gānāगाना
ਦੇਖੋ, ਗਾਨ। ੨. ਗੋਪਨ (ਰਖ੍ਯਾ) ਲਈ ਮੰਤ੍ਰਵਿਧੀ ਨਾਲ ਹੱਥ ਬੱਧਾ ਡੋਰਾ. ਹਿੰਦੂਆਂ ਵਿੱਚ ਇਹ ਗਾਨਾ ਵਿਆਹ, ਯੁੱਧ, ਯਗ੍ਯ ਅਤੇ ਮੰਤ੍ਰਪ੍ਰਯੋ ਗ ਆਦਿ ਦੇ ਸਮੇਂ ਬੰਨ੍ਹਿਆ ਜਾਂਦਾ ਹੈ. ਦੇਖੋ, ਗਾਨਾ ਬੰਨ੍ਹਣਾ। ੩. ਗੰਨਾ. "ਮੀਠ ਰਸ ਗਾਨੇ." (ਗਉ ਮਃ ੪)
देखो, गान। २. गोपन (रख्या) लई मंत्रविधी नाल हॱथ बॱधा डोरा. हिंदूआं विॱच इह गाना विआह, युॱध, यग्य अते मंत्रप्रयो ग आदि दे समें बंन्हिआ जांदा है. देखो, गाना बंन्हणा। ३. गंना. "मीठ रस गाने." (गउ मः ४)
ਸੰਗ੍ਯਾ- ਗੀਤ। ੨. ਗਾਉਣਾ। ੩. ਸ੍ਵਰ. ਧੁਨਿ। ੪. ਗ੍ਯਾਨ ਦਾ ਸੰਖੇਪ. "ਗਾਨ ਧਾਨ ਧਰਤ ਹੀਐ ਚਾਹਿ." (ਸਵੈਯੇ ਮਃ ੪. ਕੇ) ਗ੍ਯਾਨ ਧ੍ਯਾਨ ਧਰਤ ਹਿਯੇ ਚਾਹ। ੫. ਫ਼ਾ. [گان] ਵਿ- ਯੋਗ੍ਯ. ਲਾਇਕ. ੬. ਜਿਨ੍ਹਾਂ ਸ਼ਬਦਾਂ ਦੇ ਅੰਤ ਹੇ ਅੱਖਰ ਹੋਵੇ ਉਨ੍ਹਾਂ ਦੇ ਅੰਤ ਆਕੇ ਇਹ ਬਹੁਵਚਨ ਬਣਾ ਦਿੰਦਾ ਹੈ, ਜਿਵੇਂ- ਬੱਚਹ ਦਾ ਬੱਚਗਾਨ, ਰਾਜਹ ਦਾ ਰਾਜਗਾਨ ਆਦਿ....
ਸੰ. ਸੰਗ੍ਯਾ- ਰਖ੍ਯਾ। ੨. ਲੁਕਾਉਣਾ. ਦੁਰਾਉ। ੩. ਜੁਗੁਪਸਨ. ਨਿੰਦਣਾ. "ਜਿਨਿ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ." (ਵਾਰ ਸੋਰ ਮਃ ੪) "ਜੋ ਗੁਰ ਗੋਪੇ ਆਪਣਾ ਸੁ ਭਲਾ ਨਾਹੀ." (ਵਾਰ ਗਉ ੧. ਮਃ ੪) ਦੇਖੋ, ਗੁਪ ਧਾ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰਗ੍ਯਾ- ਦੇਖੋ, ਬੰਧ। ੨. ਰੋਕ. ਪ੍ਰਤਿਬੰਧ। ੩. ਧੀਰਯ. ਸਹਾਰਾ. "ਜੇ ਲਖ ਕਰਮ ਕਮਾਈਅਹਿ, ਕਿਛੁ ਪਵੈ ਨ ਬੰਧਾ." (ਆਸਾ ਮਃ ੫)...
ਦੇਖੋ, ਡੋਰ। ੨. ਦੇਖੋ, ਡੋਲਾ. "ਡਾਰ ਲਯੋ ਡੋਰਾ ਮਹਿ ਤਬੈ." (ਚਰਿਤ੍ਰ ੨੫੧) ੩. ਵਿ- ਬੋਲਾ. ਬਹਿਰਾ. "ਨਾਮ ਨ ਸੁਨਈ ਡੋਰਾ." (ਆਸਾ ਮਃ ੫)...
ਦੇਖੋ, ਗਾਨ। ੨. ਗੋਪਨ (ਰਖ੍ਯਾ) ਲਈ ਮੰਤ੍ਰਵਿਧੀ ਨਾਲ ਹੱਥ ਬੱਧਾ ਡੋਰਾ. ਹਿੰਦੂਆਂ ਵਿੱਚ ਇਹ ਗਾਨਾ ਵਿਆਹ, ਯੁੱਧ, ਯਗ੍ਯ ਅਤੇ ਮੰਤ੍ਰਪ੍ਰਯੋ ਗ ਆਦਿ ਦੇ ਸਮੇਂ ਬੰਨ੍ਹਿਆ ਜਾਂਦਾ ਹੈ. ਦੇਖੋ, ਗਾਨਾ ਬੰਨ੍ਹਣਾ। ੩. ਗੰਨਾ. "ਮੀਠ ਰਸ ਗਾਨੇ." (ਗਉ ਮਃ ੪)...
ਦੇਖੋ, ਵਿਵਾਹ....
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....
ਦੇਖੋ, ਜੱਗ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਕ੍ਰਿ- ਬਾਂਧਨਾ। ੨. ਰੋਕਣਾ. ਵਿਘਨ ਕਰਨਾ....
ਸੰਗ੍ਯਾ- ਗੰਡ (ਗੱਠ) ਧਾਰਨ ਵਾਲਾ ਇੱਖ ਅਥਵਾ ਪੋਂਡੇ ਦਾ ਕਾਂਡ। ੨. ਗਣਨਾ. ਸੁਮਾਰ. "ਤੋਇਅਹੁ ਤ੍ਰਿਭਵਣ ਗੰਨਾ." (ਵਾਰ ਮਲਾ ਮਃ ੧)...
ਮਿਸ੍ਟ. ਮਿੱਠਾ. ਪਿਆਰਾ. "ਮਨ ਮੀਠ ਤੁਹਾਰੋ ਕੀਓ." (ਨਵ ਮਃ ੫)...
ਗਾਨਾ ਦਾ ਬਹੁਵਚਨ। ੨. ਗਾਇਨ ਕੀਤੇ. ਗਾਏ। ੩. ਗੰਨਾ ਦਾ ਬਹੁਵਚਨ. ਦੇਖੋ, ਗਾਨਾ ੩....