khāsāखासा
ਖਾਵੇਗਾ. ਖਾਵਿਸ. "ਜੈਸਾ ਬੀਜਹਿ ਤੈਸਾ ਖਾਸਾ." (ਗਉ ਮਃ ੫) ੨. ਸੰਗ੍ਯਾ- ਅਮੀਰਾਂ ਦੀ ਖਾਸ ਸਵਾਰੀ. ਪਾਲਕੀ. ਤਾਮਝਾਮ. ਸੁਖਪਾਲ. "ਖਾਸੇ ਕੋ ਉਚਵਾਇ ਚਲੇਹੈਂ." (ਗੁਪ੍ਰਸੂ) ੩. ਫ਼ਾ. [خاصہ] ਖ਼ਾਸਹ. ਨੈਨਸਕੁ. ਪਤਲਾ ਵਸਤ੍ਰ। ੪. ਵਿ- ਉੱਤਮ ਉਮਦਾ. "ਜਿਸ ਸਿਰਪਾਉ ਪਇਆ ਗਲਿ ਖਾਸਾ ਹੇ." (ਮਾਰੂ ਸੋਲਹੇ ਮਃ ੫) ੫. ਅਰੋਗ। ੬. ਅ਼. ਸੰਗ੍ਯਾ- ਸੁਭਾਉ. ਪ੍ਰਕ੍ਰਿਤਿ.
खावेगा. खाविस. "जैसा बीजहि तैसा खासा." (गउ मः ५) २. संग्या- अमीरां दी खास सवारी. पालकी. तामझाम. सुखपाल. "खासे को उचवाइ चलेहैं." (गुप्रसू) ३. फ़ा. [خاصہ] ख़ासह. नैनसकु. पतला वसत्र। ४. वि- उॱतम उमदा."जिस सिरपाउ पइआ गलि खासा हे." (मारू सोलहे मः ५) ५. अरोग। ६. अ़. संग्या- सुभाउ. प्रक्रिति.
ਸੰ. ਯਾਦ੍ਰਿਸ਼ ਕ੍ਰਿ. ਵਿ- ਜੇਹਾ. ਜਿਸ ਪ੍ਰਕਾਰ ਦਾ. "ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ." (ਵਾਰ ਰਾਮ ੨. ਮਃ ੫)...
ਵਿ- ਤਾਦ੍ਰਿਸ਼. ਤੇਹੋ ਜੇਹਾ. ਵੈਸਾ. ਤੇਹਾ. "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ!" (ਤਿਲੰ ਮਃ ੧) "ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ." (ਸੁਖਮਨੀ) "ਤੈਸੋਜੈਸਾ ਕਾਫੀਐ, ਜੈਸੀ ਕਾਰ ਕਮਾਇ." (ਸੂਹੀ ਮਃ ੧)...
ਖਾਵੇਗਾ. ਖਾਵਿਸ. "ਜੈਸਾ ਬੀਜਹਿ ਤੈਸਾ ਖਾਸਾ." (ਗਉ ਮਃ ੫) ੨. ਸੰਗ੍ਯਾ- ਅਮੀਰਾਂ ਦੀ ਖਾਸ ਸਵਾਰੀ. ਪਾਲਕੀ. ਤਾਮਝਾਮ. ਸੁਖਪਾਲ. "ਖਾਸੇ ਕੋ ਉਚਵਾਇ ਚਲੇਹੈਂ." (ਗੁਪ੍ਰਸੂ) ੩. ਫ਼ਾ. [خاصہ] ਖ਼ਾਸਹ. ਨੈਨਸਕੁ. ਪਤਲਾ ਵਸਤ੍ਰ। ੪. ਵਿ- ਉੱਤਮ ਉਮਦਾ. "ਜਿਸ ਸਿਰਪਾਉ ਪਇਆ ਗਲਿ ਖਾਸਾ ਹੇ." (ਮਾਰੂ ਸੋਲਹੇ ਮਃ ੫) ੫. ਅਰੋਗ। ੬. ਅ਼. ਸੰਗ੍ਯਾ- ਸੁਭਾਉ. ਪ੍ਰਕ੍ਰਿਤਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਸੰਗ੍ਯਾ- ਯਾਨ. ਘੋੜਾ ਰਥ ਆਦਿ, ਜਿਨਾਂ ਉੱਪਰ ਸਵਾਰ ਹੋਈਏ। ੨. ਕ੍ਰਿ. ਵਿ- ਸਵੇਰੇ. ਤੜਕੇ. ਅਮ੍ਰਿਤ ਵੇਲੇ. "ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ." (ਆਸਾ ਮਃ ੫) ੩. ਦੇਖੋ, ਸਵਾਰਣਾ. "ਜਨ ਕੀ ਪੈਜ ਸਵਾਰੀ ਆਪਿ." (ਗੂਜ ਮਃ ੫)...
