khasamiखसमि
ਖਸਮ (ਸ੍ਵਾਮੀ) ਨੇ. "ਕਾਢਿ ਕੁਠਾਰ ਖਸਮਿ ਸਿਰ ਕਾਟਿਆ." (ਬਿਲਾ ਮਃ ੫) ੨. ਖਸਮ ਨੂੰ. ਖਸਮ ਦੇ. "ਖਸਮੁ ਮਿਲਿਐ ਸੁਖੁ ਪਾਇਆ." (ਮਾਰੂ ਅਃ ਮਃ ੧) ਖਸਮ ਦੇ ਮਿਲਣ ਕਰਕੇ.
खसम (स्वामी) ने. "काढि कुठार खसमि सिर काटिआ." (बिला मः ५) २. खसम नूं. खसम दे. "खसमु मिलिऐ सुखु पाइआ." (मारू अः मः १) खसम दे मिलण करके.
ਅ਼. [خصم] ਖ਼ਸਮ. ਸੰਗ੍ਯਾ- ਸ੍ਵਾਮੀ ਆਕ਼ਾ. ਮਾਲਿਕ. "ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ". (ਵਾਰ ਆਸਾ) ੨. ਭਾਵ- ਜਗਤਨਾਥ. ਕਰਤਾਰ. "ਖਸਮ ਵਿਸਾਰਿ ਕੀਏ ਰਸ ਭੋਗ." (ਮਲਾ ਮਃ ੧) ੩. ਪਤਿ. ਭਰਤਾ. "ਪਰਪਿਰ ਰਾਤੀ ਖਸਮੁ ਵਿਸਾਰਾ." (ਮਾਰੂ ਸੋਲਹੇ ਮਃ ੧) ੪. ਵੈਰੀ. ਦੁਸ਼ਮਨ. "ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ." (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾਂ ਰਾਮ ਰਖ੍ਯਾ ਕਰੇਗਾ। ੫. ਤੁ. [خِصم] ਖ਼ਿਸਮ. ਮਿਤ੍ਰ. ਦੋਸ੍ਤ। ੬. ਸੰਬੰਧੀ. ਰਿਸ਼ਤੇਦਾਰ. ੭. ਫ਼ਾ. [خشم] ਖ਼ਸ਼ਮ. ਕ੍ਰੋਧ. ਗੁੱਸਾ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਦੇਖੋ, ਕਾਢ। ੨. ਸੰਗ੍ਯਾ- ਕਾੜ੍ਹਾ. ਕ੍ਵਾਥ. "ਕਾਢਿ ਕੁਠਾਰ ਪਿਤ ਬਾਤ ਹੰਤਾ." (ਟੋਡੀ ਮਃ ੫) ਦੇਖੋ, ਕੁਠਾਰ। ੩. ਕ੍ਰਿ. ਵਿ- ਕੰਢੇ. ਕਿਨਾਰੇ. "ਬਿਖ ਡੁਬਦਾ ਕਾਢਿ ਕਢੀਜੈ." (ਕਲਿ ਅਃ ਮਃ ੪)#੪. ਕੱਢਕੇ. ਨਿਕਾਲਕੇ. "ਕਾਢਿ ਖੜਗੁ ਗੁਰਗਿਆਨ ਕਰਾਰਾ." (ਕਲਿ ਅਃ ਮਃ ੪)...
ਸੰ. ਸੰਗ੍ਯਾ- ਕੁਹਾੜਾ. ਪਰਸ਼ੁ. "ਕਾਢਿ ਕੁਠਾਰ ਖਸਮਿ ਸਿਰ ਕਾਟਿਆ." (ਬਿਲਾ ਮਃ ੫) ੨. ਬਿਰਛ। ੩. ਕੋਸ੍ਠ. ਕੋਠਾ. ਭੰਡਾਰ. ਮੋਦੀਖ਼ਾਨਾ। ੪. ਸੰ. ਕੁਸ੍ਠਾਰਿ. ਕੋੜ੍ਹ ਦੂਰ ਕਰਨ ਦੀ ਦਵਾਈ. "ਕਾਢਿ ਕੁਠਾਰ ਪਿਤ ਬਾਤ ਹੰਤਾ." (ਟੋਢੀ ਮਃ ੫)#ਕੁਸ੍ਠਾਰਿ ਕਾੜ੍ਹਾ ਵਾਤ ਪਿੱਤ ਕਫ ਦੂਰ ਕਰਨ ਵਾਲਾ ਹੈ....
ਖਸਮ (ਸ੍ਵਾਮੀ) ਨੇ. "ਕਾਢਿ ਕੁਠਾਰ ਖਸਮਿ ਸਿਰ ਕਾਟਿਆ." (ਬਿਲਾ ਮਃ ੫) ੨. ਖਸਮ ਨੂੰ. ਖਸਮ ਦੇ. "ਖਸਮੁ ਮਿਲਿਐ ਸੁਖੁ ਪਾਇਆ." (ਮਾਰੂ ਅਃ ਮਃ ੧) ਖਸਮ ਦੇ ਮਿਲਣ ਕਰਕੇ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਅ਼. [خصم] ਖ਼ਸਮ. ਸੰਗ੍ਯਾ- ਸ੍ਵਾਮੀ ਆਕ਼ਾ. ਮਾਲਿਕ. "ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ". (ਵਾਰ ਆਸਾ) ੨. ਭਾਵ- ਜਗਤਨਾਥ. ਕਰਤਾਰ. "ਖਸਮ ਵਿਸਾਰਿ ਕੀਏ ਰਸ ਭੋਗ." (ਮਲਾ ਮਃ ੧) ੩. ਪਤਿ. ਭਰਤਾ. "ਪਰਪਿਰ ਰਾਤੀ ਖਸਮੁ ਵਿਸਾਰਾ." (ਮਾਰੂ ਸੋਲਹੇ ਮਃ ੧) ੪. ਵੈਰੀ. ਦੁਸ਼ਮਨ. "ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ." (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾਂ ਰਾਮ ਰਖ੍ਯਾ ਕਰੇਗਾ। ੫. ਤੁ. [خِصم] ਖ਼ਿਸਮ. ਮਿਤ੍ਰ. ਦੋਸ੍ਤ। ੬. ਸੰਬੰਧੀ. ਰਿਸ਼ਤੇਦਾਰ. ੭. ਫ਼ਾ. [خشم] ਖ਼ਸ਼ਮ. ਕ੍ਰੋਧ. ਗੁੱਸਾ....
ਮਿਲਣ ਤੋਂ "ਸਤਿਗੁਰਿ ਮਿਲਿਐ ਸਚੁ ਪਾਇਆ." (ਵਾਰ ਆਸਾ)...
ਦੇਖੋ, ਸੁਖ. "ਸੁਖੁ ਦੁਖ ਰਹਤ ਸਦਾ ਨਿਰਲੇਪੀ." (ਸੋਰ ਮਃ ੯)...
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...