girasataगिरसत
ਸੰ. गृहस्थ ਗ੍ਰਿਹਸ੍ਥ. ਵਿ- ਘਰ ਵਿੱਚ ਰਹਿਣ ਵਾਲਾ. ਘਰਬਾਰੀ. "ਨਾਮ ਵਸਿਆ ਜਿਸੁ ਅੰਤਰਿ ਪਰਵਾਣ ਗਿਰਸਤ ਉਦਾਸਾ ਜੀਉ." (ਮਾਝ ਮਃ ੫) ਉਹ ਗ੍ਰਿਹਸਥੀ ਅਤੇ ਉਦਾਸੀ ਮਕ਼ਬੂਲ ਹੈ। ੨. ਸੰਗ੍ਯਾ- ਗ੍ਰਿਹਸਥ ਆਸ਼੍ਰਮ। ੩. ਵਿ- ਗ੍ਰਸਿਤ. ਗ੍ਰਸਿਆ ਹੋਇਆ. "ਰੋਗਗਿਰਸਤ ਚਿਤਾਰੇ ਨਾਉਂ" (ਗਉ ਮਃ ੫) ਰੋਗਗ੍ਰਸਿਤ ਚਿਤਾਰੇ ਨਾਉ.
सं. गृहस्थ ग्रिहस्थ. वि- घर विॱच रहिण वाला. घरबारी. "नाम वसिआ जिसु अंतरि परवाण गिरसत उदासा जीउ." (माझ मः ५) उह ग्रिहसथी अते उदासी मक़बूल है। २. संग्या- ग्रिहसथ आश्रम। ३. वि- ग्रसित. ग्रसिआ होइआ. "रोगगिरसत चितारे नाउं" (गउ मः ५) रोगग्रसित चितारे नाउ.
ਦੇਖੋ, ਗ੍ਰਿਸਤ. ਗ੍ਰਿਹਸਥਆਸ਼੍ਰਮ ਅਤੇ ਗ੍ਰਿਹਸਥਾਸ਼ਰਮ ਧਾਰਨ ਵਾਲਾ ਪੁਰਖ. "ਗ੍ਰਸਤਨ ਮੇ ਤੂੰ ਬਡੋ ਗ੍ਰਿਹਸਤੀ." (ਗੂਜ ਅਃ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਗ੍ਰਿਹਸਥੀ. "ਇਕਿ ਉਦਾਸੀ ਇਕਿ ਘਰਬਾਰੀ." (ਮਾਰੂ ਸੋਲਹੇ ਮਃ ੫) "ਘਰਬਾਰੀ ਗੁਰਸਿੱਖ ਹੁਇ." (ਭਾਗੁ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਜਿਸ. "ਜਿਸੁ ਸਿਮਰਤ ਦੁਖਡੇਰਾ ਢਹੈ." (ਗਉ ਮਃ ੫)...
ਵਿ- ਭੀਤਰੀ. ਅੰਦਰ ਦਾ. "ਅੰਤਰਿ ਰੋਗ ਮਹਾ ਦੁਖ." (ਮਾਰੂ ਸੋਲਹੇ ਮਃ ੩) ੨. ਕ੍ਰਿ. ਵਿ- ਭੀਤਰ. ਵਿੱਚ. "ਨਾਨਕ ਰਵਿ ਰਹਿਓ ਸਭ ਅੰਤਰਿ." (ਮਲਾ ਮਃ ੫) ੩. ਅੰਤਹਕਰਣ ਮੇਂ. ਮਨ ਵਿੱਚ. "ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ." (ਗਉ ਮਃ ੫) "ਅੰਤਰਿ ਚਿੰਤਾ ਨੀਦ ਨ ਸੋਵੈ" (ਵਾਰ ਸੋਰ ਮਃ ੩)...
ਦੇਖੋ, ਪਰਵਾਣ ਅਤੇ ਪ੍ਰਮਾਣ....
