪੁਤ੍ਰ ਰਾਜਾ ਲਕ੍ਸ਼੍ਮਣਸੇਨ ਦਾ ਪਾਸ ਰਹਿਕੇ ਵਿਤਾਇਆ.¹ ਇਸੇ ਦੇ ਦੋ ਸ਼ਬਦ ਗੁਰੂ ਗ੍ਰੰਥਸਾਹਿਬ ਵਿੱਚ ਹਿੰਦੀ ਅਤੇ ਪ੍ਰਾਕ੍ਰਿਤ ਭਾਸਾ ਦੇ ਪਾਏ ਜਾਂਦੇ ਹਨ. "ਜੈਦੇਵ ਤਿਆਗਿਓ ਅੰਹਮੇਵ." (ਬਸੰ ਅਃ ਮਃ ੫) ੩. ਵਿਜਯ ਰੂਪ ਪਰਮਾਤਮਾ ਸਭ ਨੂੰ ਜੈ ਕਰਨ ਵਾਲਾ, ਜੋ ਕਿਸੇ ਤੋਂ ਪਰਾਸ੍ਤ ਨਹੀਂ ਹੁੰਦਾ. "ਬਦਤ ਜੈਦੇਵ ਜੈਦੇਵ ਕਉ ਰੰਮਿਆ." (ਮਾਰੂ ਜੈਦੇਵ)...