khilaखिल
ਸੰ. खिल् ਧਾ- ਚੁਗਣਾ- ਬੀਨਨਾ- ਦਾਣੇ ਚੁਗਣੇ। ੨. ਸੰ. ਵਿ- ਬਾਕੀ. ਸ਼ੇਸ। ੩. ਦੇਖੋ, ਖਿਲਨਾ। ੪. ਅ਼. [خیل] ਖ਼ਯਲ. ਸੰਗ੍ਯਾ- ਗਰੋਹ. ਜਮਾਤ। ੫. ਖ਼ਾਨਦਾਨ. ਦੇਖੋ, ਖਿਲਖਾਨਾ। ੬. ਦੇਖੋ, ਖਿੱਲ। ੭. ਅਖਿਲ (ਤਮਾਮ) ਦਾ ਸੰਖੇਪ ਭੀ ਖਿਲ ਹੈ.
सं. खिल् धा- चुगणा- बीनना- दाणे चुगणे। २. सं. वि- बाकी. शेस। ३. देखो, खिलना। ४. अ़. [خیل] ख़यल. संग्या- गरोह. जमात। ५. ख़ानदान. देखो, खिलखाना। ६. देखो, खिॱल। ७. अखिल (तमाम) दा संखेप भी खिल है.
ਕ੍ਰਿ- ਚੁਣਨਾ. ਬੀਨਣਾ. ਪੰਛੀਆਂ ਦਾ ਚੁੰਜ ਨਾਲ ਦਾਣੇ ਚੁਣਨਾ. ਪਸ਼ੂਆਂ ਦਾ ਘਾਹ ਆਦਿ ਮੂੰਹ ਨਾਲ ਚਰਨਾ। ੨. ਇੰਤਖ਼ਾਬ ਕਰਨਾ. ਚੁਣਨਾ....
ਕ੍ਰਿ- ਵਿਚਯਨ. ਚੁਗਣਾ. ਚੁਣਨਾ. "ਕਬਹੂ ਕੂਰਨੁ ਚਨੇ ਬਿਨਾਵੈ." (ਭੈਰ ਨਾਮਦੇਵ) ਕੂੜੇ ਵਿੱਚੋਂ ਚਣੇ ਚੁਗਵਾਉਂਦਾ ਹੈ....
ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ....
ਕ੍ਰਿ- ਖਿੜਨਾ. ਪ੍ਰਫੁੱਲਿਤ ਹੋਣਾ। ੨. ਸੰਗ੍ਯਾ- ਤਿੱਖੀ ਨੋਕ ਦਾ ਇੱਕ ਜਿਮੀਦਾਰਾ ਸੰਦ, ਜਿਸ ਨਾਲ ਗੋਡੀ ਕਰੀਦੀ ਹੈ. ਇਹ ਖਾਸ ਕਰਕੇ ਪਹਾੜ ਵਿੱਚ ਵਰਤੀਦਾ ਹੈ। ੩. ਦੇਖੋ, ਖੇਲਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਅ਼. [جماعت] ਜਮਾਅ਼ਤ. ਸੰਗ੍ਯਾ- ਜਥਾ. ਮੰਡਲੀ. ਟੋਲਾ। ੨. ਨਮਾਜ਼ੀਆਂ ਦੀ ਪੰਕ੍ਤਿ (ਕਤਾਰ)....
ਫ਼ਾ. [خاندان] ਸੰਗ੍ਯਾ- ਵੰਸ਼. ਕੁਲ....
ਅ਼. [خیلخانہ] ਖ਼ਯਲਖ਼ਾਨਹ. ਕੁਲ ਅਤੇ ਘਰ. "ਖਿਲਖਾਨਾ ਬਿਰਾਦਰ ਹਮੂ ਜੰਜਾਲਾ." (ਮਾਰੂ ਸੋਲਹੇ ਮਃ ੫) ੨. ਦੇਖੋ, ਖੇਲ ੨, ੩, ੪. ਅਤੇ ਖੇਲਖਾਨਾ....
ਸੰਗ੍ਯਾ- ਭੁੱਜਕੇ ਖਿੜੀ ਹੋਈ ਦਾਣਾ ਆਦਿ ਵਸਤੁ। ੨. ਦੇਖੋ, ਖਿਲ....
ਦੇਖੋ, ਅਖਲ....
ਅ਼. [تمامی تمام] ਵਿ- ਪੂਰਾ. ਸਾਰਾ. ਸਭ। ੨. ਸਮਾਪਤ. ਖ਼ਤਮ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਸੰ. खिल् ਧਾ- ਚੁਗਣਾ- ਬੀਨਨਾ- ਦਾਣੇ ਚੁਗਣੇ। ੨. ਸੰ. ਵਿ- ਬਾਕੀ. ਸ਼ੇਸ। ੩. ਦੇਖੋ, ਖਿਲਨਾ। ੪. ਅ਼. [خیل] ਖ਼ਯਲ. ਸੰਗ੍ਯਾ- ਗਰੋਹ. ਜਮਾਤ। ੫. ਖ਼ਾਨਦਾਨ. ਦੇਖੋ, ਖਿਲਖਾਨਾ। ੬. ਦੇਖੋ, ਖਿੱਲ। ੭. ਅਖਿਲ (ਤਮਾਮ) ਦਾ ਸੰਖੇਪ ਭੀ ਖਿਲ ਹੈ....