khabalaखॱबल
ਦੂਰਵਾ. ਇੱਕ ਪ੍ਰਕਾਰ ਦਾ ਘਾਸ, ਜਿਸ ਦੀ ਸ਼ਾਖਾ (ਤਿੜ੍ਹ) ਬਹੁਤ ਲੰਮੀ ਹੁੰਦੀ ਹੈ. ਇਹ ਬਾਰਾਂ ਮਹੀਨੇ ਸਬਜ਼ ਰਹਿੰਦਾ ਹੈ, ਅਤੇ ਘੋੜਿਆਂ ਦੀ ਪਿਆਰੀ ਖ਼ੁਰਾਕ ਹੈ. ਬਾਗਾਂ ਵਿੱਚ ਹਰਿਆਵਲ ਲਈ ਅਤੇ ਗੇਂਦ ਖੇਡਣ ਦੇ ਮੈਦਾਨਾਂ ਵਿੱਚ ਖੱਬਲ ਲਾਇਆ ਜਾਂਦਾ ਹੈ. L. Cynozon Dactylon. ਇਸ ਦੀ ਜੜ ਦਾ ਰਸ ਜ਼ਖਮ ਦਾ ਅਤੇ ਬਵਾਸੀਰ ਦਾ ਲਹੂ ਬੰਦ ਕਰਦਾ ਹੈ. ਜਲੋਦਰ ਹਟਾਉਂਦਾ ਹੈ.
दूरवा. इॱक प्रकार दा घास, जिस दी शाखा (तिड़्ह) बहुत लंमी हुंदी है. इह बारां महीने सबज़ रहिंदा है, अते घोड़िआं दी पिआरी ख़ुराक है. बागां विॱच हरिआवल लई अते गेंद खेडण दे मैदानां विॱच खॱबल लाइआ जांदा है. L. Cynozon Dactylon. इस दी जड़ दा रस ज़खम दा अते बवासीर दा लहू बंद करदा है. जलोदर हटाउंदा है.
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. ਸੰਗ੍ਯਾ- ਤ੍ਰਿਣ. ਘਾਹ. ਕੱਖ. ਦੇਖੋ, ਅੰ grass । ੨. ਰਗੜ. ਘਸਣ (ਘਰ੍ਸਣ) ਤੋਂ ਹੋਇਆ ਚਿੰਨ੍ਹ. ਅੱਟਣ. "ਧਨੁਖਘਾਸ ਇਨ ਸਭਹਿਨ ਹਾਥ." (ਗੁਪ੍ਰਸੂ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸ਼ਾਖਾ. ਸੰਗ੍ਯਾ- ਬਿਰਛ ਦੀ ਟਾਹਣੀ. ਸ਼ਾਖ। ੨. ਭੁਜਾ, ਬਾਂਹ, ਉਂਗਲ, ਪੈਰ ਆਦਿਕ ਸ਼ਰੀਰ ਦੇ ਅੰਗ। ੩. ਗੋਤ੍ਰ. ਵੰਸ਼. ਕਿਸੇ ਵਡੀ ਜਾਤਿ ਦਾ ਇੱਕ ਭਾਗ। ੪. ਸੰਪ੍ਰਦਾਯ. ਕਿਸੇ ਧਰਮ ਤੋਂ ਨਿਕਲਿਆ ਹੋਇਆ ਫਿਰਕਾ. "ਸਿਖ ਸਾਖਾ ਬਹੁਤੇ ਕੀਏ." (ਸ. ਕਬੀਰ) ੫. ਵੇਦ ਦੇ ਭਾਗ. ਅਨੇਕ ਰਿਖੀਆਂ ਨੇ ਆਪਣੇ ਆਪਣੇ ਖਿਆਲ ਨਾਲ ਵੇਦਾਂ ਦੇ ਪਾਠ ਅਤੇ ਅਰਥ ਆਪਣੇ ਚੇਲਿਆਂ ਨੂੰ ਜੁਦੀ ਜੁਦੀ ਰੀਤਿ ਨਾਲ ਪੜ੍ਹਾਏ, ਜਿਸਤੋਂ ਵੇਦ ਦੀਆਂ ਅਨੰਤ ਸ਼ਾਖਾਂ ਹੋ ਗਈਆਂ "ਸਾਖਾ ਤੀਨਿ ਕਹੈ ਨਿਤ ਬੇਦੁ." (ਆਸਾ ਮਃ ੧) "ਸਾਖਾ ਤੀਨ ਨਿਵਾਰੀਆ ਏਕ ਸਬਦਿ ਲਿਵ ਲਾਇ." (ਸ੍ਰੀ ਅਃ ਮਃ ੩) ਇਸ ਥਾਂ ਤਿੰਨ ਸ਼ਾਖਾ ਤੋਂ ਭਾਵ ਤ੍ਰਿਗੁਣਾਤਮਕ ਵਿਦ੍ਯਾ ਹੈ.¹ ਦੇਖੋ, ਤ੍ਰੈਗੁਣ ੩....