ਸੰਗ੍ਯਾ- ਪਲ੍ਯੰਕ (ਮੰਜੇ) ਪੁਰ ਛੱਤ ਪਾਕੇ ਬਣਾਈ ਇੱਕ ਪ੍ਰਕਾਰ ਦੀ ਡੋਲੀ. ਜਿਸ ਨੂੰ ਕਹਾਰ ਕੰਨ੍ਹਿਆਂ ਪੁਰ ਚੁਕਦੇ ਹਨ. ਇਸੇ ਤੋਂ ਪੁਰਤਗਾਲਾਂ ਨੇ Palanquin ਸ਼ਬਦ ਬਣਾ ਲਿਆ ਹੈ....
ਸੰਗ੍ਯਾ- ਕੁਰਸੀ ਦੇ ਆਕਾਰ ਦੀ ਪਾਲਕੀ, ਜਿਸ ਨੂੰ ਕਹਾਰ ਕੰਨ੍ਹੇ ਪੁਰ ਰੱਖਕੇ ਚਲਦੇ ਹਨ....
ਸੰਗ੍ਯਾ- ਝੰਪਾਨ. ਪਾਲਕੀ. ਦੇਖੋ, ਸੁਖਅਸਵਾਰੀ. ਸੁਕਦਾਇਕ ਪਲਨਾ. "ਰਾਨੀ ਕੋ ਲੀਨੋ ਸੁਖਪਾਲ ਚੜ੍ਹਾਇਕੈ." (ਚਰਿਤ੍ਰ ੧੪੬)...
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਅ਼. [عُمدہ] . ਉਮਦਹ. ਵਿ- ਉੱਤਮ. ਸ਼੍ਰੇਸ੍ਠ। ੨. ਹੱਛਾ. ਚੰਗਾ। ੩. ਚੁਣਿਆ ਹੋਇਆ। ੪. ਸੁੰਦਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [سروپا -سراپا] ਸਰਾਪਾ ਅਥਵਾ ਸਰੋਪਾ. ਸੰਗ੍ਯਾ- ਸਿਰ ਤੋਂ ਪੈਰ ਤੀਕ ਪਹਿਰਣ ਦੀ ਪੋਸ਼ਾਕ। ੨. ਖ਼ਿਲਤ. "ਪਹਿਰਿ ਸਿਰਪਾਉ ਸੇਵਕ ਜਨ ਮੇਲੇ." (ਸੋਰ ਮਃ ੫) "ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ." (ਬਿਲਾ ਮਃ ੫) "ਲਿਹੁ ਮਮ ਦਿਸ ਤੇ ਅਬ ਸਿਰਪਾਇ." (ਗੁਪ੍ਰਸੂ) "ਦੈ ਰਸ ਕੋ ਸਿਰਪਾਵ ਤਿਸੈ." (ਕ੍ਰਿਸਨਾਵ) ੩. ਦੇਖੋ, ਸਿਰੇਪਾਉ. ੨....
ਪਿਆ. ਪੜਾ. "ਪਇਆ ਕਿਰਤੁ ਨ ਮੇਟੈ ਕੋਇ." (ਸੁਖਮਨੀ) ਜੇਹਾ ਕਿਰਤ ਅਨੁਸਾਰ ਲੇਖ ਪੈਗਿਆ (ਲਿਖਿਆ ਗਿਆ) ਹੈ....
ਗਲ (ਗ੍ਰੀਵਾ) ਮੇ. ਗਲੇ ਵਿੱਚ. "ਗਲਿ ਜੇਵੜੀ ਹਉਮੈ." (ਗਉ ਮਃ ੫) ੨. ਗਲੇ ਸੇ. ਛਾਤੀ ਨਾਲ. "ਗਲਿ ਲਾਵੈਗੋ." (ਕਾਨ ਅਃ ਮਃ ੪)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਵਿ- ਰੋਗ ਰਹਿਤ. ਨੀਰੋਗ. ਨਰੋਆ....
