khidāra, khidārīखिडार, खिडारी
ਵਿ- ਖੇਡਣ ਵਾਲਾ. ਖਿਲਾਰੀ. "ਜ੍ਯੋਂ ਪਤੰਗ ਹੈ ਡੋਰ ਅਧੀਨਾ। ਚਹੈ ਖਿਡਾਰ ਕਰਖ ਤਬ ਲੀਨਾ." (ਨਾਪ੍ਰ)
वि- खेडण वाला. खिलारी. "ज्यों पतंग है डोर अधीना। चहै खिडार करख तब लीना." (नाप्र)
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਖੇਲਾਰੀ....
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ....
ਸੰ. ਵਿ- ਉਡਦਾ ਹੋਇਆ. ਉਡਣ ਵਾਲਾ। ੨. ਸੰਗ੍ਯਾ. ਪੰਛੀ. ਪਰਿੰਦ। ੩. ਭਮੱਕੜ, ਸ਼ਲਭ. ਪਰਵਾਨਾ. "ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ." (ਚਉਬੋਲੇ ਮਃ ੫) ੪. ਸੂਰਜ। ੫. ਫਿੰਡ. ਗੇਂਦ। ੬. ਸ਼ਰੀਰ. ਦੇਹ। ੭. ਨੌਕਾ. ਜਹਾਜ। ੮. ਅੱਗ ਦੀ ਚਿਨਗਾਰੀ, ਵਿਸਫੁਲਿੰਗ। ੯. ਤੀਰ। ੧੦. ਪੰਛੀ ਦੀ ਤਰਾਂ ਉਡਣ ਵਾਲੀ ਹੋਣ ਕਰਕੇ ਗੁੱਡੀ (ਚੰਗ) ਦਾ ਨਾਮ ਭੀ ਪਤੰਗ ਹੈ। ੧੧. ਦੇਖੋ, ਪਤੰਗੁ। ੧੨. ਸੰ. ਪਤੰਗ ਇੱਕ ਬਿਰਛ, ਜਿਸ ਦੀ ਲੱਕੜ ਵਿੱਚੋਂ ਉਬਾਲਕੇ ਲਾਲ ਰੰਗ ਕੱਢਿਆ ਜਾਂਦਾ ਹੈ. Caesalpina Sappan ਪਤੰਗ ਦਾ ਰੰਗ ਕੱਚਾ ਹੁੰਦਾ ਹੈ. "ਸਭ ਜਗ ਰੰਗ ਪਤੰਗ ਕੋ ਹਰਿ ਏਕੈ ਨਵਰੰਗ." (ਨੰਦਦਾਸ)...
ਸੰਗ੍ਯਾ- ਤਾਗਾ. ਸੂਤ. ਡੋਰਾ. ਰੱਸੀ. "ਹਾਥਿ ਤ ਡੋਰ ਮੁਖਿ ਖਾਇਓ ਤੰਬੋਰ." (ਗਉ ਕਬੀਰ) ਹੱਥ ਵਿੱਚ ਪਤੰਗ, ਬਾਜ਼, ਘੋੜੇ ਆਦਿ ਦੀ ਡੋਰ ਹੈ, ਮੁਖ ਵਿੱਚ ਤਾਂਬੂਲ (ਪਾਨ) ਹੈ। ੨. ਸੰ. ਭੁਜਬੰਦ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਭਾਵ- ਤਦਾਕਾਰ ਵ੍ਰਿੱਤਿ. "ਡੋਰ ਰਹੀ ਲਿਵ ਲਾਈ." (ਗਉ ਕਬੀਰ)...
ਵਿ- ਖੇਡਣ ਵਾਲਾ. ਖਿਲਾਰੀ. "ਜ੍ਯੋਂ ਪਤੰਗ ਹੈ ਡੋਰ ਅਧੀਨਾ। ਚਹੈ ਖਿਡਾਰ ਕਰਖ ਤਬ ਲੀਨਾ." (ਨਾਪ੍ਰ)...
ਦੇਖੋ, ਕਰਸ ਅਤੇ ਕਰਖਣ. "ਤੁਮਰੇ ਦਰਸ ਕਰਖ ਮਨ ਲੀਨਾ." (ਨਾਪ੍ਰ) ਮਨ ਖਿੱਚ ਲੀਤਾ। ੨. [کرخ] ਬਗ਼ਦਾਦ ਪਾਸ ਇੱਕ ਨਗਰ....