ਸੰਗ੍ਯਾ- ਤ੍ਰਿਣ- ਜੜ. ਖੱਬਲ ਘਾਹ ਦੀ ਲੰਮੀ ਸ਼ਾਖਾ, ਜਿਸ ਦੀ ਹਰੇਕ ਗੱਠ ਜੜ ਵਾਲੀ ਹੁੰਦੀ ਹੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਦੇਖੋ, ਬਾਰਹ। ੨. ਫ਼ਾ. [باراں] ਸੰਗ੍ਯਾ- ਵਰਖਾ. "ਤੀਰ ਬਾਰਾਂ ਸ਼ੁਦ ਦੁਸੂ." (ਸਲੋਹ) ਦੋਹਾਂ ਪਾਸਿਆਂ ਤੋਂ ਵਾਣ ਵਰਖਾ ਹੋਈ....
ਫ਼ਾ. [سبز] ਵਿ- ਹਰਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਪ੍ਰਿਯਾ. ਪਿਆਰੀ ਲੱਗਣ ਵਾਲੀ. "ਸੰਗਤਿ ਸਾਧ ਪਿਆਰੀ." (ਸੋਰ ਮਃ ੫) ੨. ਸੰਗ੍ਯਾ- ਪ੍ਰਿਯਤਾ. ਮੁਹੱਬਤ. "ਹਰਿ ਦੀਜੈ ਨਾਮ ਪਿਆਰੀ ਜੀਉ." ( ਸੋਰ ਮਃ ੧) ੩. ਪਿਆਰੇ ਦਾ. ਪ੍ਰਿਯ ਦਾ. "ਅੰਮ੍ਰਿਤਰਸ ਪੀਵਹੁ ਪ੍ਰਭੁ ਪਿਆਰੀ." (ਗਉ ਮਃ ੫)...
ਫ਼ਾ. [خوراک] ਸੰਗ੍ਯਾ- ਆਹਾਰ. ਭੋਜਨ. ਗਿਜਾ। ੨. ਸੰ. ਖੁਰ ਵਾਲਾ ਪਸ਼ੂ....
ਹਰੇ (ਸਬਜ਼ੇ) ਦੀ ਪੰਕਤਿ। ੨. ਹਰਾਪਨ. ਹਰਿਤਤਾ....
ਸੰ. ਕੰਦੁ. ਸੰਗ੍ਯਾ- ਕੰਦੁਕ. ਗੇਂਡੁਕ. ਫਿੰਡ. ਖਿੱਦੋ। ੨. ਸੰ. ਸਯੰਦ. ਹਸ੍ਤੀ. ਹਾਥੀ. "ਨਨਾਦ ਗੇਂਦ ਬ੍ਰਿੰਦਯੰ." (ਗ੍ਯਾਨ)...