ਸੰ. गृहस्थ ਗ੍ਰਿਹਸ੍ਥ. ਵਿ- ਘਰ ਵਿੱਚ ਰਹਿਣ ਵਾਲਾ. ਘਰਬਾਰੀ. "ਨਾਮ ਵਸਿਆ ਜਿਸੁ ਅੰਤਰਿ ਪਰਵਾਣ ਗਿਰਸਤ ਉਦਾਸਾ ਜੀਉ." (ਮਾਝ ਮਃ ੫) ਉਹ ਗ੍ਰਿਹਸਥੀ ਅਤੇ ਉਦਾਸੀ ਮਕ਼ਬੂਲ ਹੈ। ੨. ਸੰਗ੍ਯਾ- ਗ੍ਰਿਹਸਥ ਆਸ਼੍ਰਮ। ੩. ਵਿ- ਗ੍ਰਸਿਤ. ਗ੍ਰਸਿਆ ਹੋਇਆ. "ਰੋਗਗਿਰਸਤ ਚਿਤਾਰੇ ਨਾਉਂ" (ਗਉ ਮਃ ੫) ਰੋਗਗ੍ਰਸਿਤ ਚਿਤਾਰੇ ਨਾਉ....
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਦੇਖੋ, ਗ੍ਰਿਸਤ. ਗ੍ਰਿਹਸਥਆਸ਼੍ਰਮ ਅਤੇ ਗ੍ਰਿਹਸਥਾਸ਼ਰਮ ਧਾਰਨ ਵਾਲਾ ਪੁਰਖ. "ਗ੍ਰਸਤਨ ਮੇ ਤੂੰ ਬਡੋ ਗ੍ਰਿਹਸਤੀ." (ਗੂਜ ਅਃ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਗ੍ਰਿਸਤ. ਗ੍ਰਿਹਸਥਆਸ਼੍ਰਮ ਅਤੇ ਗ੍ਰਿਹਸਥਾਸ਼ਰਮ ਧਾਰਨ ਵਾਲਾ ਪੁਰਖ. "ਗ੍ਰਸਤਨ ਮੇ ਤੂੰ ਬਡੋ ਗ੍ਰਿਹਸਤੀ." (ਗੂਜ ਅਃ ਮਃ ੫)...
ਸੰ. ਆਸ਼੍ਰਮ. ਸੰਗ੍ਯਾ- ਨਿਵਾਸ ਦਾ ਥਾਂ. ਰਹਿਣ ਦਾ ਟਿਕਾਣਾ. "ਚਰਨ ਕਮਲ ਗੁਰੁ ਆਸ੍ਰਮ ਦੀਆ." (ਬਿਲਾ ਮਃ ੫) ੨. ਹਿੰਦੂਮਤ ਅਨੁਸਾਰ ਜੀਵਨ ਦੀ ਅਵਸਥਾ, ਜਿਸ ਦੇ ਚਾਰ ਭੇਦ ਹਨ- ਬ੍ਰਹਮਚਰਯ, ਗ੍ਰਿਹਸ੍ਥ, ਵਾਨਪ੍ਰਸ੍ਥ, ਅਤੇ ਸੰਨ੍ਯਾਸ. "ਚਾਰ ਵਰਨ ਚਾਰ ਆਸ੍ਰਮ ਹਹਿ, ਜੋ ਹਰਿ ਧਿਆਵੈ ਸੋ ਪਰਧਾਨੁ." (ਗੌਂਡ ਮਃ ੪) ਦੇਖੋ, ਚਾਰ ਆਸ੍ਰਮ....
ਦੇਖੋ, ਗ੍ਰਸਤ....
ਸੰ. ਨੌਕਾ. ਨਾਵ. ਕਿਸ਼ਤੀ. "ਭਵਜਲ ਬਿਖਮ ਡਰਾਉ, ਗੁਰੁ ਤਾਰੇ ਹਰਿਨਾਉ." (ਸ੍ਰੀ ਅਃ ਮਃ ੧) ੨. ਨਾਮ. "ਨਾਉ ਸੁਣਿ ਮਨੁ ਰਹਸੀਐ." (ਵਾਰ ਆਸਾ) ੩. ਸਨਾਨ. ਦੇਖੋ, ਨ੍ਹਾਉਣਾ. "ਅੰਤਰਿਗਤਿ ਤੀਰਥਿ ਮਲਿ ਨਾਉ." (ਜਪੁ) ੪. ਨ੍ਯਾਯ. ਇਨਸਾਫ. "ਨਾਉ ਕਰਤਾ ਕਾਦਰ ਕਰੈ." (ਵਾਰ ਰਾਮ ੩)...