khūhā, khūhīखूहा, खूही
ਵਡਾ ਕੂਪ ਅਤੇ ਛੋਟੀ ਕੂਈ। ੨. ਦੇਖੋ, ਵਿਧਣ ਖੂਹੀ.
वडा कूप अते छोटी कूई। २. देखो, विधण खूही.
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਸੰ. ਸੰਗ੍ਯਾ- ਕੁ (ਥੋੜਾ) ਹੋਵੇ ਅਪ੍ (ਜਲ) ਜਿਸ ਵਿੱਚ, ਖੂਹਾ ਜੋ ਤਾਲ ਅਤੇ ਨਦਾਂ ਦੇ ਮੁਕ਼ਾਬਲੇ ਥੋੜੇ ਪਾਣੀ ਵਾਲਾ ਹੈ. "ਕੂਪ ਭਰਿਓ ਜੈਸੇ ਦਾਦਿਰਾ." (ਗਉ ਰਵਿਦਾਸ) "ਕੂਪ ਤੇ ਮੇਰੁ ਕਰਾਵੈ." (ਸਾਰ ਕਬੀਰ) ਟੋਏ ਤੋਂ ਪਹਾੜ ਦੀ ਚੋਟੀ ਬਣਾ ਦਿੰਦਾ ਹੈ. ਭਾਵ- ਨੀਵੇਂ ਤੋਂ ਉੱਚਾ ਕਰਦਾ ਹੈ। ੨. ਦੇਖੋ, ਗਗਨ ੬....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਛੋਟਾ ਕੂਪ. ਖੂਹੀ....
ਸੰ. ਵ੍ਯਧਨ. ਛੇਦਨ. ਵਿੰਨ੍ਹਣਾ। ੨. ਵਿ ਧਨ. ਵਿ- ਬਿਨਾ ਧਨ, ਨਿਰਧਨ। ੩. ਬਿਨਾ ਧਨਿਕਾ. ਜਿਸ ਥਾਂ ਕੋਈ ਇਸਤ੍ਰੀ ਨਹੀਂ, "ਵਿਧਣ ਖੂਹੀ ਮੁੰਧ ਇਕੇਲੀ." (ਸੂਹੀ ਫਰੀਦ) ਸੁੰਨੀ ਖੂਹੀ, ਜਿਸ ਪੁਰ ਹੋਰ ਕੋਈ ਔਰਤ ਪਾਣੀ ਭਰਨ ਵਾਲੀ ਨਹੀਂ, ਮੁੰਧ ਤੋਂ ਭਾਵ ਰੂਹ ਹੈ....
ਵਡਾ ਕੂਪ ਅਤੇ ਛੋਟੀ ਕੂਈ। ੨. ਦੇਖੋ, ਵਿਧਣ ਖੂਹੀ....