ਦੂਰਵਾ. ਇੱਕ ਪ੍ਰਕਾਰ ਦਾ ਘਾਸ, ਜਿਸ ਦੀ ਸ਼ਾਖਾ (ਤਿੜ੍ਹ) ਬਹੁਤ ਲੰਮੀ ਹੁੰਦੀ ਹੈ. ਇਹ ਬਾਰਾਂ ਮਹੀਨੇ ਸਬਜ਼ ਰਹਿੰਦਾ ਹੈ, ਅਤੇ ਘੋੜਿਆਂ ਦੀ ਪਿਆਰੀ ਖ਼ੁਰਾਕ ਹੈ. ਬਾਗਾਂ ਵਿੱਚ ਹਰਿਆਵਲ ਲਈ ਅਤੇ ਗੇਂਦ ਖੇਡਣ ਦੇ ਮੈਦਾਨਾਂ ਵਿੱਚ ਖੱਬਲ ਲਾਇਆ ਜਾਂਦਾ ਹੈ. L. Cynozon Dactylon. ਇਸ ਦੀ ਜੜ ਦਾ ਰਸ ਜ਼ਖਮ ਦਾ ਅਤੇ ਬਵਾਸੀਰ ਦਾ ਲਹੂ ਬੰਦ ਕਰਦਾ ਹੈ. ਜਲੋਦਰ ਹਟਾਉਂਦਾ ਹੈ....
ਫ਼ਾ. [زخم] ਸੰਗ੍ਯਾ- ਘਾਉ. ਘਾਵ. ਕ੍ਸ਼੍ਤ. ਫੱਟ....
ਅ਼. [بواسیر] ਸੰ. अर्श- ਅਰ੍ਸ਼ Piles. ਇਸ ਨੂੰ ਮਵੇਸੀ (ਗੁਦਾ ਦੇ ਮਹੁਕੇ) ਭੀ ਆਖਦੇ ਹਨ. ਇਸ ਰੋਗ ਦੇ ਮੁੱਖ ਕਾਰਣ ਹਨ- ਸੁਚੇਤੇ ਦੀ ਹਾਜਤ ਰੋਕਣੀ, ਗੰਦੇ ਥਾਂ ਬੈਠਕੇ ਮਲ ਤਿਆਗਣੀ, ਬਹੁਤ ਬੈਠਕ (ਖਾਸ ਕਰਕੇ ਜ਼ਮੀਨ ਉੱਤੇ) ਕਰਨੀ, ਬਹੁਤ ਖਾਣਾ, ਕਸਰਤ ਨਾ ਕਰਨੀ, ਗਰਮਖ਼ੁਸ਼ਕ ਚੀਜਾਂ ਖਾਣੀਆਂ, ਬਾਰ ਬਾਰ ਜੁਲਾਬ ਲੈਣਾ, ਮਾਤਾ ਪਿਤਾ ਨੂੰ ਬਵਾਸੀਰ ਹੋਣੀ ਆਦਿਕ.#ਬਵਾਸੀਰ ਦੇ ਮੁੱਖ ਦੋ ਭੇਦ ਹਨ ਬਾਦੀ ਅਤੇ ਖ਼ੂਨੀ. ਜੇ ਕੇਵਲ ਮਹੁਕੇ ਗੁਦਾ ਵਿੱਚ ਹੋਰ ਚੀਸਾਂ ਪੈਣ ਅਤੇ ਕਬਜ ਰਹੇ, ਤਦ ਬਾਦੀ ਬਵਾਸੀਰ ਹੈ, ਜੋ ਮਹੁਕਿਆਂ ਤੋਂ ਜਾਂ ਅੰਦਰੋਂ ਲਹੂ ਵਗਦਾ ਹੈ, ਤਦ ਖੂਨੀ ਹੈ.