gāvaniगावनि
ਗਾਇਨ ਕਰਦੇ ਹਨ. ਗਾਉਂਦੇ ਹਨ. "ਗਾਵਨਿ ਪੰਡਿਤਾ ਰਖੀਸਰ." (ਜਪੁ) ੨. ਦੇਖੋ, ਗਾਵਣਿ.
गाइन करदे हन. गाउंदे हन. "गावनि पंडिता रखीसर." (जपु) २. देखो, गावणि.
ਸੰ. ਗਾ੍ਯਨ. ਸ੍ਵਰ ਦਾ ਆਲਾਪ. ਗਾਉਣਾ. "ਗੁਨਗੋਬਿੰਦ ਗਾਇਓ ਨਹੀ." (ਸਃ ਮਃ ੯). ੨. ਗਾਯਕ. ਗਵੈਯਾ. "ਗਾਵਹਿ ਗਾਇਨ ਪ੍ਰਾਤ." (ਮਾ. ਸੰਗੀਤ)...
ਗਾਇਨ ਕਰਦੇ ਹਨ. ਗਾਉਂਦੇ ਹਨ. "ਗਾਵਨਿ ਪੰਡਿਤਾ ਰਖੀਸਰ." (ਜਪੁ) ੨. ਦੇਖੋ, ਗਾਵਣਿ....
ਵਿਦ੍ਵਾਨ ਇਸਤ੍ਰੀ. ਵਿਦੁਸੀ....
ਰਿਖਿ (ऋषि) ਈਸ਼੍ਵਰ. ਰਿਖਿਰਾਜ. "ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸੁਰ." (ਜਪੁ)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰਗ੍ਯਾ- ਗਾਇਨਵਿਦ੍ਯਾ। ੨. ਕੀਰਤਨ. "ਗਾਵਣਿ ਗਾਵਹਿ ਜਿਨਿ ਨਾਮੁ ਪਿਆਰੁ." (ਗਉ ਮਃ ੩) ੩. ਦੇਖੋ, ਗਾਵਨਿ....