gidharha, gidhūāगिदड़, गिदूआ
ਸੰਗ੍ਯਾ- ਗੀਦਰ. ਸ੍ਰਿਗਾਲ. ਦੇਖੋ, ਗੀਦਰ. "ਗਿਦੂਆ ਮਸਾਨਬਾਸ ਕਰ੍ਯੋਈ ਕਰਤ ਹੈਂ." (ਅਕਾਲ)
संग्या- गीदर. स्रिगाल. देखो, गीदर. "गिदूआ मसानबास कर्योई करत हैं." (अकाल)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਜਿਸ ਦੀ ਗੀ (ਬਾਣੀ) ਦਰ (ਡਰਾਵਣੀ) ਹੈ. ਗਿੱਦੜ. ਸ੍ਰਿਗਾਲ। ੨. ਭਾਵ- ਕਾਇਰ. ਡਰਪੋਕ....
ਸੰ. शृगाल ਸੰਗ੍ਯਾ- ਗਿੱਦੜ. ਫ਼ਾ. [شغال] ਅੰ. Jackal । ੨. ਪੌਂਡ੍ਰਕ ਵਾਸੁਦੇਵ ਦਾ ਦੂਜਾ ਨਾਉਂ ਇਸ ਨੇ ਕ੍ਰਿਸਨ ਜੀ ਪਾਸ ਇਹ ਸੁਨੇਹਾ ਭੇਜਿਆ ਸੀ ਕਿ ਆਪ ਵਾਸੁਦੇਵ ਕਹਾਉਣਾ ਛੱਡ ਦੋਵੇ, ਕਿਉਂਕਿ ਅਸਲ ਵਾਸੁਦੇਵ ਮੈਂ ਹਾਂ. "ਦੂਤ ਸ੍ਰਿਗਾਲ ਪਠ੍ਯੋ ਹਰਿ ਕੋ ਕਹਿ, ਹੌਂਠ ਹਰਿ ਹੋਂ, ਤੁਹਿ ਕ੍ਯੋਂ ਸਦਵਾਯੋ?" (ਕ੍ਰਿਸਨਾਵ)...
ਸੰਗ੍ਯਾ- ਗੀਦਰ. ਸ੍ਰਿਗਾਲ. ਦੇਖੋ, ਗੀਦਰ. "ਗਿਦੂਆ ਮਸਾਨਬਾਸ ਕਰ੍ਯੋਈ ਕਰਤ ਹੈਂ." (ਅਕਾਲ)...
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....