#ਇਸ ਰੋਗ ਦਾ ਸਭ ਤੋਂ ਉੱਤਮ ਉਪਾਉ ਹੈ ਕਿ ਸਿਆਣੇ ਡਾਕਟਰ ਤੋਂ ਮਹੁਕੇ ਕਟਵਾ ਦਿੱਤੇ ਜਾਣ. ਸਾਧਾਰਣ ਇਲਾਜ ਇਹ ਹਨ-#(੧) ਰਸੌਂਤ, ਕਲਮੀਸ਼ੋਰਾ, ਨਿੰਮ ਦੀ ਨਮੋਲੀਆਂ ਦੀ ਗਿਰੂ, ਤਿੰਨਾਂ ਨੂੰ ਰਗੜਕੇ ਛੀ ਛੀ ਰੱਤੀ ਦੀਆਂ ਗੋਲੀਆਂ ਬਣਾਉਣੀਆਂ, ਦੋ ਗੋਲੀਆਂ ਬੇਹੇ ਜਲ ਨਾਲ ਰੋਜ ਅਮ੍ਰਿਤ ਵੇਲੇ ਖਾਣੀਆਂ.#(੨) ਹਰੜ ਦੀ ਛਿੱਲ ਗੁੜ ਮਿਲਾਕੇ ਖੱਟੀ ਲੱਸੀ ਨਾਲ ਸਵੇਰ ਵੇਲੇ ਨਿੱਤ ਖਾਣੀ.#(੩) ਮੀਚਕੇ (ਕਰੰਜੂਏ) ਦੇ ਬੀਜ ਦੀ ਗਿਰੂ ਗੁੜ ਵਿੱਚ ਮਿਲਾਕੇ ਬੇਹੇ ਜਲ ਨਾਲ ਨਿੱਤ ਖਾਣੀ.#(੪) ਕੁਚਲਾ ਪਾਣੀ ਵਿੱਚ ਘਸਾਕੇ ਮਹੁਕਿਆਂ ਤੇ ਲੇਪ ਕਰਨਾ.#(੫) ਸੱਪ ਦੀ ਕੁੰਜ ਸਾੜਕੇ ਸਰ੍ਹੋਂ ਦੇ ਤੇਲ ਵਿੱਚ ਮਿਲਾਕੇ ਲੇਪ ਕਰਨੀ.#(੬) ਡੇਮੂ (ਭਰਿੰਡਾਂ) ਦਾ ਪੁਰਾਣਾ ਖੱਖਰ ਲੈਕੇ ਉਸ ਦਾ ਧੂੰਆਂ ਮੁਹਕਿਆਂ ਨੂੰ ਦੇਣਾ.#(੭) ਮੱਸਿਆਂ ਨੂੰ ਮੁਸ਼ਕਕਪੂਰ ਦੀ ਧੂਪ ਦੇਣੀ.#(੮) ਮੀਚਕਾ, ਚਿਤ੍ਰਾ, ਸੇਂਧਾਲੂਣ, ਸੁੰਢ, ਇੰਦ੍ਰਜੌਂ, ਇਨ੍ਹਾਂ ਦਾ ਚੂਰਣ ਕਰਕੇ ਗੋਕੀ ਲੱਸੀ ਨਾਲ ਨਿੱਤ ਛਿਕਣਾ....
