khātiखाटि
ਸੰਗ੍ਯਾ- ਖੱਟੀ. ਕਮਾਈ. ਲਾਭ. "ਵਡਭਾਗੀ ਧਨ ਖਾਟਿ." (ਸ੍ਰੀ ਮਃ ੫) ੨. ਕ੍ਰਿ. ਵਿ- ਖੱਟਕੇ. ਕਮਾਕੇ. "ਮਾਈ ਖਾਟਿ ਆਇਓ ਘਰਿ ਪੂਤਾ." (ਗੂਜ ਮਃ ੫) ੩. ਸੰ. ਸੰਗ੍ਯਾ- ਅਰਥੀ. ਸੀੜ੍ਹੀ. ਸ਼ਵਰਥ.
संग्या- खॱटी. कमाई.लाभ. "वडभागी धन खाटि." (स्री मः ५) २. क्रि. वि- खॱटके. कमाके. "माई खाटि आइओ घरि पूता." (गूज मः ५) ३. सं. संग्या- अरथी. सीड़्ही. शवरथ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖੱਟੀ। ੨. ਘਾਲ. ਮਿਹਨਤ। ੩. ਅਭ੍ਯਾਸ. ਅ਼ਮਲ. "ਪੂਰੈ ਗੁਰੂ ਕਮਾਈ." (ਰਾਮ ਅਃ ਮਃ ੫) ੪. ਕਾਮ- ਆਈ. ਕੰਮ ਆਉਂਦਾ ਹੈ. "ਅਪਨਾ ਕੀਆ ਕਮਾਈ." ( ਸੋਰ ਮਃ ੧) ੫. ਮਿੱਟੀ ਦੀ ਠੂਠੀ. ਚੂੰਗੜਾ. (ਕੁ- ਮਯ). "ਪੋਥੀ ਪੁਰਾਣ ਕਮਾਈਐ। ਭਉ ਵਟੀ ਇਤੁ ਤਨਿ ਪਾਈਐ." (ਸ੍ਰੀ ਮਃ ੧) ਉੱਤਮ ਗ੍ਰੰਥਾਂ ਦਾ ਅਭ੍ਯਾਸਰੂਪ ਦੀਵੇ ਲਈ ਠੂਠੀ ਹੈ....
ਸੰਗ੍ਯਾ- ਫਾਇਦਾ. ਨਫ਼ਾ. ਦੇਖੋ, ਲਭ ਧਾ. "ਲਾਭ ਮਿਲੈ, ਤ਼ੋਟਾ ਹਿਰੈ." (ਗਉ ਥਿਤੀ ਮਃ ੫) ੨. ਬਿਆਜ. ਸੂਦ। ੩. ਇਲਮ. ਗਿਆਨ....
ਵੱਡੇ (ਉੱਤਮ) ਭਾਗਾਂ ਵਾਲਾ. ਖ਼ੁਸ਼ਨਸੀਬ. "ਵਡਭਾਗੀ ਗੁਰ ਕੇ ਸਿਖ ਪਿਆਰੇ." (ਗੂਜ ਮਃ ੪) ੨. ਵਡਭਾਗੀ. ਵੱਡੇ ਭਾਗਾਂ ਕਰਕੇ. ਉੱਤਮ ਪ੍ਰਾਰਬਧ ਦ੍ਵਾਰਾ. "ਵਡਭਾਗੀ ਸੰਗਤਿ ਮਿਲੈ." (ਬਿਹਾ ਛੰਤ ਮਃ ੪)...
ਸੰਗ੍ਯਾ- ਖੱਟੀ. ਕਮਾਈ. ਲਾਭ. "ਵਡਭਾਗੀ ਧਨ ਖਾਟਿ." (ਸ੍ਰੀ ਮਃ ੫) ੨. ਕ੍ਰਿ. ਵਿ- ਖੱਟਕੇ. ਕਮਾਕੇ. "ਮਾਈ ਖਾਟਿ ਆਇਓ ਘਰਿ ਪੂਤਾ." (ਗੂਜ ਮਃ ੫) ੩. ਸੰ. ਸੰਗ੍ਯਾ- ਅਰਥੀ. ਸੀੜ੍ਹੀ. ਸ਼ਵਰਥ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਮਾਤਾ. ਮਾਂ. "ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ." (ਗੂਜ ਮਃ ੪) ੨. ਮਾਯਾ. ਜਗਤ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਏਕਾ ਮਾਈ ਜੁਗਤਿ ਵਿਆਈ." (ਜਪੁ) ੩. ਅਵਿਦ੍ਯਾ. "ਤਾਂਕੈ ਨਿਕਟਿ ਨ ਆਵੈ ਮਾਈ." (ਗਉ ਮਃ ੫) ੪. ਮਮਤਾ. "ਮੁਈ ਮੇਰੀ ਮਾਈ ਹਉ ਖਰਾ ਸੁਖਾਲਾ." (ਆਸਾ ਕਬੀਰ) ੫. ਸੰ. मायिन्. ਮਾਯੀ. ਵਿ- ਮਾਯਾ ਵਾਲਾ. ਮਾਇਆਪਤਿ। ੬. ਸੰਗ੍ਯਾ- ਕਰਤਾਰ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ." (ਮਾਰੂ ਸੋਲਹੇ ਮਃ ੩) ਮਾਈ (ਕਰਤਾਰ) ਨੇ ਮਾਯਾ ਦ੍ਵਾਰਾ ਤ੍ਰਿਗੁਣਾਤਮਕ ਸੰਸਾਰ ਉਪਾਇਆ. "ਜੋ ਜੋ ਚਿਤਵੈ ਦਾਸਹਰਿ ਮਾਈ." (ਗਉ ਮਃ ੫) ਮਾਯਾਪਤਿਹਰਿਦਾ ਦਾਸ ਜੋ ਚਿਤਵੈ....
ਘਰ ਵਿੱਚ. ਗ੍ਰਿਹ ਮੇ. "ਘਰਿ ਬਾਹਰਿ ਤੇਰਾ ਭਰਵਾਸਾ." (ਧਨਾ ਮਃ ੫) "ਪਿਰ ਘਰਿ ਸੋਹੈ ਨਾਰਿ." (ਧਨਾ ਛੰਤ ਮਃ ੧) ੨. ਦੇਹ (ਸ਼ਰੀਰ) ਵਿੱਚ. "ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?" (ਗਉ ਕਬੀਰ)...
ਸੰ. ਸ਼ਵਰਥ ਸੰਗ੍ਯਾ- ਮੁਰਦਾ ਲੈ ਜਾਣ ਵਾਲੀ ਸੀੜ੍ਹੀ. ਤਖਤਾ. ਬਿਬਾਨ (ਵਿਮਾਨ). ੨. ਸੰ. अर्थिन. ਅਰ੍ਥੀ. ਵਿ- ਇੱਛਾ ਰੱਖਣ ਵਾਲਾ. ਗਰਜ਼ੀ "ਜਬ ਇਹੁ ਧਾਵੈ ਮਾਇਆ ਅਰਥੀ." (ਗਉ ਅਃ ਮਃ ੫)...
ਸੰਗ੍ਯਾ- ਪੌੜੀ. ਸੀਢੀ। ੨. ਸ਼ਵ (ਮੁਰਦੇ) ਦੀ ਅਰਥੀ. ਦੇਖੋ, ਸੀਢੀ....
ਦੇਖੋ, ਅਰਥੀ....