khunāmīखुनामी
ਨਾਮ ਖੋਲੈਣ ਦੀ ਕ੍ਰਿਯਾ. ਜਿਸ ਤੋਂ ਕੁਨਾਮੀ (ਬਦਨਾਮੀ) ਹੋਵੇ. ਅਪਰਾਧ. ਕੁਸੂਰ. "ਕੌਨ ਖੁਨਾਮੀ ਪਿਖੀ ਹਮਾਰੀ?" (ਗੁਪ੍ਰਸੂ) ੨. ਵਿ- ਅਪਰਾਧੀ. . ਕੁਸੂਰਵਾਰ. "ਦੁਹੀ ਸਰਾਈ ਖੁਨਾਮੀ ਕਹਾਏ." (ਸੂਹੀ ਮਃ ੫)
नाम खोलैण दी क्रिया. जिस तों कुनामी (बदनामी) होवे. अपराध. कुसूर. "कौन खुनामी पिखी हमारी?" (गुप्रसू) २. वि- अपराधी. . कुसूरवार. "दुही सराई खुनामी कहाए." (सूही मः ५)
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [بدنامی] ਸੰਗ੍ਯਾ- ਬੁਰਾ ਨਾਮ ਫੈਲਣ ਦੀ ਕ੍ਰਿਯਾ. ਅਪਕੀਰਤਿ ਨਿੰਦਾ....
ਸੰ. ਸੰਗ੍ਯਾ- ਗੁਨਾਹ. ਪਾਪ. ਦੋਸ। ੨. ਭੁੱਲ. ਖ਼ਤਾ। ੩. ਅਵੱਗ੍ਯਾ. ਬੇਅਦਬੀ....
ਕੁਸ਼ਪੁਰ. ਲਹੌਰ ਦੇ ਜਿਲੇ ਇੱਕ ਨਗਰ, ਜੋ ਤਸੀਲ ਅਤੇ N. W. R. ਦਾ ਜਁਕਸ਼ਨ ਸਟੇਸ਼ਨ ਹੈ. ਵਿਚਿਤ੍ਰਨਾਟਕ ਵਿੱਚ ਇਸ ਨਗਰ ਦਾ ਰਾਮਚੰਦ੍ਰ ਜੀ ਦੇ ਪੁਤ੍ਰ ਕੁਸ਼ ਕਰਕੇ ਵਸਾਉਣਾ ਲਿਖਿਆ ਹੈ, ਯਥਾ- "ਤਹੀ ਤਿਨੈ ਬਾਂਧੇ ਦੁਇ ਪੁਰਵਾ। ਏਕ ਕੁਸੂਰ ਦੁਤੀਯ ਲਹੁਰਵਾ." ਇਸ ਸ਼ਹਿਰ ਨੂੰ ਖਾਲਸਾਦਲ ਨੇ ਜੇਠ ਸੰਮਤ ੧੮੧੭ ਵਿੱਚ ਫਤੇ ਕਰਕੇ ਉੱਥੋਂ ਦੇ ਹਾਕਮ ਆਸਮਾਨ ਖ਼ਾਨ ਨੂੰ ਕਤਲ ਕੀਤਾ. ਸਨ ੧੮੦੭ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿਘ ਦੀ ਸਹਾਇਤਾ ਨਾਲ ਕੁਸੂਰ ਦੇ ਹਾਕਿਮ ਕੁਤਬੁੱਦੀਨ ਨੂੰ ਕਤਲ ਕਰਕੇ ਸਿੱਖਰਾਜ ਨਾਲ ਕੁਸੂਰ ਦਾ ਇਲਾਕਾ ਮਿਲਾਇਆ। ੨. ਅ਼. [قُصوُر] ਕ਼ੁਸੂਰ. ਦੋਸ. ਖ਼ਤ਼ਾ. ਗੁਨਾਹ. ਅਪਰਾਧ....
ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ....
ਨਾਮ ਖੋਲੈਣ ਦੀ ਕ੍ਰਿਯਾ. ਜਿਸ ਤੋਂ ਕੁਨਾਮੀ (ਬਦਨਾਮੀ) ਹੋਵੇ. ਅਪਰਾਧ. ਕੁਸੂਰ. "ਕੌਨ ਖੁਨਾਮੀ ਪਿਖੀ ਹਮਾਰੀ?" (ਗੁਪ੍ਰਸੂ) ੨. ਵਿ- ਅਪਰਾਧੀ. . ਕੁਸੂਰਵਾਰ. "ਦੁਹੀ ਸਰਾਈ ਖੁਨਾਮੀ ਕਹਾਏ." (ਸੂਹੀ ਮਃ ੫)...
ਵਿ- ਦੋਸੀ. ਗੁਨਾਹ ਕਰਨ ਵਾਲਾ. ਪਾਪੀ. ਕੁਸੂਰਵਾਰ. "ਅਪਰਾਧੀ ਮਤਿਹੀਨ ਨਿਰਗੁਨ." (ਆਸਾ ਛੰਤ ਮਃ ੫)...
ਵਿ- ਦੋਨੋ. ਦੋਵੇਂ "ਦੁਹੀ ਸਰਾਈ ਖੁਨਾਮੀ ਕਹਾਏ." (ਸੂਹੀ ਮਃ ੫)...
ਦੇਖੋ, ਸਰਾਇ। ੨. ਅ਼. [صحرائی] ਸਹ਼ਰਾਈ. ਵਿ- ਜੰਗਲੀ. "ਨੂਰੂ ਨਾਮਾ ਸਰਾਈ ਬਕਰੀਆਂ ਚਾਰਦਾ ਸੀ." (ਜਸਭਾਮ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....