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਫ਼ਾ. [بند] ਸੰਗ੍ਯਾ- ਸ਼ਰੀਰ ਦਾ ਜੋੜ। ੨. ਯੁਕ੍ਤਿ ਤਦਬੀਰ। ੩. ਛੰਦਾਂ ਦਾ ਸਮੁਦਾਂਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ ਅਕਾਲਉਸਤਤਿ ਵਿੱਚ- "ਜੈ ਜੈ ਹੋਸੀ ਮਹਿਖਾਸੁਰ ਮਰਦਨਿ" ਆਦਿ। ੪. ਪ੍ਰਤਿਗ੍ਯਾ। ੫. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. "ਮਿਰਤਕ ਭਏ ਦਸੈ ਬੰਦ ਛੂਟੇ." (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ. ਉਹ ਮਿਟ ਗਈ। ੬. ਬੰਧਨ. ਕੈਦ. "ਬੰਦ ਨ ਹੋਤ ਸੁਨੇ ਉਪਦੇਸ." (ਗੁਪ੍ਰਸੂ) ੭. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. "ਸੁੰਦਰ ਬੰਦ ਸੁ ਦੁੰਦ ਬਲੰਦੇ." (ਗੁਪ੍ਰਸ) ੮. ਵਿ- ਬੰਨ੍ਹਣ ਵਾਲਾ. "ਤੇਗ ਬੰਦ ਗੁਣ ਧਾਤੁ." (ਸ੍ਰੀ ਮਃ ੧) ੯. ਸੰ. वन्द्. ਧਾ- ਸ੍ਤਤਿ (ਤਾਰੀਫ) ਕਰਨਾ। ੧੦. ਪ੍ਰਣਾਮ ਕਰਨਾ. "ਲਸਕੋਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ." (ਸ਼੍ਰੀ ਅਃ ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। ੧੧. ਸੰ. ਵੰਦ੍ਯ. ਵਿ- ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. "ਬੰਦਕ ਹੋਇ ਬੰਦ ਸੁਧਿ ਲਹੈ." (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ....