ਸੰ. ਸ੍ਵਭਾਵ. ਸੰਗ੍ਯਾ- ਆਪਣਾ ਧਰਮ. ਪ੍ਰਕ੍ਰਿਤਿ। ੨. ਮਿਜਾਜ। ੩. ਵਾਦੀ. ਬਾਣ। ੪. ਸੁ- ਭਾਵ. ਉੱਤਮ ਖਿਆਲ....
ਸੰ. प्रकृति. ਸੰਗ੍ਯਾ- ਸ੍ਵਭਾਵ. ਮਿਜਾਜ। ੨. ਤਾਸੀਰ। ੩. ਸਾਂਖ੍ਯਮਤ ਅਨੁਸਾਰ ਜਗਤ ਦਾ ਮੂਲਰੂਪ ਬੀਜ, ਜਿਸ ਦਾ ਪਰਿਣਾਮ ਸਾਰਾ ਜਗਤ ਹੈ. ਪ੍ਰਕ੍ਰਿਤਿ ਤੋਂ ਹੀ ਮਹੱਤਤ੍ਵ ਤਨ੍ਮਾਤ੍ਰ ਆਦਿ ਉਪਜੀ ਵਿਸ੍ਤਾਰ ਵਾਲਾ ਜਗਤ ਬਣਦਾ ਹੈ ਅਰ ਪ੍ਰਕ੍ਰਿਤਿ ਵਿੱਚ ਹੀ ਲੈ ਹੋ ਜਾਂਦਾ ਹੈ। ੪. ਤੱਤਾਂ ਦੀ ਅੰਸ਼, ਤੱਤਾਂ ਦੇ ਅਸਰ ਤੋਂ ਪੈਦਾ ਹੋਏ ਗੁਣ.#"ਏਕ ਏਕ ਤੱਤ ਤਾਂਕੀ ਪੰਚ ਹੈਂ ਪ੍ਰਕ੍ਰਿਤਿ ਭਈ,#ਲੋਭ ਮੋਹ ਅਹੰ ਦੁਖ ਪ੍ਰੀਤਿ ਨਭ ਜਾਨਿਯੇ,#ਬਲ ਕੋ ਕਰਨ ਅਰੁ ਧਾਵਨ ਪਸਾਰਨ,#ਸੰਕੋਚ ਦੇਹ ਬਧੈ ਸੁ ਸਮੀਰ ਪਹਿਚਾਨਿਯੇ,#ਨੀਂਦ ਓਜ ਕਾਂਤਿ ਭੂਖ ਪ੍ਯਾਸ ਹੋਇ ਆਲਸ ਜੋ#ਅਗਨਿ ਕੇ ਤੱਤ ਕੀ ਪ੍ਰਕ੍ਰਿਤਿ ਏ ਪ੍ਰਮਾਨਿਯੇ,#ਰਕਤ ਪਸੀਨਾ ਪਿੱਤ ਕ੍ਫ ਬਿੰਦੁ ਨੀਰ ਹੂੰ ਕੀ#ਚਾਮ ਹਾਡ ਮਾਸ ਨਾੜੀ ਰੋਮ ਛਿਤਿ ਭਾਨਿਯੇ"#(ਨਾਪ੍ਰ)#੫. ਮਾਇਆ. "ਪਰਮਦਭੁਤੰ ਪ੍ਰਕ੍ਰਿਤਿਪਰੰ." (ਗੂਜ ਜੈਦੇਵ) ੬. ਅਗ੍ਯਾਨ। ੭. ਪਰਮਾਤਮਾ। ੮. ਮਨ ਦੇ ਲੇਖ ਅਨੁਸਾਰ ਰਾਜ ਦੇ ਸੱਤ ਅੰਗ ਪ੍ਰਕ੍ਰਿਤਿ ਹਨ- ਸ੍ਵਾਮੀ (ਰਾਜਾ), ਮੰਤ੍ਰੀ, ਦੇਸ਼ (ਇਲਾਕਾ), ਦੁਰਗ (ਕਿਲਾ), ਖਜਾਨਾ, ਦੰਡ (ਚਤੁਰੰਗਿਨੀ ਫੌਜ), ਮਿਤ੍ਰ. ਦੇਖੋ, ਅਃ ੯, ਸ਼ਃ ੨੯੪।¹ ੯. ਸ਼ਕਤਿ. ਤਾਕਤ। ੧੦. ਸ਼ਬਦ ਦਾ ਮੂਲ. ਧਾਤੁ। ੧੧. ਭਗ. ਯੋਨਿ। ੧੨. ਲਿੰਗ....