ਸੰਗ੍ਯਾ- ਉਦਰ (ਪੇਟ) ਵਿੱਚ ਜਲ (ਪਾਣੀ) ਪੈ ਜਾਣਾ. ਜਲੰਧਰ ਰੋਗ. [استِسقا] ਇਸਤਿਸਕ਼ਾ. Dropsy. ਇਹ ਰੋਗ ਜਿਗਰ ਗੁਰਦੇ ਤਿੱਲੀ ਆਦਿ ਦੇ ਰੋਗਾਂ ਦੇ ਵਿਗਾੜ ਦਾ ਸਿੱਟਾ ਹੈ. ਅੰਦਰ ਦੇ ਹਿੱਸਿਆਂ ਦੀਆਂ ਜਲ ਵਾਲੀਆਂ ਝਿੱਲੀਆਂ ਵਿੱਚ ਖੂਨ ਦਾ ਪਾਣੀ ਫਿੱਟਕੇ ਜਮਾ ਹੋ ਜਾਂਦਾ ਹੈ. ਇਸ ਦੇ ਕਾਰਣ ਵਿਦ੍ਵਾਨਾਂ ਨੇ ਇਹ ਮੰਨੇ ਹਨ-#ਦਿਲ ਸੰਬੰਧੀ ਨਾੜੀਆਂ ਵਿੱਚ ਸੁੱਦਾ ਰਹਿਣਾ, ਰਕਤ ਵਾਹੀ ਨਾੜੀਆਂ ਵਿੱਚ ਰੋਕ ਹੋਣੀ, ਕਮਜੋਰੀ ਦੇ ਕਾਰਣ ਲਹੂ ਦਾ ਪਤਲਾ ਪੈਕੇ ਫਟ ਜਾਣਾ, ਖੂਨ ਵਿੱਚੋਂ ਫੌਲਾਦੀ ਹਿੱਸਾ ਘਟ ਜਾਣਾ, ਮਲ ਮੂਤ੍ਰ ਦੇ ਤਿਆਗ ਪਿੱਛੋਂ ਬਹੁਤ ਪਾਣੀ ਪੀਣਾ, ਗਿੱਲੇ ਵਸਤ੍ਰ ਪਹਿਰਨੇ, ਪੇਸ਼ਾਬ ਦਾ ਜਹਿਰ ਅਤੇ ਪਸੀਨਾ ਰੁਕ ਜਾਣਾ, ਹਾਜਮੇ ਦਾ ਵਿਗਾੜ ਹੋਣਾ, ਪ੍ਰਸੂਤ ਸਮੇਂ ਜੱਚਾ ਦਾ ਬੇਤਹਾਸ਼ਾ ਜਲ ਪੀਣਾ, ਅਤੇ ਅੰਦਰ ਮਵਾਦ ਦਾ ਗਲ ਸੜ ਜਾਣਾ ਆਦਿ.#ਜਲੋਦਰ ਰੋਗ ਜੇ ਦਿਲ ਅਤੇ ਫੇਫੜਿਆਂ ਦੀ ਖਰਾਬੀ ਤੋਂ ਹੋਵੇ, ਤਾਂ ਪਹਿਲਾਂ ਸੋਜ ਪੈਰਾਂ ਤੇ ਫੇਰ ਪੇਟ ਤੇ ਉਪਰੰਤ ਸਾਰੇ ਸਰੀਰ ਤੇ ਹੁੰਦੀ ਹੈ. ਜੇ ਜਿਗਰ ਦੀ ਖਰਾਬੀ ਤੋਂ ਹੋਵੇ ਤਾਂ ਸੋਜ ਪਹਿਲਾਂ ਪੇਟ ਤੇ ਹੁੰਦੀ ਹੈ. ਜੇ ਗੁਰਦਿਆਂ ਦੀ ਖਰਾਬੀ ਤੋਂ ਹੋਵੇ ਤਾਂ ਪਹਿਲਾਂ ਸੋਜ ਅੱਖਾਂ ਤੇ ਚੇਹਰੇ ਉੱਪਰ ਹੋਕੇ ਵਿਗਾੜ ਹੁੰਦਾ ਹੈ. ਆਰਾਮ ਕਰਨ ਤੋਂ ਸੋਜਾਂ ਵਧ ਜਾਂਦੀਆਂ ਹਨ. ਫਿਰਨ ਤੁਰਨ ਤੋਂ ਘਟ ਜਾਂਦੀਆਂ ਹਨ. ਜੇ ਪਾਂਡੁ ਰੋਗ ਦੇ ਕਾਰਣ ਜਲੋਦਰ ਹੋਵੇ ਤਦ ਸੋਜ ਸਾਧਾਰਣ ਹੁੰਦੀ ਹੈ, ਆਰਾਮ ਕਰਨ ਤੋਂ ਸਵੇਰ ਵੇਲੇ ਆਪਣੇ ਆਪ ਹਟ ਜਾਂਦੀ ਹੈ ਅਰ ਤੁਰਣ ਫਿਰਣ ਤੋਂ ਵਧ ਜਾਂਦੀ ਹੈ. ਜੋ ਜਲੋਦਰ ਦਿਲ ਦੀ ਖਰਾਬੀ ਤੋਂ ਹੋਵੇ ਉਹ ਵਡਾ ਭਯੰਕਰ ਹੁੰਦਾ ਹੈ.#ਇਸ ਰੋਗ ਦੇ ਹੁੰਦੇ ਹੀ ਸਿਆਣੇ ਆਦਮੀ ਦਾ ਇਲਾਜ ਹੋਣਾ ਜਰੂਰੀ ਹੈ. ਜਲੋਦਰ ਦੇ ਸਾਧਾਰਣ ਉਪਾਉ ਇਹ ਹਨ-#(੧) ਪਾਣੀ ਪੀਣਾ ਬੰਦ ਕਰਕੇ ਗਊ ਦੀ ਲੱਸੀ, ਅਰਕ ਸੌਂਫ, ਅਰਕ ਮਕੋ, ਉਠਣੀ ਦਾ ਦੁੱਧ ਪੀਣਾ. (੨) ਕਬਜਕੁਸ਼ਾ ਅਤੇ ਪਸੀਨਾ (ਮੁੜ੍ਹਕਾ) ਲਿਆਉਣ ਵਾਲੀਆਂ ਚੀਜਾਂ ਦਾ ਸੇਵਨ ਕਰਨਾ.#(੩) ਛਿੱਲਹਰੜ ਇੱਕ ਮਾਸ਼ਾ, ਕੁਸ਼ਤਾ ਫੌਲਾਦ ਆਬੀ ਦੋ ਰੱਤੀ, ਗਊ ਦੀ ਲੱਸੀ ਨਾਲ ਦਿਨ ਵਿੱਚ ਦੋ ਵਾਰ ਵਰਤਣਾ.#(੪) ਫੌਲਾਦ, ਹਰੜ ਦੀ ਛਿੱਲ, ਰੇਂਵਦ ਖ਼ਤਾਈ, ਕੜੂ, ਨਸਾਦਰ, ਇਹ ਸਭ ਸਮਾਨ ਲੈ ਕੇ ਡੇਢ ਡੇਢ ਮਾਸ਼ੇ ਦੀਆਂ ਤਿੰਨ ਪੁੜੀਆਂ ਰੋਜ ਗਊ ਦੀ ਲੱਸੀ ਜਾਂ ਅਰਕਮਕੋ ਨਾਲ ਖਾਣੀਆਂ.#(੫) ਛੋਲਿਆਂ ਦੀਆਂ ਖਿੱਲਾਂ ੨੧. ਵਾਰ ਧੋਹਰ ਦੇ ਦੁੱਧ ਵਿੱਚ ਭਿਉਂਕੇ ਛਾਂਵੇਂ ਸੁਕਾਕੇ, ਇੱਕ ਤੋਂ ਪੰਜ ਤਕ, ਤਿੰਨ ਵਾਰ ਰੋਜ ਖਾਣੀਆਂ.#(੬) ਰਾਤ ਨੂੰ ਕੌੜੀ ਤੂੰਬੀ ਵਿੱਚ ਸੌਂਫ ਅਤੇ ਮਕੋ ਦਾ ਅਰਕ ਭਰ ਰੱਖਣਾ, ਸਵੇਰ ਵੇਲੇ ਇਸ ਨਾਲ ਨਕਛਿੱਕਣੀ ਬੂਟੀ ਦੀ ਜੜ ਦਾ ਇੱਕ ਮਾਸਾ ਚੂਰਣ ਖਾਣਾ.#(੭) ਕਰੇਲੇ ਦਾ ਰਸ ਦੋ ਤੋਲੇ ਰੋਜ ਪੀਣਾ.#(੮) ਮਕੋ ਦੀ ਭੁਰਜੀ ਖਾਣੀ.#(੯) ਇੰਦ੍ਰਜੌਂ ਚਾਰ ਤੋਲੇ, ਭੁੰਨੀ ਹੋਈ ਹਿੰਗ ਚਾਰ ਤੋਲੇ, ਸੰਖ ਦੀ ਭਸਮ ਚਾਰ ਤੋਲੇ, ਮਘਾਂ ਇੱਕ ਤੋਲਾ, ਇਨ੍ਹਾਂ ਦਾ ਚੂਰਣ ਗਊ ਦੀ ਲੱਸੀ ਨਾਲ ਉਮਰ ਅਤੇ ਬਲ ਅਨੁਸਾਰ ਖਾਣਾ.#(੧੦) ਪੁਠਕੰਡਾ ਘੋਟਕੇ ਪੇਟ ਤੇ ਲੇਪ ਕਰਨਾ.#(੧੧) ਜਮਾਲਗੋਟੇ ਦੇ ਤੇਲ (Croton Oil) ਦੀਆਂ ਦੋ ਦੋ ਬੂੰਦਾਂ ਦਿਨ ਵਿੱਚ ਤਿੰਨ ਵਾਰ ਖਾਣੀਆਂ.#(੧੨) ਸਿਆਣੇ ਡਾਕਟਰ ਤੋਂ ਪੇਟ ਦਾ ਪਾਣੀ ਨਿਕਲਵਾਉਣਾ....